ਲਾਸ ਏਂਜਲਸ ਦੇ ਸਟੋਰ "ਚ ਜਨਾਨੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Friday, Dec 25, 2020 - 03:55 PM (IST)

ਲਾਸ ਏਂਜਲਸ ਦੇ ਸਟੋਰ "ਚ ਜਨਾਨੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੀ ਲਾਸ ਏਂਜਲਸ ਕਾਉਂਟੀ ਦੇ ਇਕ ਡਿਪਾਰਟਮੈਂਟ ਸਟੋਰ ਵਿਚ ਇਕ ਵਿਅਕਤੀ ਵਲੋਂ ਗੋਲੀ ਮਾਰ ਕੇ ਜਨਾਨੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਅਧਿਕਾਰੀਆਂ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਲਾਸ ਏਂਜਲਸ ਕਾਉਂਟੀ ਵਿਚ ਮੰਗਲਵਾਰ ਸ਼ਾਮ ਨੂੰ ਕੋਹਲ ਦੇ ਡਿਪਾਰਟਮੈਂਟ ਸਟੋਰ ਵਿਚ ਹੋਏ ਝਗੜੇ ਦੌਰਾਨ ਇਕ ਜਨਾਨੀ  ਨੂੰ ਕਥਿਤ ਤੌਰ 'ਤੇ ਗੋਲੀ ਮਾਰ ਕੇ ਦੋਸ਼ੀ ਵਿਅਕਤੀ ਘਟਨਾ ਸਥਾਨ ਤੋਂ ਭੱਜਣ ਵਿਚ ਸਫਲ ਹੋ ਗਿਆ। ਇਹ ਘਟਨਾ ਲਾਸ ਏਂਜਲਸ ਤੋਂ ਲੱਗਭਗ 20 ਮੀਲ ਦੱਖਣ-ਪੂਰਬ ਵਿਚ ਵ੍ਹਿਟੀਅਰ ਸ਼ਹਿਰ ਦੇ ਵਿਟਵੁੱਡ ਟਾਊਨ ਸੈਂਟਰ ਵਿੱਚ ਮੰਗਲਵਾਰ ਦੀ ਸ਼ਾਮ ਨੂੰ ਵਾਪਰੀ ਅਤੇ ਗੋਲੀ ਚੱਲਣ ਦੀ ਸੂਚਨਾ ਮਿਲਣ ਉਪਰੰਤ ਵੱਡੀ ਗਿਣਤੀ ਵਿਚ ਪੁਲਸ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ। 

ਇਸ ਦੌਰਾਨ ਗਵਾਹਾਂ ਨੇ ਦੱਸਿਆ ਕਿ ਇਕ ਆਦਮੀ ਅਤੇ ਜਨਾਨੀ ਸਟੋਰ "ਚ ਬਹਿਸ ਕਰ ਰਹੇ ਸਨ ਅਤੇ ਇਸੇ ਦੌਰਾਨ ਆਦਮੀ ਨੇ ਇਕ ਬੰਦੂਕ ਦੁਆਰਾ ਜਨਾਨੀ ਨੂੰ ਗੋਲੀ ਮਾਰ ਦਿੱਤੀ ਅਤੇ ਮੁੱਢਲੀ ਦੇਖਭਾਲ ਕਰਨ ਵਾਲਿਆਂ ਦੁਆਰਾ ਉਸਨੂੰ ਮ੍ਰਿਤਕ ਐਲਾਨ ਦੇ ਦਿੱਤਾ ਗਿਆ। ਮ੍ਰਿਤਕ ਜਨਾਨੀ ਦੀ ਜਨਤਕ ਤੌਰ 'ਤੇ ਪਛਾਣ ਸਿਰਫ 45 ਸਾਲਾਂ ਦੀ ਇਕ ਸਪੇਨਿਸ਼ ਜਨਾਨੀ ਵਜੋਂ ਹੋਈ ਹੈ ਜਦਕਿ ਅਧਿਕਾਰੀਆਂ ਦੁਆਰਾ ਕਿਸੇ ਸ਼ੱਕੀ ਵਿਅਕਤੀ ਦਾ ਨਾਂ ਨਹੀਂ ਲਿਆ ਗਿਆ ਹੈ।
 


author

Lalita Mam

Content Editor

Related News