ਪਾਕਿ ’ਚ ਹੁਣ ਬੱਸ ’ਚ ਜਬਰ-ਜ਼ਿਨਾਹ, ਇੰਝ ਮੌਕਾ ਵੇਖ ਕੰਡਕਟਰ ਨੇ ਦਿੱਤਾ ਘਟਨਾ ਨੂੰ ਅੰਜਾਮ

Tuesday, Jul 05, 2022 - 09:44 AM (IST)

ਪਾਕਿ ’ਚ ਹੁਣ ਬੱਸ ’ਚ ਜਬਰ-ਜ਼ਿਨਾਹ, ਇੰਝ ਮੌਕਾ ਵੇਖ ਕੰਡਕਟਰ ਨੇ ਦਿੱਤਾ ਘਟਨਾ ਨੂੰ ਅੰਜਾਮ

ਲਾਹੌਰ (ਅਨਸ)– ਪਾਕਿਸਤਾਨ ’ਚ ਇਕ ਕੁੜੀ ਨਾਲ ਬੱਸ ’ਚ ਜਬਰ-ਜ਼ਿਨਾਹ ਕੀਤਾ ਗਿਆ। ਇਹ ਕੁੜੀ ਇਕੱਲੀ ਸਫ਼ਰ ਕਰ ਰਹੀ ਸੀ ਅਤੇ ਰਾਤ ਹੋਣ ਕਾਰਨ ਉਸ ਨੂੰ ਨੀਂਦ ਆ ਗਈ ਸੀ। ਰਾਹ ’ਚ ਇਕ ਸਟਾਪ ’ਤੇ ਬੱਸ ਰੁਕੀ। ਸਾਰੇ ਯਾਤਰੀ ਨਾਸ਼ਤੇ ਅਤੇ ਰਿਫਰੈਸ਼ਮੈਂਟ ਲਈ ਉੱਤਰ ਗਏ। ਇਸ ਦੌਰਾਨ ਕੰਡਕਟਰ ਨੇ ਕੁੜੀ ਨਾਲ ਜਬਰ-ਜ਼ਿਨਾਹ ਕੀਤਾ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਬੱਸ ਪੰਜਾਬ ਸੂਬੇ ਦੇ ਭੱਖੜ ਤੋਂ ਕਰਾਚੀ ਜਾ ਰਹੀ ਸੀ।

ਇਹ ਵੀ ਪੜ੍ਹੋ: ਅਜਬ-ਗਜ਼ਬ: ਮਰਦਾਨਗੀ ਸਾਬਤ ਕਰਨ ਲਈ ਕੀੜੀਆਂ ਤੋਂ ਖੁਦ ਨੂੰ ਕਟਵਾਉਂਦੇ ਹਨ ਲੋਕ

ਦੱਸ ਦੇਈਏ ਕਿ ਪਿਛਲੇ ਮਹੀਨੇ ਕਰਾਚੀ ਜਾ ਰਹੀ ਟ੍ਰੇਨ ’ਚ ਇਕ ਕੁੜੀ ਨਾਲ 3 ਟਿਕਟ ਕੁਲੈਕਟਰਾਂ ਨੇ ਜਬਰ-ਜ਼ਿਨਾਹ ਕੀਤਾ ਸੀ। ਉਸ ਦੀ ਵੀਡੀਓ ਵੀ ਵਾਇਰਲ ਕਰ ਦਿੱਤੀ ਗਈ ਸੀ। ਸ਼ਨੀਵਾਰ ਦੇ ਮਾਮਲੇ ਨੂੰ ਲੈ ਕੇ ਲੋਕਾਂ ’ਚ ਗੁੱਸਾ ਇੰਨਾ ਹੈ ਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਮਾਮਲੇ ’ਚ ਦਖ਼ਲ ਦੇਣਾ ਪਿਆ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਖ਼ੁਦ ਫੋਨ ਕੀਤਾ ਅਤੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ।

ਇਹ ਵੀ ਪੜ੍ਹੋ: ਕੁੱਤੇ ਨਾਲ ਦੁਨੀਆ ਘੁੰਮਣ ਨਿਕਲੇ ਇਸ ਸ਼ਖ਼ਸ ਨੇ 7 ਸਾਲਾਂ 'ਚ ਕੀਤੀ 38 ਦੇਸ਼ਾਂ ਦੀ ਯਾਤਰਾ, ਜਾਣੋ ਵਜ੍ਹਾ

 


author

cherry

Content Editor

Related News