ਔਰਤ ਨੇ ਮੈਨਚੈਸਟਰ ''ਚ ਸਾੜੀ ਬੰਨ੍ਹ ਕੇ ਦੌੜੀ 5 ਘੰਟੇ ਦੀ ਮੈਰਾਥਨ, ਸੋਸ਼ਲ ਮੀਡੀਆ ''ਤੇ ਹੋ ਰਹੇ ਵੀਡੀਓ ਦੇ ਚਰਚੇ
Thursday, Apr 20, 2023 - 04:08 AM (IST)
ਲੰਡਨ (ਭਾਸ਼ਾ): ਉੱਤਰ-ਪੱਛਮੀ ਇੰਗਲੈਂਡ ਦੇ ਮੈਨਚੈਸਟਰ ਸ਼ਹਿਰ ਵਿਚ ਉੱਤਰ-ਪੂਰਬੀ ਭਾਰਤ ਦੀ ਸੱਭਿਆਚਾਰਕ ਸੰਬਲਪੁਰੀ ਸਾੜੀ ਬੰਨ੍ਹ ਕੇ ਮੈਰਾਥਨ ਵਿਚ ਦੌੜਦੀ ਹੋਈ ਓਡੀਸ਼ਾ ਦੀ ਇਕ ਔਰਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੇ ਲਈ ਅਹਿਮ ਖ਼ਬਰ, ਹੁਣ ਪੜ੍ਹਾਈ ਦੇ ਨਾਲ-ਨਾਲ ਕਰ ਸਕਣਗੇ ਕਮਾਈ
ਮਧੁਸਮਿਤਾ ਜੇਨਾ (41) ਨੇ ਐਤਵਾਰ ਨੂੰ ਆਪਣੀ ਸਾੜੀ ਵਿਚ 4 ਘੰਟੇ 50 ਮਿਨਟ ਵਿਚ 42 ਕਿੱਲੋਮੀਟਰ ਤੋਂ ਵੱਧ ਦੀ ਦੂਰੀ ਕੱਟੀ। ਉਨ੍ਹਾਂ ਦੇ ਇਸ ਕਾਰਨਾਮੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਸ ਪ੍ਰਾਪਤੀ ਦੇ ਚਰਚੇ ਹੋ ਰਹੇ ਹਨ। ਬ੍ਰਿਟਿਸ਼ ਪ੍ਰਵਾਸੀ ਸੰਗਠਨ ਫ੍ਰੈਂਡਸ ਆਫ ਇੰਡੀਆ ਸੁਸਾਇਟੀ ਇੰਟਰਨੈਸ਼ਨਲ ਨੇ ਇਕ ਟਵੀਟ ਵਿਚ ਕਿਹਾ, "ਬ੍ਰਿਟੇਨ ਦੇ ਮੈਨਚੈਸਟਰ ਵਿਚ ਰਹਿਣ ਵਾਲੀ ਇਕ ਭਾਰਤੀ ਮਧੂਸਮਿਤਾ ਜੇਨਾ ਨੇ ਇਕ ਸੁੰਦਰ ਸੰਬਲਪੁਰੀ ਸਾੜੀ ਵਿਚ ਆਰਾਮ ਨਾਲ ਮੈਨਚੈਸਟਰ ਮੈਰਾਥਨ 2023 ਵਿਚ ਹਿੱਸਾ ਲਿਆ। ਆਪਣੀ ਭਾਰਤੀ ਵਿਰਾਸਤ ਨੂੰ ਮਾਣ ਨਾਲ ਪ੍ਰਦਰਸ਼ਿਤ ਕਰਦਿਆਂ, ਉਹ ਸ਼ਾਨਦਾਰ ਭਾਰਤੀ ਪਹਿਰਾਵੇ 'ਤੇ ਇਕ ਆਕਰਸ਼ਕ ਨਜ਼ਰੀਆ ਵੀ ਪੇਸ਼ ਕਰਦੀ ਹੈ।" ਉਨ੍ਹਾਂ ਦੀ ਇਸ ਪ੍ਰਾਪਤੀ ਦੀ ਕਈ ਹੋਰ ਲੋਕਾਂ ਨੇ ਵੀ ਸ਼ਲਾਘਾ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।