ਪਾਕਿਸਤਾਨ : ਔਰਤ ਨੇ ਆਪਣੇ ਬੇਕਸੂਰ ਪੁੱਤ ਦੀ ਰਿਹਾਈ ਦੀ ਕੀਤੀ ਅਪੀਲ
Thursday, Jan 20, 2022 - 12:27 PM (IST)
ਇਸਲਾਮਾਬਾਦ (ਏ.ਐੱਨ.ਆਈ.): ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਲੱਕੀ ਸ਼ਹਿਰ ਦੀ ਰਹਿਣ ਵਾਲੀ ਇਕ ਔਰਤ ਗੁਲ ਸ਼ਾਦ ਬੀਬੀ ਨੇ ਮੰਗਲਵਾਰ ਨੂੰ ਦੱਸਿਆ ਕਿ ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਦੇ ਜਵਾਨਾਂ ਨੇ 10 ਦਿਨ ਪਹਿਲਾਂ ਉਸ ਦੇ ਨੌਜਵਾਨ ਪੁੱਤਰ ਰਿਜ਼ਵਾਨੁੱਲਾਹ ਨੂੰ ਚੁੱਕ ਲਿਆ ਸੀ।ਦੀ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਇਸ ਤੋਂ ਇਲਾਵਾ ਔਰਤ ਨੇ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਦਾ ਬੇਟਾ ਆਪਣੀ ਬਾਈਕ ਨੂੰ ਇੱਕ ਮਕੈਨਿਕ ਕੋਲ ਠੀਕ ਕਰਾਉਣ ਲਈ ਲੈ ਗਿਆ ਹੋਇਆ ਸੀ।
ਪੜ੍ਹੋ ਇਹ ਅਹਿਮ ਖਬਰ - ਸਾਰਾ ਗਿੱਲ ਨੇ ਰਚਿਆ ਇਤਿਹਾਸ, ਬਣੀ ਪਾਕਿਸਤਾਨ ਦੀ ਪਹਿਲੀ ਟ੍ਰਾਂਸਜੈਂਡਰ ਡਾਕਟਰ
ਉਸ ਨੇ ਇਹ ਵੀ ਕਿਹਾ ਕਿ ਅੱਤਵਾਦ ਰੋਕੂ ਵਿਭਾਗ ਨੇ ਮਕੈਨਿਕ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਅਤੇ ਉਸਦੇ ਪੁੱਤਰ ਨੂੰ ਉਦੋਂ ਵੀ ਹਿਰਾਸਤ ਵਿੱਚ ਰੱਖਿਆ ਗਿਆ ਹੈ ਜਦੋਂ ਅਧਿਕਾਰੀਆਂ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਉਸਨੂੰ ਜਲਦੀ ਰਿਹਾਅ ਕਰ ਦਿੱਤਾ ਜਾਵੇਗਾ। ਗੁਲ ਸ਼ਾਦ ਬੀਬੀ ਨੇ ਕੋਰ ਕਮਾਂਡਰ ਪਿਸ਼ਾਵਰ ਨੂੰ ਅਪੀਲ ਕੀਤੀ ਕਿ ਉਸ ਦੇ ਬੇਟੇ ਨੂੰ ਰਿਹਾਅ ਕਰਨ ਵਿੱਚ ਮਦਦ ਕੀਤੀ ਜਾਵੇ ਕਿਉਂਕਿ ਉਹ ਬੇਕਸੂਰ ਸੀ।