ਧੀ ਦਾ ਕਾਰਾ, 6 ਮਹੀਨਿਆਂ ਤੱਕ ਘਰ ’ਚ ਲੁਕਾ ਕੇ ਰੱਖੀ ਮਾਂ ਦੀ ਲਾਸ਼, ਵਜ੍ਹਾ ਜਾਣ ਹੋਵੋਗੇ ਹੈਰਾਨ

Tuesday, Dec 07, 2021 - 04:23 PM (IST)

ਧੀ ਦਾ ਕਾਰਾ, 6 ਮਹੀਨਿਆਂ ਤੱਕ ਘਰ ’ਚ ਲੁਕਾ ਕੇ ਰੱਖੀ ਮਾਂ ਦੀ ਲਾਸ਼, ਵਜ੍ਹਾ ਜਾਣ ਹੋਵੋਗੇ ਹੈਰਾਨ

ਨਿਊ ਹੈਂਪਸ਼ਾਇਰ: ਅਮਰੀਕਾ ਦੇ ਨਿਊ ਹੈਂਪਸ਼ਾਇਰ ਵਿਚ ਧੀ ਵੱਲੋਂ ਆਪਣੀ ਮਾਂ ਦੀ ਲਾਸ਼ ਨੂੰ 6 ਮਹੀਨਿਆਂ ਤੱਕ ਘਰ ਵਿਚ ਲੁਕਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ’ਤੇ ਦੋਸ਼ ਹੈ ਕਿ ਉਸ ਨੇ ਮਾਂ ਦੀ ਮੌਤ ਬਾਰੇ ਕਿਸੇ ਨੂੰ ਕੁੱਝ ਨਹੀਂ ਦੱਸਿਆ ਸੀ ਅਤੇ ਉਹ ਕਿਸੇ ਨੂੰ ਆਪਣੇ ਘਰ ਵੀ ਨਹੀਂ ਆਉਣ ਦਿੰਦੀ ਸੀ। ਇਸੇ ਤਰ੍ਹਾਂ ਉਸ ਨੇ 6 ਮਹੀਨੇ ਲੰਘਾ ਦਿੱਤੇ। ਉਥੇ ਹੀ ਕੁੜੀ ਵੱਲੋਂ ਅਜਿਹਾ ਕਰਨ ਦੇ ਪਿੱਛੇ ਦਾ ਕਾਰਨ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। ਸੀ.ਬੀ.ਐੱਸ. ਨਿਊਜ਼ ਦੀ ਇਕ ਰਿਪੋਰਟ ਮੁਤਾਬਕ ਅਜਿਹਾ ਕਰਨ ਪਿੱਛੇ ਕੁੜੀ ਨੂੰ ਕੋਈ ਮਾਨਸਿਕ ਬੀਮਾਰੀ ਜਾਂ ਆਪਣੀ ਮਾਂ ਦੇ ਪ੍ਰਤੀ ਪਿਆਰ ਨਹੀਂ ਸੀ, ਸਗੋਂ ਅਜਿਹਾ ਕਰਨ ਪਿੱਛੇ ਉਸ ਦਾ ਪੈਸਿਆਂ ਪ੍ਰਤੀ ਲਾਲਚ ਸੀ ਤਾਂ ਕਿ ਉਸ ਨੂੰ ਮਾਂ ਨਾਲ ਜੁੜੇ ਹੋਏ ਸਾਰੇ ਫ਼ਾਇਦੇ ਮਿਲਦੇ ਰਹਿਣ।

ਇਹ ਵੀ ਪੜ੍ਹੋ : ਓਮੀਕਰੋਨ ਦੀ ਦਹਿਸ਼ਤ, ਪਾਕਿਸਤਾਨ ਨੇ 15 ਦੇਸ਼ਾਂ ਦੀ ਯਾਤਰਾ 'ਤੇ ਲਗਾਈ ਪਾਬੰਦੀ

ਬੇਡਫੋਰਡ ਪੁਲਸ ਵਿਭਾਗ ਮੁਤਾਬਕ ਕੁੜੀ ਦੀ ਮਾਂ ਦੀ ਮੌਤ ਮਈ ਵਿਚ ਹੀ ਹੋ ਗਈ ਸੀ ਅਤੇ ਉਨ੍ਹਾਂ ਨੇ 18 ਨਵੰਬਰ ਨੂੰ ਕੁੜੀ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ। ਜਦੋਂ ਲੋਕਾਂ ਨੇ ਬਹੁਤ ਦਿਨਾਂ ਤੱਕ ਕੁੜੀ ਦੀ ਮਾਂ ਨੂੰ ਨਹੀਂ ਦੇਖਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਇਸ ਗੱਲ ਦੀ ਸ਼ਿਕਾਇਤ ਕੀਤੀ। ਇਸ ਦੇ ਬਾਅਦ ਪੁਲਸ ਨੇ ਕੁੜੀ ਦੇ ਘਰ ਵਿਚ ਜ਼ਬਰਦਸਤੀ ਜਾ ਕੇ ਤਲਾਸ਼ੀ ਲਈ ਤਾਂ ਮਹਿਲਾ ਦੀ ਸੜੀ-ਗਲੀ ਲਾਸ਼ ਬਰਾਮਦ ਹੋਈ। 

ਇਹ ਵੀ ਪੜ੍ਹੋ : ਤਾਲਿਬਾਨ ਰਾਜ ’ਚ ਅਫ਼ਗਾਨਿਸਤਾਨ ਬੇਹਾਲ, ਭੁੱਖ ਨਾਲ ਜਾ ਸਕਦੀ ਹੈ 10 ਲੱਖ ਬੱਚਿਆਂ ਦੀ ਜਾਨ

ਪੁਲਸ ਮੁਤਾਬਕ ਮਹਿਲਾ ਦੀ ਮੌਤ ਕੁਦਰਤੀ ਕਾਰਨਾਂ ਕਾਰਨ ਹੀ ਹੋਈ ਸੀ ਪਰ ਮਹਿਲਾ ਨਾਲ ਜੁੜੇ ਆਰਥਿਕ ਫ਼ਾਇਦੇ ਲੈਣ ਲਈ ਧੀ ਨੇ ਉਨ੍ਹਾਂ ਦੀ ਮੌਤ ਦੀ ਗੱਲ ਜਨਤਕ ਨਹੀਂ ਕੀਤੀ ਸੀ। ਉਸ ਦੀ ਮਾਂ ਦੇ ਨਾਮ ਕੁੱਝ ਪੈਨਸ਼ਨ ਮਿਲਦੀ ਸੀ ਅਤੇ ਨਾਲ ਹੀ ਉਨ੍ਹਾਂ ਦੀ ਸੋਸਾਇਟੀ ਸਕਿਓਰਿਟੀ ਪੇਮੈਂਟ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਲਗਾਤਾਰ ਦਿੱਤੀ ਜਾ ਰਹੀ ਸੀ, ਜਿਸ ਦਾ ਇਸਤੇਮਾਲ ਉਨ੍ਹਾਂ ਦੀ ਧੀ ਕਰ ਰਹੀ ਸੀ। ਹੁਣ ਧੀ ’ਤੇ ਫਰਾਡ ਦਾ ਮਾਮਲਾ ਚੱੱਲ ਰਿਹਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News