ਔਰਤ ਦੇ ਕਾਤਲ ਨੂੰ ਨਾਈਟ੍ਰੋਜਨ ਗੈਸ ਨਾਲ ਦਿੱਤੀ ਗਈ ਸਜ਼ਾ-ਏ-ਮੌਤ

Thursday, Jun 12, 2025 - 04:02 AM (IST)

ਔਰਤ ਦੇ ਕਾਤਲ ਨੂੰ ਨਾਈਟ੍ਰੋਜਨ ਗੈਸ ਨਾਲ ਦਿੱਤੀ ਗਈ ਸਜ਼ਾ-ਏ-ਮੌਤ

ਐਟਮੋਰ (ਅਲਬਾਮਾ) - ਅਮਰੀਕਾ ਦੇ ਅਲਬਾਮਾ ’ਚ ਇਕ ਔਰਤ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੇ ਮਾਮਲੇ ’ਚ ਦੋਸ਼ੀ ਠਹਿਰਾਏ ਗਏ ਵਿਅਕਤੀ ਨੂੰ ਮੰਗਲਵਾਰ ਸ਼ਾਮ ਨੂੰ ਨਾਈਟ੍ਰੋਜਨ ਗੈਸ ਨਾਲ ਮੌਤ ਦੀ ਸਜ਼ਾ ਦਿੱਤੀ ਗਈ। ਇਹ ਅਮਰੀਕਾ ’ਚ ਨਾਈਟ੍ਰੋਜਨ ਗੈਸ ਨਾਲ ਮੌਤ ਦੀ ਸਜ਼ਾ ਦਾ ਛੇਵਾਂ ਮਾਮਲਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰੈਗਰੀ ਹੰਟ ਨਾਂ ਦੇ ਵਿਅਕਤੀ ਨੂੰ ਸ਼ਾਮ 6:26 ਵਜੇ ਦੱਖਣੀ ਅਲਬਾਮਾ ਦੀ ਜੇਲ ’ਚ ਮ੍ਰਿਤਕ ਐਲਾਨ ਦਿੱਤਾ ਗਿਆ। ਗ੍ਰੈਗਰੀ ਹੰਟ ਨੂੰ ਕੈਰੇਨ ਲੇਨ ਨਾਂ ਦੀ 32 ਸਾਲਾ ਔਰਤ ਦੇ ਕਤਲ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸ ਦਾ 2 ਅਗਸਤ, 1988 ਨੂੰ ਕਤਲ ਕਰ ਦਿੱਤਾ ਗਿਆ ਸੀ।  ਹੰਟ ਅਤੇ ਕੈਰੇਨ ਲੱਗਭਗ ਇਕ ਮਹੀਨੇ ਤੋਂ ਰਿਸ਼ਤੇ ’ਚ ਸਨ।


author

Inder Prajapati

Content Editor

Related News