ਨੇਪਾਲ ਦੇ ਨਵੇਂ PM ਬਾਲੇਨ ਸ਼ਾਹ ਦਾ ‘ਡਿਪਲੋਮੈਟਿਕ ਐਕਸ਼ਨ’, ਭਾਰਤੀ ਰਾਜਦੂਤ ਨਾਲ ਕੀਤੀ ਪਹਿਲੀ ਅਹਿਮ ਮੁਲਾਕਾਤ
Tuesday, Aug 11, 2026 - 06:46 AM (IST)
ਕਾਠਮੰਡੂ (ਇੰਟ.) : ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਸੋਮਵਾਰ ਨੂੰ ਭਾਰਤ ਦੇ ਰਾਜਦੂਤ ਨਵੀਨ ਸ਼੍ਰੀਵਾਸਤਵ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਿਸੇ ਵਿਦੇਸ਼ੀ ਰਾਜਦੂਤ ਨਾਲ ਸ਼ਾਹ ਦੀ ਇਹ ਪਹਿਲੀ ਵਨ-ਟੂ-ਵਨ ਮੁਲਾਕਾਤ ਹੈ। ਨਵੀਨ ਸ਼੍ਰੀਵਾਸਤਵ ਨੇ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਨ ’ਤੇ ਵਧਾਈ ਦਿੱਤੀ। ਉਨ੍ਹਾਂ ਭਾਰਤ ਵੱਲੋਂ ਨੇਪਾਲ ਨਾਲ ਚੰਗੇ ਸਬੰਧਾਂ ਅਤੇ ਸਹਿਯੋਗ ਨੂੰ ਅੱਗੇ ਵਧਾਉਣ ਦੀ ਗੱਲ ਕਹੀ। ਦੋਵਾਂ ਵਿਚਾਲੇ ਭਾਰਤ-ਨੇਪਾਲ ਸਬੰਧਾਂ, ਵਿਕਾਸ ਸਹਿਯੋਗ ਅਤੇ ਆਪਸੀ ਹਿੱਤ ਦੇ ਮੁੱਦਿਆਂ ’ਤੇ ਚਰਚਾ ਹੋਈ। ਬਾਲੇਨ ਸ਼ਾਹ ਨੇ ਕਿਹਾ ਕਿ ਭਾਰਤ ਅਤੇ ਨੇਪਾਲ ਦੇ ਸਬੰਧ ਪੁਰਾਣੇ ਅਤੇ ਭਰੋਸੇਮੰਦ ਹਨ।
ਇਹ ਵੀ ਪੜ੍ਹੋ : ਵਿਦੇਸ਼ੀ ਮੁਸਾਫ਼ਰਾਂ ਲਈ ਭਾਰਤ ਆਉਣਾ ਹੋਇਆ ਹੋਰ ਆਸਾਨ, 11 ਨਵੇਂ ਈ-ਵੀਜ਼ਾ ਐਂਟਰੀ ਪੁਆਇੰਟਾਂ ਦਾ ਐਲਾਨ
ਉਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਵਧਾਉਣ, ਬਿਜਲੀ, ਸੜਕ ਅਤੇ ਹੋਰ ਵਿਕਾਸ ਕਾਰਜਾਂ ਵਿਚ ਮਿਲ ਕੇ ਕੰਮ ਜਾਰੀ ਰੱਖਣ ’ਤੇ ਜ਼ੋਰ ਦਿੱਤਾ। ਬਾਲੇਨ ਸ਼ਾਹ ਨੇ ਚੀਨੀ ਰਾਜਦੂਤ ਝਾਂਗ ਮਾਓਮਿੰਗ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਵਿਚਾਲੇ ਨੇਪਾਲ-ਚੀਨ ਸਬੰਧਾਂ, ਆਪਸੀ ਹਿੱਤਾਂ ਅਤੇ ਵਿਕਾਸ ਨਾਲ ਜੁੜੇ ਮੁੱਦਿਆਂ ’ਤੇ ਗੱਲਬਾਤ ਹੋਈ। ਮੀਟਿੰਗ ’ਚ ਦੋਵਾਂ ਦੇਸ਼ਾਂ ਵਿਚਾਲੇ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਅਤੇ ਵਿਕਾਸ ਦੇ ਕੰਮਾਂ ਨੂੰ ਅੱਗੇ ਵਧਾਉਣ ’ਤੇ ਵੀ ਚਰਚਾ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
