ਬੁਲਗਾਰੀਆ ’ਚ ਵੱਡਾ ਖ਼ਤਰਾ: ਗੈਸ ਪਾਈਪਲਾਈਨ ਨੇੜੇ ਡਰੋਨ ਧਮਾਕਾ, ਰੋਮਾਨੀਆ ਸਰਹੱਦ ਤੋਂ ਹੋਇਆ ਸੀ ਦਾਖ਼ਲ

Sunday, Aug 09, 2026 - 02:13 AM (IST)

ਬੁਲਗਾਰੀਆ ’ਚ ਵੱਡਾ ਖ਼ਤਰਾ: ਗੈਸ ਪਾਈਪਲਾਈਨ ਨੇੜੇ ਡਰੋਨ ਧਮਾਕਾ, ਰੋਮਾਨੀਆ ਸਰਹੱਦ ਤੋਂ ਹੋਇਆ ਸੀ ਦਾਖ਼ਲ

ਸੋਫੀਆ (ਏਜੰਸੀ)-ਬੁਲਗਾਰੀਆ ਦੇ ਹਵਾਈ ਖੇਤਰ ’ਚ ਸ਼ਨੀਵਾਰ ਨੂੰ ਦਾਖਲ ਹੋਏ ਇਕ ਡਰੋਨ ਵਿਚ ਰੋਮਾਨੀਆ ਦੀ ਸਰਹੱਦ ਪਾਰ ਕਰਨ ਦੇ ਕੁਝ ਦੇਰ ਬਾਅਦ ਇਕ ਅੰਤਰਰਾਸ਼ਟਰੀ ਗੈਸ ਪਾਈਪਲਾਈਨ ਨੇੜੇ ਧਮਾਕਾ ਹੋ ਗਿਆ। ਹਾਲਾਂਕਿ, ਇਸ ਵਿਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਬੁਲਗਾਰੀਆਈ ਰੱਖਿਆ ਮੰਤਰਾਲੇ ਨੇ ਬਾਅਦ ਵਿਚ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਸੰਕੇਤ ਮਿਲੇ ਹਨ ਕਿ ਇਹ ਡਰੋਨ ਯੂਕ੍ਰੇਨੀ ਹਥਿਆਰਬੰਦ ਫੋਰਸਾਂ ਵੱਲੋਂ ਵਰਤੇ ਜਾਣ ਵਾਲੇ ਡਰੋਨ ਵਰਗਾ ਹੈ।

ਇਹ ਵੀ ਪੜ੍ਹੋ : ਮੱਧ ਅਫ਼ਰੀਕੀ ਗਣਰਾਜ 'ਚ ਭਿਆਨਕ ਹਾਦਸਾ: ਡੀਜ਼ਲ ਟੈਂਕਰ ਪਲਟਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ 

ਬੁਲਗਾਰੀਆ ਅਤੇ ਰੋਮਾਨੀਆ ਦੋਵੇਂ ਹੀ ਨਾਟੋ ਅਤੇ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ ਹਨ। ਬੁਲਗਾਰੀਆ ਦੇ ਪ੍ਰਧਾਨ ਮੰਤਰੀ ਰੂਮੇਨ ਰਾਦੇਵ ਨੇ ਕਿਹਾ ਕਿ ਡਰੋਨ ਧਮਾਕਾ ਸ਼ਨੀਵਾਰ ਤੜਕੇ ਲਗਭਗ 5 ਵਜੇ ਬੁਲਗਾਰੀਆ ਦੇ ਖੇਤਰ ਵਿਚ ਲਗਭਗ 100 ਮੀਟਰ ਅੰਦਰ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News