ਹੈਮਿਲਟਨ ''ਚ ਗੋਲੀਬਾਰੀ ਦੌਰਾਨ ਇਕ ਔਰਤ ਦੀ ਮੌਤ

Saturday, Oct 20, 2018 - 08:45 PM (IST)

ਹੈਮਿਲਟਨ ''ਚ ਗੋਲੀਬਾਰੀ ਦੌਰਾਨ ਇਕ ਔਰਤ ਦੀ ਮੌਤ

ਹੈਮਿਲਟਨ— ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸ਼ਹਿਰ ਡਾਊਨਟਾਊਨ ਹੈਮਿਲਟਨ 'ਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਇਹ ਗੋਲੀਬਾਰੀ ਕਿੰਗ ਤੇ ਵੈਲਿੰਗਟਨ ਸਟ੍ਰੀਟ ਨੇੜੇ ਰਾਤ ਕਰੀਬ 1 ਵਜੇ ਇਕ ਰਿਹਾਇਸ਼ 'ਚ ਹੋਈ। ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੇ ਕਿਹਾ ਕਿ ਪੁਲਸ ਨੂੰ ਇਕ ਰਿਹਾਇਸ਼ ਤੋਂ ਫੋਨ ਆਇਆ ਕਿ ਇਕ ਵਿਅਕਤੀ ਇਕ ਚਾਕੂ ਨਾਲ ਬਿਲਡਿੰਗ 'ਚ ਘੁੰਮ ਰਿਹਾ ਹੈ। ਵਿਭਾਗ ਨੇ ਕਿਹਾ ਕਿ ਹਥਿਆਰਬੰਦ ਵਿਅਕਤੀ ਨੂੰ ਦਬੋਚਣ ਦੀ ਕੋਸ਼ਿਸ਼ 'ਚ ਪੁਲਸ ਨੇ ਗੋਲੀ ਚਲਾਈ ਤੇ ਇਕ ਦੌਰਾਨ ਇਕ ਔਰਤ ਨੂੰ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਰਾਤੀਂ ਹਸਪਤਾਲ ਲਿਜਾਇਆ ਗਿਆ, ਜਿਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਸਪੈਸ਼ਲ ਇਨਵੈਸਟੀਗੇਸ਼ਨ ਜਾਂਚ ਅਧਿਕਾਰੀ ਕਾਰਮ ਪੀਰੋ ਨੇ ਪੱਤਰਕਾਰਾਂ ਨੂੰ ਸ਼ਨੀਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਵਿਭਾਗ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਤੇ ਚਸ਼ਮਦੀਦ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜੇ ਇਹ ਦੱਸਣਾ ਮੁਸ਼ਕਲ ਹੋਵੇਗਾ ਕਿ ਇਹ ਜਾਂਚ ਕਿੰਨੀ ਦੇਰ ਚੱਲੇਗੀ। ਅਜੇ ਗੋਲੀਬਾਰੀ 'ਚ ਮਾਰੀ ਗਈ ਔਰਤ ਦੀ ਵੀ ਪਛਾਣ ਸਾਂਝੀ ਨਹੀਂ ਕੀਤੀ ਗਈ ਹੈ।


Related News