12.5 ਕਰੋੜ ਦਾ ਚਿਕਨ ਚੋਰੀ ਕਰਨ ਵਾਲੀ ਔਰਤ ਨੂੰ ਹੋਈ ਜੇਲ੍ਹ

Wednesday, Aug 14, 2024 - 01:14 PM (IST)

12.5 ਕਰੋੜ ਦਾ ਚਿਕਨ ਚੋਰੀ ਕਰਨ ਵਾਲੀ ਔਰਤ ਨੂੰ ਹੋਈ ਜੇਲ੍ਹ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਇਲੀਨੋਇਸ ਸੂਬੇ ਦੇ ਹਾਰਵੇ ਸਕੂਲ ਦੇ ਜ਼ਿਲ੍ਹਾ ਫੂਡ ਸਰਵਿਸਿਜ਼ ਵਿਭਾਗ ਵਿੱਚ ਹਾਲ ਹੀ ਵਿੱਚ ਇੱਕ ਵੱਡਾ ਘਪਲਾ ਸਾਹਮਣੇ ਆਇਆ ਹੈ। ਹਾਰਵੇ ਸਕੂਲ ਡਿਸਟ੍ਰਿਕਟ ਦੇ ਫੂਡ ਸਰਵਿਸਿਜ਼ ਡਿਪਾਰਟਮੈਂਟ ਦੀ ਤਰਫੋਂ ਸਕੂਲੀ ਵਿਦਿਆਰਥੀਆਂ ਲਈ ਚਿਕਨ ਵਿੰਗਾਂ ਨੂੰ ਗ਼ਲਤ ਢੰਗ ਨਾਲ ਤਿਆਰ ਕਰਨ ਵਾਲੀ ਇੱਕ ਮਹਿਲਾ ਕਰਮਚਾਰੀ ਆਖਰਕਾਰ ਫੜੀ ਗਈ ਹੈ। ਅਦਾਲਤ ਨੇ ਉਸ ਨੂੰ 9 ਸਾਲ ਦੀ ਸਜ਼ਾ ਸੁਣਾਈ ਹੈ। 

ਕੋਸਟਾ ਦੀ ਮਹਿਲਾ ਕਰਮਚਾਰੀ ਦੁਆਰਾ ਕੋਵਿਡ ਦੇ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਪਰੋਸਣ ਵਾਲੇ ਚਿਕਨ ਵਿੰਗਾਂ ਨੂੰ ਮੋੜ ਦਿੱਤਾ ਗਿਆ ਸੀ। ਸਕੂਲੀ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਸਕੀਮ ਵਿੱਚ ਵੱਡੇ ਪੱਧਰ ’ਤੇ ਬੇਨਿਯਮੀਆਂ ਸਾਹਮਣੇ ਆਈਆਂ ਹਨ। ਜਾਂਚ ਵਿੱਚ ਸਾਹਮਣੇ ਆਇਆ ਕਿ ਕੁੱਲ 1.5 ਮਿਲੀਅਨ ਡਾਲਰ ਯਾਨੀ 12.5 ਕਰੋੜ ਰੁਪਏ ਦੀ ਭਾਰਤੀ ਕਰੰਸੀ ਦੇ ਚਿਕਨ ਵਿੰਗਸ ਚੋਰੀ ਹੋਏ ਹਨ। ਅਮਰੀਕਾ ਦੀ ਸਰਕਾਰ ਨੇ ਕੋਰੋਨਾ ਮਹਾਮਾਰੀ ਦੌਰਾਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਚਿਕਨ ਵਿੰਗ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਸੀ। ਪਰ ਸਕੂਲ ਜ਼ਿਲ੍ਹੇ ਦੇ ਫੂਡ ਸਰਵਿਸਿਜ਼ ਵਿਭਾਗ ਦੀ ਇੱਕ ਔਰਤ ਜਿਸ ਦਾ ਨਾਂ ਵੇਰਾ ਲਿਡੇਲ ਹੈ, ਉਸ ਨੇ ਕੋਰੋਨਾ ਵਾਇਰਸ ਦੌਰਾਨ ਔਨਲਾਈਨ ਕਲਾਸਾਂ ਚਲਾਉਂਦੇ ਹੋਏ ਚਿਕਨ ਵਿੰਗਾਂ ਨਾਲ ਭੋਜਨ ਪਰੋਸਣ ਦਾ ਪ੍ਰੋਗਰਾਮ ਸ਼ੁਰੂ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ-ਦੁਬਈ  'ਚ 22 ਸਾਲਾ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਾਣਾ, ਸਦਮੇ 'ਚ ਪਰਿਵਾਰ 

ਅੰਦਾਜ਼ਾ ਹੈ ਕਿ ਇਸ ਲਈ ਚਿਕਨ ਵਿੰਗਾਂ ਦੇ 11 ਹਜ਼ਾਰ ਕੇਸਾਂ ਦੀ ਲੋੜ ਹੈ। ਹਾਲਾਂਕਿ ਸਰਕਾਰ ਵੱਲੋਂ ਕਰਵਾਏ ਗਏ ਆਡਿਟ ਤੋਂ ਪਤਾ ਲੱਗਾ ਹੈ ਕਿ ਸਰਕਾਰ ਇਨ੍ਹਾਂ ਚਿਕਨ ਵਿੰਗਾਂ ਦੀ ਸਪਲਾਈ ਕਰਨ ਲਈ ਸਕੀਮ ਲਈ ਨਿਰਧਾਰਤ ਬਜਟ ਤੋਂ ਵੱਧ ਖਰਚ ਕਰ ਰਹੀ ਹੈ। ਇਸ ਨਾਲ ਅਧਿਕਾਰੀਆਂ ਨੂੰ ਸ਼ੱਕ ਹੋਇਆ। ਅਧਿਕਾਰੀਆ ਨੇ  ਜਾਂਚ ਕੀਤੀ ਅਤੇ ਇਨ੍ਹਾਂ ਦਾ ਪ੍ਰਬੰਧ ਦੇਖ ਰਹੀ ਵੇਰਾ ਲਿਡੇਲ ਦਾ ਨਾਂ ਸਾਹਮਣੇ ਆਇਆ। ਅਧਿਕਾਰੀਆਂ ਨੇ ਪਾਇਆ ਕਿ ਭਾਵੇਂ ਚਿਕਨ ਵਿੰਗ ਪੋਲਟਰੀ ਤੋਂ ਵੱਡੀ ਮਾਤਰਾ ਵਿੱਚ ਖਰੀਦ ਕੇ ਸਕੂਲ ਵੈਨ ਵਿੱਚ ਲਿਆਂਦੇ ਗਏ ਸਨ, ਪਰ ਇਹ ਵਿਦਿਆਰਥੀਆਂ ਦੇ ਮਾਪਿਆਂ ਨੂੰ ਨਹੀਂ ਦਿੱਤੇ ਗਏ। ਜਾਂਚ ਤੋਂ ਪਤਾ ਲੱਗਾ ਹੈ ਕਿ ਜੁਲਾਈ 2020 ਤੋਂ ਫਰਵਰੀ 2022 ਤੱਕ ਜਾਰੀ ਇਹ ਘਪਲ਼ਾ ਜਾਰੀ ਰਿਹਾ। ਅਧਿਕਾਰੀਆਂ ਨੇ ਪਾਇਆ ਕਿ 12.5 ਕਰੋੜ ਰੁਪਏ ਦੇ ਚਿਕਨ ਵਿੰਗਸ ਚੋਰੀ ਹੋ ਗਏ। ਅਧਿਕਾਰੀਆਂ ਨੇ ਪਿਛਲੇ ਸਾਲ ਵੇਰਾ ਲਿਡੇਲ ਵਿਰੁੱਧ ਕੇਸ ਦਰਜ ਕੀਤਾ ਸੀ ਅਤੇ ਉਸ ਨੂੰ ਬੀਤੇ ਦਿਨ ਅਦਾਲਤ ਵੱਲੋਂ 9 ਸਾਲ ਦੀ ਸਜ਼ਾ ਸੁਣਾਈ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News