ਯੂਕੇ ਤੋਂ ਦੁਬਈ ਲੱਖਾਂ ਪੌਂਡ ਦੀ ਤਸਕਰੀ ਦੀ ਕੋਸ਼ਿਸ਼ ਕਰ ਰਹੀ ਔਰਤ ਨੂੰ ਹੋਈ ਜੇਲ੍ਹ

Tuesday, Jul 27, 2021 - 11:33 AM (IST)

ਯੂਕੇ ਤੋਂ ਦੁਬਈ ਲੱਖਾਂ ਪੌਂਡ ਦੀ ਤਸਕਰੀ ਦੀ ਕੋਸ਼ਿਸ਼ ਕਰ ਰਹੀ ਔਰਤ ਨੂੰ ਹੋਈ ਜੇਲ੍ਹ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਤੋਂ ਦੁਬਈ ਵਿਚ ਲੱਖਾਂ ਪੌਂਡ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਦਿਆਂ ਹੀਥਰੋ ਏਅਰਪੋਰਟ 'ਤੇ ਗ੍ਰਿਫ਼ਤਾਰ ਕੀਤੀ ਗਈ ਇਕ ਔਰਤ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ 'ਚ 30 ਸਾਲਾਂ ਦੀ ਭਰਤੀ ਕੰਸਲਟੈਂਟ, ਤਾਰਾ ਹੈਨਲੋਨ ਨੂੰ 5 ਮਿਲੀਅਨ ਡਾਲਰ ਤੋਂ ਵੱਧ ਦੀ ਨਕਦ ਰਾਸ਼ੀ ਨਾਲ ਜੁੜੇ ਤਸਕਰੀ ਅਪਰਾਧ ਕਾਰਨ 2 ਸਾਲ ਅਤੇ 10 ਮਹੀਨਿਆਂ ਦੀ ਜੇਲ੍ਹ ਹੋਈ ਹੈ।

ਤਾਰਾ ਹੈਨਲੋਨ (30) ਨੂੰ ਪਿਛਲੇ ਸਾਲ 5 ਸੂਟਕੇਸਾਂ ਵਿਚ ਬੰਦ 1.9 ਮਿਲੀਅਨ ਪੌਂਡ ਤੋਂ ਵੱਧ ਦੇ ਨੋਟਾਂ ਨਾਲ ਦੁਬਈ ਲਈ ਉਡਾਣ ਚੜ੍ਹਨ ਦੀ ਕੋਸ਼ਿਸ਼ ਦੌਰਾਨ ਹੀਥਰੋ ਏਅਰਪੋਰਟ 'ਤੇ ਫੜਿਆ ਗਿਆ ਸੀ। ਚੈਕਿੰਗ ਦੌਰਾਨ ਇਸਨੇ ਇਕ ਕਸਟਮ ਅਧਿਕਾਰੀ ਨੂੰ ਦੱਸਿਆ ਕਿ ਉਹ ਕੁੜੀਆਂ ਸਬੰਧੀ ਇਕ ਯਾਤਰਾ 'ਤੇ ਜਾ ਰਹੀ ਹੈ, ਜਿਸ ਕਰਕੇ ਉਸ ਨੂੰ ਸਾਰੇ ਸਮਾਨ ਦੀ ਜ਼ਰੂਰਤ ਸੀ ਪਰ ਕਾਰਵਾਈ ਦੌਰਾਨ ਸੂਟਕੇਸਾਂ ਵਿਚੋਂ ਨਕਦੀ ਬਰਾਮਦ ਕੀਤੀ ਗਈ। ਹੈਨਲੋਨ ਪਹਿਲਾਂ ਵੀ ਗਰਮੀਆਂ ਵਿਚ ਤਿੰਨ ਯਾਤਰਾਵਾਂ ਦੌਰਾਨ ਦੁਬਈ ਲਈ 3.5 ਮਿਲੀਅਨ ਪੌਂਡ ਦੀ ਸਮੱਗਲਿੰਗ ਕਰ ਚੁੱਕੀ ਸੀ, ਜਿਸ ਬਾਰੇ ਬ੍ਰਿਟਿਸ਼ ਪੁਲਸ ਨੂੰ ਅਮੀਰਾਤ ਏਅਰ ਅਧਿਕਾਰੀਆਂ ਵੱਲੋਂ ਦੱਸਿਆ ਗਿਆ।

ਇਹ ਮਹਿਲਾ ਨਕਦੀ ਦੀ ਤਸਕਰੀ ਲਈ ਇੱਕ ਯਾਤਰਾ ਲਈ ਤਕਰੀਬਨ 3000 ਪੌਂਡ ਲੈਂਦੀ ਸੀ। ਕੋਰਟ ਅਨੁਸਾਰ ਹੈਨਲੋਨ ਦੁਬਈ ਦੀ ਇਕ ਮਿਸ਼ੇਲ ਕਲਾਰਕ ਨਾਮ ਦੀ ਔਰਤ ਤੋਂ ਤਸਕਰੀ ਲਈ ਆਦੇਸ਼ ਲੈ ਰਹੀ ਸੀ, ਜਿਸਨੂੰ ਉਹ 4 ਸਾਲ ਪਹਿਲਾਂ ਲੀਡਜ਼ ਵਿਚ ਮਿਲੀ ਸੀ।
 


author

cherry

Content Editor

Related News