7 ਘੰਟੇ ਕਾਰ ਅੰਦਰ ਲੌਕ ਰਹਿਣ ਕਾਰਨ ਮਾਸੂਮ ਬੱਚੀ ਦੀ ਮੌਤ, ਮਹਿਲਾ ਬੰਦ ਕਰਕੇ ਭੁੱਲੀ

Tuesday, Jul 20, 2021 - 04:08 PM (IST)

7 ਘੰਟੇ ਕਾਰ ਅੰਦਰ ਲੌਕ ਰਹਿਣ ਕਾਰਨ ਮਾਸੂਮ ਬੱਚੀ ਦੀ ਮੌਤ, ਮਹਿਲਾ ਬੰਦ ਕਰਕੇ ਭੁੱਲੀ

ਵਾਸ਼ਿੰਗਟਨ : ਅਮਰੀਕਾ ਦੇ ਮਿਆਮੀ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਇਕ ਮਹਿਲਾ 2 ਸਾਲ ਦੀ ਮਾਸੂਮ ਬੱਚੀ ਨੂੰ ਕਾਰ ਵਿਚ ਲੌਕ ਕਰਕੇ ਭੁੱਲ ਗਈ ਅਤੇ ਜਦੋਂ 7 ਘੰਟੇ ਬਾਅਦ ਵਾਪਸ ਪਰਤੀ ਤਾਂ ਉਦੋਂ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ, ਜਿਸ ਦੇ ਬਾਅਦ ਪੁਲਸ ਨੇ 43 ਸਾਲਾ ਜੁਆਨਾ ਪੇਰੇਜ-ਡੋਮਿੰਗੋ ਨਾਮ ਦੀ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ ਨੂੰ 21 ਅਗਸਤ ਤੱਕ ਵਧਾਇਆ

ਪੁਲਸ ਨੇ ਦੱਸਿਆ ਕਿ ਜੁਆਨਾ ’ਤੇ ਬੱਚੀ ਨੂੰ ਡੇਅ-ਕੇਅਰ ਲਿਜਾਣ ਦੀ ਜ਼ਿੰਮੇਦਾਰੀ ਸੀ। ਸ਼ੁੱਕਰਵਾਰ ਨੂੰ ਉਹ 2 ਸਾਲ ਬੱਚੀ ਜੋਸਲਿਨ ਨੂੰ ਘਰੋਂ ਡੇਅ-ਕੇਅਰ ਲੈ ਕੇ ਜਾਣ ਲਈ ਵੈਨ ’ਤੇ ਨਿਕਲੀ ਸੀ ਪਰ ਡੇਅ-ਕੇਅਰ ਸੈਂਟਰ ਖੁੱਲ੍ਹਾ ਨਾ ਹੋਣ ਕਾਰਨ ਉਹ ਬੱਚੀ ਨੂੰ ਆਪਣੇ ਘਰ ਲੈ ਗਈ ਪਰ ਵੈਨ ਵਿਚ ਬੱਚੀ ਨੂੰ ਭੁੱਲ ਗਈ ਅਤੇ ਲੌਕ ਲਗਾ ਕੇ ਅੰਦਰ ਚਲੀ ਗਈ। ਬੱਚੀ ਦੇ ਸੀਟ ਬੈਲਟ ਬੰਨ੍ਹੀ ਹੋਈ ਸੀ। 7 ਘੰਟੇ ਬਾਅਦ ਜਦੋਂ ਜੁਆਨਾ ਵਾਪਸ ਕਾਰ ਕੋਲ ਗਈ ਤਾਂ ਉਦੋਂ ਤੱਕ ਕਾਰ ਦੇ ਅੰਦਰ ਮਾਸੂਮ ਬੱਚੀ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ: ਚੀਨ ’ਚ ਪਿਤਾ ਦੀ ਹੈਵਾਨੀਅਤ, ਪ੍ਰੇਮਿਕਾ ਲਈ ਆਪਣੇ 2 ਬੱਚਿਆਂ ਨੂੰ 15ਵੀਂ ਮੰਜ਼ਲ ਤੋਂ ਹੇਠਾਂ ਸੁੱਟਿਆ

ਜਾਣਕਾਰੀ ਮੁਤਾਬਕ ਕਰੀਬ 30 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਤਾਪਮਾਨ ਵਿਚ ਕਾਰ ਦੇ ਅੰਦਰ ਬੈਠੀ ਬੱਚੀ ਦੀ ਹਾਲਤ ਖ਼ਰਾਬ ਹੋਣ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਮੁਤਾਬਕ ਦੋਸ਼ੀ ਮਹਿਲਾ ਬੱਚੀ ਦੀ ਲਾਸ਼ ਨੂੰ ਲੈ ਕੇ ਉਸ ਦੇ ਘਰ ਪਹੁੰਚੀ, ਜਿੱਥੋਂ ਪੁਲਸ ਨੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਜੁਆਨਾ ਨੂੰ ਗ੍ਰਿਫ਼ਤਾਰ ਕਰ ਲਿਆ। ਮਹਿਲਾ ’ਤੇ ਜੁਰਮਾਨਾ ਵੀ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ: ਸਾਵਧਾਨ; ਕੋਵਿਡ ਅਜੇ ਰੁਕਿਆ ਨਹੀਂ ਤੇ 18 ਸਾਲਾਂ ਬਾਅਦ ਮੰਕੀ ਪਾਕਸ ਵਾਇਰਸ ਨੇ ਫਿਰ ਦਿੱਤੀ ਦਸਤਕ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News