ਪਤੀ ਦੀ ਲਾਸ਼ ਨਾਲ ਜਹਾਜ਼ 'ਚ ਸਵਾਰ ਹੋਈ ਔਰਤ, ਏਅਰ ਪੋਰਟ 'ਤੇ ਖੜ੍ਹੇ ਲੋਕ ਵੀ ਹੋਏ ਭਾਵੁਕ

05/09/2020 1:44:38 PM

ਦੁਬਈ- ਸੰਯੁਕਤ ਅਰਬ ਅਮੀਰਾਤ ਵਿਚ ਰਹਿਣ ਵਾਲੇ ਜਿਨ੍ਹਾਂ ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦੇ ਦੋ ਜਹਾਜ਼ ਚੇਨੱਈ ਲਈ ਰਵਾਨਾ ਹੋਏ, ਉਨ੍ਹਾਂ ਵਿਚ ਇਕ ਔਰਤ ਆਪਣੇ ਪਤੀ ਦੀ ਲਾਸ਼ ਲੈ ਕੇ ਗਈ । 29 ਸਾਲਾ ਕੋਲੰਮਲ ਆਪਣੇ ਪਤੀ ਐੱਲ. ਐੱਮ. ਕੁਮਾਰ(35) ਦੀ ਲਾਸ਼ ਲੈ ਕੇ ਏਅਰ ਇੰਡੀਆ ਐਕਸਪ੍ਰੈੱਸ ਉਡਾਣ ਆਈ. ਐਕਸ 540 ਵਿਚ ਹੋਰ ਯਾਤਰੀਆਂ ਨਾਲ ਜਹਾਜ਼ ਵਿਚ ਸਵਾਰ ਹੋਈ ਤਾਂ ਦਿਲ ਪਸੀਜ ਦੇਣ ਵਾਲੇ ਇਸ ਦ੍ਰਿਸ਼ ਨੂੰ ਦੇਖ ਕੇ ਹਵਾਈ ਅੱਡੇ 'ਤੇ ਮੌਜੂਦ ਸਾਰੇ ਯਾਤਰੀ ਭਾਵੁਕ ਹੋ ਗਏ। 

PunjabKesari

ਮ੍ਰਿਤਕ ਦੇਹ ਨੂੰ ਜਹਾਜ਼ ਦੇ ਕਾਰਗੋ ਵਿਚ ਰੱਖ ਕੇ ਲਿਆਂਦਾ ਗਿਆ। ਰਾਸ-ਅਲ-ਖੈਮਾਹ ਸਥਿਤ ਰਾਕ ਸੇਰੇਮਿਕਸ ਵਿਚ ਕੰਮ ਕਰਨ ਵਾਲੇ ਕੁਮਾਰ ਦੀ 13 ਅਪ੍ਰੈਲ ਨੂੰ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਕੋਲੰਮਲ ਨੇ ਰੋਂਦੀ ਹੋਏ ਦੱਸਿਆ, "ਸਵੇਰ ਦੀ ਰੋਟੀ ਖਾਣ ਮਗਰੋਂ ਉਹ ਪਹਿਲਾਂ ਵਾਂਗ ਹੀ ਡਿਊਟੀ 'ਤੇ ਗਏ ਅਤੇ ਸਵੇਰੇ ਤਕਰੀਬਨ 10 ਵਜੇ ਕੰਪਲੈਕਸ ਦੇ ਸੁਰੱਖਿਆ ਕਰਮਚਾਰੀ ਨੇ ਆ ਕੇ ਦੱਸਿਆ ਕਿ ਕੁਮਾਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਹ ਮੈਨੂੰ ਉਨ੍ਹਾਂ ਨਾਲ ਮਿਲਾਉਣ ਲਈ ਲੈ ਜਾਣਾ ਚਾਹੁੰਦੇ ਸਨ ਪਰ ਮੈਨੂੰ ਇਜਾਜ਼ਤ ਨਹੀਂ ਮਿਲੀ। ਸ਼ਾਮ ਨੂੰ ਕੁਮਾਰ ਨੇ ਦਮ ਤੋੜ ਦਿੱਤਾ।" ਔਰਤ ਨੇ ਦੱਸਿਆ ਕਿ ਉਸ ਦਾ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਹ ਦੋ ਸਾਲ ਪਹਿਲਾਂ ਇੱਥੇ ਆਈ ਸੀ। ਉਸ ਨੇ ਕਿਹਾ,"ਉਹ ਬੱਚੇ ਵਾਂਗ ਮੇਰਾ ਧਿਆਨ ਰੱਖਦੇ ਸਨ। ਮੈਂ ਇਸ ਲਈ ਜਿਊਂਦੀ ਹਾਂ ਕਿਉਂਕਿ ਮੈਂ ਉਨ੍ਹਾਂ ਦੀ ਮ੍ਰਿਤਕ ਦੇਹ ਘਰ ਵਾਪਸ ਲੈ ਜਾਣੀ ਹੈ। ਉਸ ਨੇ ਰੋਂਦੇ ਹੋਏ ਦੱਸਿਆ ਕਿ ਉਹ ਕਦੇ ਕਿਤੇ ਵੀ ਇਕੱਲੀ ਨਹੀਂ ਗਈ ਸੀ ਪਰ ਹੁਣ ਉਸ ਦਾ ਪਤੀ ਉਸ ਨੂੰ ਹਮੇਸ਼ਾ ਲਈ ਛੱਡ ਗਿਆ ਹੈ। ਰੱਬ ਕਿਸੇ ਨੂੰ ਅਜਿਹਾ ਦਿਨ ਨਾ ਦਿਖਾਵੇ।" 

ਜਹਾਜ਼ ਵਿਚ ਉਨ੍ਹਾਂ ਤੋਂ ਇਲਾਵਾ 200 ਵਰਕਰ, 37 ਗਰਭਵਤੀ ਔਰਤਾਂ, ਕੁੱਝ ਬੱਚੇ ਅਤੇ 42 ਅਜਿਹੇ ਲੋਕ ਸਨ, ਜਿਨ੍ਹਾਂ ਨੂੰ ਸਿਹਤ ਸਬੰਧੀ ਪਰੇਸ਼ਾਨੀਆਂ ਸਨ। ਦੁਬਈ ਸਥਿਤ ਦੂਤਘਰ ਨੇ ਦੱਸਿਆ ਕਿ ਦੋਹਾਂ ਜਹਾਜ਼ਾਂ ਵਿਚ ਕੁੱਲ 360 ਯਾਤਰੀ ਸਨ।


Lalita Mam

Content Editor

Related News