ਲਾੜੇ ਨੂੰ ਵਿਆਹ ਵਾਲੇ ਦਿਨ ਪਤਾ ਲੱਗਿਆ ਕਿ ਲਾੜੀ ਹੈ ਅਸਲ 'ਚ ਉਸ ਦੀ 'ਭੈਣ'

04/06/2021 7:45:51 PM

ਬੀਜਿੰਗ-ਕਿਸਮਤ ਨਾਲ ਲੋਕ ਵਿਛੜਦੇ ਹਨ ਅਤੇ ਕਿਸਮਤ ਹੀ ਉਨ੍ਹਾਂ ਨੂੰ ਮਿਲਾਉਂਦੀ ਹੈ। ਇਹ ਗੱਲ ਚੀਨ ਤੋਂ ਸਾਹਮਣੇ ਆਏ ਇਕ ਨਵੇਂ ਮਾਮਲੇ 'ਚ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ। ਇਥੇ ਇਕ ਲਾੜਾ ਅਤੇ ਲਾੜੀ ਵਿਆਹ ਕਰ ਰਹੇ ਸਨ ਪਰ ਜਦੋਂ ਲਾੜੇ ਦੀ ਮਾਂ ਦੀ ਨਜ਼ਰ ਲਾੜੀ ਦੇ ਹੱਥਾਂ 'ਤੇ ਪਈ ਤਾਂ ਉਹ ਲਾੜੀ ਦੇ ਹੱਥਾਂ ਨੂੰ ਦੇਖਦੇ ਹੀ ਹੈਰਾਨ ਰਹਿ ਗਈ ਅਤੇ ਰੋਣ ਲੱਗ ਪਈ। ਦੱਸ ਦੇਈਏ ਕਿ ਇਹ ਜੋੜਾ ਭੈਣ-ਭਰਾ ਹਨ ਜੋ ਬਚਪਨ 'ਚ ਵਿਛੜ ਗਏ ਸਨ। ਲਾੜੀ ਦੇ ਹੱਥਾਂ 'ਚ ਬਰਥ ਸਾਈਨ ਦੇਖ ਕੇ ਉਸ ਦੀ ਮਾਂ ਨੇ ਪੱਛਾਣ ਕਰ ਲਈ। ਮਾਮਲਾ ਚੀਨ ਦੇ ਜਿਆਨਗਸੂ ਸੂਬੇ ਦੇ ਸੋਝੋਓ ਦਾ ਹੈ। ਇਹ ਵਿਆਹ 31 ਮਾਰਚ ਨੂੰ ਹੋਇਆ ਹੈ। ਇਸ ਦੌਰਾਨ ਹਰ ਕਿਸੇ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਵੀ ਸਨ।

ਇਹ ਵੀ ਪੜ੍ਹੋ-'ਸੁਰੱਖਿਆ ਕੋਸ਼ਿਸ਼ਾਂ ਦੇ ਬਾਵਜੂਦ ਫਰਾਂਸ 'ਚ ਅੱਤਵਾਦੀ ਖਤਰਿਆਂ ਬਹੁਤ ਜ਼ਿਆਦਾ'

ਸਥਾਨਕ ਮੀਡੀਆ ਰਿਪੋਰਟਸ 'ਚ ਦੱਸਿਆ ਗਿਆ ਹੈ ਕਿ ਲਾੜੀ ਦਾ ਬਰਥ ਸਾਈਨ ਦੇਖ ਕੇ ਲੜਕੇ ਦੀ ਮਾਂ ਨੇ ਜਦ ਲਾੜੀ ਦੇ ਮਾਪੇ ਦੱਸ ਰਹੇ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਲਾੜੀ ਅਸਲ 'ਚ ਉਨ੍ਹਾਂ ਦੀ ਕੁੜੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚੀ ਉਨ੍ਹਾਂ ਨੂੰ 20 ਸਾਲ ਪਹਿਲਾਂ ਸੜਕ ਕੰਢੇ ਮਿਲੀ ਸੀ, ਉਸ ਵੇਲੇ ਤੋਂ ਹੀ ਉਸ ਨੂੰ ਆਪਣੇ ਕੋਲ ਰੱਖਿਆ ਹੋਇਆ ਹੈ। ਜਿਸ ਤੋਂ ਬਾਅਦ ਲਾੜੇ ਦੀ ਮਾਂ ਨੇ ਦੱਸਿਆ ਕਿ ਅਸਲ 'ਚ ਇਹ ਲੜਕੀ ਉਸ ਦੀ ਸਕੀ ਧੀ ਹੈ। ਇਸ ਸਭ ਦੇ ਬਾਵਜਦੂ ਵੀ ਵਿਆਹ ਨਹੀਂ ਰੋਕਿਆ ਗਿਆ ਕਿਉਂਕਿ ਲਾੜਾ ਵੀ ਉਨ੍ਹਾਂ ਦੀ ਸਕੀ ਔਲਾਦ ਨਹੀਂ ਸੀ।

ਇਹ ਵੀ ਪੜ੍ਹੋ-ਅੱਤਵਾਦ ਰੋਕੂ ਅਦਾਲਤ ਜੱਜ ਦੇ ਕਤਲ ਦੇ ਮਾਮਲੇ 'ਚ 5 ਗ੍ਰਿਫਤਾਰ

20 ਸਾਲ ਪਹਿਲਾਂ ਜਦ ਉਨ੍ਹਾਂ ਦੀ ਲੜਕੀ ਲਾਪਤਾ ਹੋ ਗਈ ਸੀ ਤਾਂ ਬਹੁਤ ਲੱਭਣ 'ਤੇ ਵੀ ਨਾ ਲੱਭੀ ਜਿਸ ਪਿੱਛੋਂ ਉਨ੍ਹਾਂ ਨੇ ਇਕ ਲੜਕੇ ਨੂੰ ਗੋਦ ਲੈ ਲਿਆ ਅਤੇ ਉਸ ਨੂੰ ਆਪਣੇ ਪੁੱਤਾਂ ਵਾਂਗ ਪਾਲਿਆ। ਵਿਆਹ ਵਾਲੇ ਦਿਨ ਆਪਣੀ ਅਸਲੀਅਤ ਜਾਣ ਲਾੜਾ-ਲਾੜੀ ਬੇਹਤ ਭਾਵੁਕ ਹੋ ਗਏ। ਦੋਵਾਂ ਨੂੰ ਆਪਣੇ ਅਸਲ ਮਾਂ-ਬਾਪ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਤੋਂ ਆਪਣੇ ਹੰਝੂ ਸਾਂਭੇ ਨਾ ਗਏ ਪਰ ਫਿਰ ਵੀ ਵਿਆਹ ਬੇਹਦ ਹੀ ਧੂਮ-ਧਾਮ ਨਾਲ ਸੰਪਨ ਹੋਇਆ। ਵਿਆਹ ਮੌਕੇ ਲਾੜੀ ਦੀ ਮਾਂ ਨੂੰ ਮਿਲੀ ਦੋਹਰੀ ਖੁਸ਼ੀ ਇੰਨੀਂ ਦਿਨੀਂ ਚੀਨੀ ਮੀਡੀਆ 'ਚ ਸੁਰਖੀਆਂ ਬਟੋਰ ਰਹੀ ਹੈ।

ਇਹ ਵੀ ਪੜ੍ਹੋ-ਅਮਰੀਕੀ ਵਿਗਿਆਨੀ ਦਾ ਦਾਅਵਾ, 2 ਹਫਤਿਆਂ 'ਚ ਕਹਿਰ ਵਰ੍ਹਾਏਗਾ ਕੋਰੋਨਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News