ਜਾਪਾਨ ''ਚ ਕੋਰੋਨਾਵਾਇਰਸ ਨਾਲ ਮਹਿਲਾ ਦੀ ਹੋਈ ਮੌਤ

Thursday, Feb 13, 2020 - 07:46 PM (IST)

ਜਾਪਾਨ ''ਚ ਕੋਰੋਨਾਵਾਇਰਸ ਨਾਲ ਮਹਿਲਾ ਦੀ ਹੋਈ ਮੌਤ

ਟੋਕੀਓ- ਜਾਪਾਨ ਦੇ ਸਿਹਤ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਵਿਚ ਕੋਵਿਡ-19 (ਕੋਰੋਨਾਵਾਇਰਸ) ਨਾਲ ਪੀੜਤ ਪਹਿਲੇ ਵਿਅਕਤੀ ਦੀ ਮੌਤ ਹੋਈ ਹੈ। ਮ੍ਰਿਤਕ 80 ਸਾਲਾ ਔਰਤ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਮੌਤ ਵਾਇਰਸ ਕਾਰਨ ਹੋਈ ਹੈ ਜਾਂ ਨਹੀਂ। ਕਤਸੁਨੋਬੂ ਕਾਟੋ ਨੇ ਦੇਰ ਰਾਤ ਪੱਤਰਕਾਰਾਂ ਨੂੰ ਕਿਹਾ ਕਿ ਨਵੇਂ ਕੋਰੋਨਾਵਾਇਰਸ ਤੇ ਵਿਅਕਤੀ ਦੀ ਮੌਤ ਦੇ ਵਿਚਾਲੇ ਸਬੰਧ ਅਜੇ ਸਪੱਸ਼ਟ ਨਹੀਂ ਹੈ। ਉਹਨਾਂ ਕਿਹਾ ਕਿ ਇਹ ਪਹਿਲੀ ਮੌਤ ਹੈ, ਜਿਸ ਵਿਚ ਮਰੀਜ਼ ਕੋਰੋਨਾਵਾਇਰਸ ਨਾਲ ਪੀੜਤ ਸੀ।

ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਚੀਨ ਵਿਚ 1350 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ ਤੇ ਇਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 48 ਹਜ਼ਾਰ ਪਾਰ ਕਰ ਗਈ ਹੈ। ਹਾਲਾਤ ਕਾਬੂ ਤੋਂ ਬਾਹਰ ਹੋਣ ਕਾਰਨ ਹੁਬੇਈ ਦੇ ਦੋ ਸੀਨੀਅਰ ਸਿਹਤ ਅਧਿਕਾਰੀਆਂ ਤੋਂ ਇਲਾਵਾ ਪਾਰਟੀ ਸਕੱਤਰ ਜਿਆਂਗ ਤੋਲਿਆਂਗ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।


author

Baljit Singh

Content Editor

Related News