ਪਾਲਤੂ ਬਿੱਲੀ ਲਈ ਮਹਿਲਾ ਨੇ ਪੰਜਵੀਂ ਮੰਜ਼ਿਲ ਤੋਂ ਲਟਕਾ ਦਿੱਤਾ 7 ਸਾਲਾ ਪੋਤਾ (ਵੀਡੀਓ)

Saturday, Jan 11, 2020 - 02:56 PM (IST)

ਪਾਲਤੂ ਬਿੱਲੀ ਲਈ ਮਹਿਲਾ ਨੇ ਪੰਜਵੀਂ ਮੰਜ਼ਿਲ ਤੋਂ ਲਟਕਾ ਦਿੱਤਾ 7 ਸਾਲਾ ਪੋਤਾ (ਵੀਡੀਓ)

ਬੀਜਿੰਗ- ਇਨਸਾਨਾਂ ਨੂੰ ਜਾਨਵਰਾਂ ਨਾਲ ਪਿਆਰ ਹੋਣਾ ਆਮ ਗੱਲ ਹੈ ਪਰ ਇਹ ਪਿਆਰ ਇਸ ਤਰ੍ਹਾਂ ਵਧ ਜਾਵੇ ਕਿ ਇਸ ਦੇ ਲਈ ਕੋਈ ਆਪਣੇ ਜਿਗਰ ਦੇ ਟੁਕੜੇ ਦੀ ਜਾਨ ਵੀ ਮੁਸ਼ਕਿਲ ਵਿਚ ਪਾ ਦੇਵੇ ਤਾਂ ਹਰ ਕੋਈ ਹੈਰਾਨ ਰਹਿ ਜਾਵੇਗਾ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਚੀਨ ਵਿਚ।

ਚੀਨ ਵਿਚ ਇਕ ਮਹਿਲਾ ਨੇ ਅਜਿਹਾ ਹੀ ਕੁਝ ਕੀਤਾ ਜਦੋਂ ਉਸ ਨੇ ਆਪਣੇ 7 ਸਾਲ ਪੋਤੇ ਦੀ ਜਾਨ ਆਪਣੀ ਪਾਲਤੂ ਬਿੱਲੀ ਨੂੰ ਬਚਾਉਣ ਲਈ ਖਤਰੇ ਵਿਚ ਪਾ ਦਿੱਤੀ। ਮਹਿਲਾ ਨੇ ਚੌਥੀ ਮੰਜ਼ਿਲ 'ਤੇ ਫਸੀ ਬਿੱਲੀ ਨੂੰ ਬਚਾਉਣ ਲਈ ਪੰਜਵੀਂ ਮੰਜ਼ਿਲ ਤੋਂ ਆਪਣੇ ਪੋਤੇ ਦੇ ਲੱਕ 'ਤੇ ਰੱਸੀ ਬੰਨ੍ਹ ਕੇ ਉਸ ਨੂੰ ਹੇਠਾਂ ਲਟਕਾ ਦਿੱਤਾ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਘਟਨਾ ਦੀ ਜਮ ਕੇ ਨਿੰਦਾ ਹੋ ਰਹੀ ਹੈ।

ਇਹ ਘਟਨਾ ਬੀਤੇ ਐਤਵਾਰ ਦੱਖਣ-ਪੱਛਮੀ ਚੀਨ ਦੇ ਸਿਚੁਆਨ ਸੂਬੇ ਦੇ ਪੇਂਗਾਨ ਦੀ ਹੈ। ਬੱਚੇ ਦੀ ਪਛਾਣ 7 ਸਾਲ ਦੇ ਹਾਓ ਹਾਓ ਦੇ ਤੌਰ 'ਤੇ ਹੋਈ ਹੈ ਉਥੇ ਹੀ ਔਰਤ ਦਾ ਨਾਂ ਟੇਂਗ ਦੱਸਿਆ ਜਾ ਰਿਹਾ ਹੈ। ਦਿਲ ਹਿਲਾ ਕੇ ਰੱਖ ਦੇਣ ਵਾਲੀ ਇਸ ਵੀਡੀਓ ਵਿਚ ਔਰਤ ਖੁਦ ਬੱਚੇ ਨੂੰ ਲਟਕਾਉਂਦੀ ਦਿਖਾਈ ਦੇ ਰਹੀ ਹੈ। ਉਥੇ ਹੀ ਬੱਚੇ ਵਲੋਂ ਬਿੱਲੀ ਨੂੰ ਇਕ ਝੋਲੇ ਵਿਚ ਪਾਉਣ ਤੋਂ ਬਾਅਦ ਉਹ ਉਸ ਨੂੰ ਉਪਰ ਵੱਲ ਖਿੱਚ ਰਹੀ ਹੈ।


author

Baljit Singh

Content Editor

Related News