ਔਰਤ ਨੇ ਬਿੱਲੀ ਨਾਲ ਰਚਾਇਆ 'ਵਿਆਹ', ਵਜ੍ਹਾ ਕਰ ਦੇਵੇਗੀ ਹੈਰਾਨ

Friday, Apr 29, 2022 - 11:48 AM (IST)

ਔਰਤ ਨੇ ਬਿੱਲੀ ਨਾਲ ਰਚਾਇਆ 'ਵਿਆਹ', ਵਜ੍ਹਾ ਕਰ ਦੇਵੇਗੀ ਹੈਰਾਨ

ਲੰਡਨ (ਬਿਊਰੋ) ਲੰਡਨ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 49 ਸਾਲਾ ਔਰਤ ਨੇ ਹਾਲ ਹੀ ਵਿੱਚ ਕਿਰਾਏ ਦੀਆਂ ਪਾਬੰਦੀਆਂ ਤੋਂ ਬਚਣ ਲਈ 'ਇੰਡੀਆ' ਨਾਮ ਦੀ ਆਪਣੀ ਪਾਲਤੂ ਬਿੱਲੀ ਨਾਲ ਵਿਆਹ ਕਰ ਲਿਆ, ਜਿੱਥੇ ਉਸ ਨੂੰ ਯੂਨਿਟ ਵਿੱਚ ਜਾਨਵਰਾਂ ਨੂੰ ਲਿਆਉਣ ਤੋਂ ਰੋਕਿਆ ਗਿਆ ਸੀ। ਨਿਊਯਾਰਕ ਪੋਸਟ ਦੇ ਅਨੁਸਾਰ ਡੇਬੋਰਾਹ ਹੋਜ ਨੇ ਆਪਣੀ ਬਿੱਲੀ ਨਾਲ ਵਿਆਹ ਇਸ ਲਈ ਰਚਾਇਆ ਤਾਂ ਜੋ ਉਹ ਜਿੱਥੇ ਕਿਰਾਏ 'ਤੇ ਰਹਿ ਰਹੀ ਹੈ, ਉੱਥੇ ਉਸ ਨਾਲ ਬਿੱਲੀ ਵੀ ਰਹਿ ਸਕੇ। ਇਸ ਤੋਂ ਪਹਿਲਾਂ ਸਾਰੇ ਮਕਾਨ ਮਾਲਕਾਂ ਨੇ ਉਸ ਨੂੰ ਜਾਨਵਰ ਰੱਖਣ ਤੋਂ ਮਨਾ ਕਰ ਦਿੱਤਾ ਸੀ। ਅਜਿਹੇ ਵਿਚ ਔਰਤ ਨੇ ਉਪਾਅ ਸੋਚਿਆ ਅਤੇ ਬਿੱਲੀ ਨਾਲ ਵਿਆਹ ਕਰ ਲਿਆ।

PunjabKesari

ਬੇਦਖਲੀ ਦਾ ਸਾਹਮਣਾ ਕਰਦੇ ਹੋਏ ਅਤੇ ਆਪਣੀ 5 ਸਾਲ ਦੀ ਬਿੱਲੀ ਨੂੰ ਗੁਆਉਣ ਦੇ ਡਰ ਤੋਂ ਦੋ ਬੱਚਿਆਂ ਦੀ ਇਕੱਲੀ ਮਾਂ ਨੇ 19 ਅਪ੍ਰੈਲ ਨੂੰ ਵਿਆਹ ਕਰਾਉਣ ਲਈ ਇੱਕ ਸਿਵਲ ਸਮਾਰੋਹ ਆਯੋਜਿਤ ਕੀਤਾ। ਐਕਸਪ੍ਰੈਸ ਦੇ ਅਨੁਸਾਰ ਹੋਜ ਨੇ ਕਿਹਾ ਕਿ ਉਸਦੇ ਕੋਲ ਆਪਣੇ ਪਾਲਤੂ ਜਾਨਵਰ ਨਾਲ ਵਿਆਹ ਕਰਕੇ "ਗੁਆਉਣ ਲਈ ਕੁਝ ਨਹੀਂ ਅਤੇ ਸਭ ਕੁਝ ਪ੍ਰਾਪਤ ਕਰਨ ਲਈ" ਸੀ। ਉਸ ਨੇ ਕਿਹਾ ਕਿ ਉਸਦੀ ਬਿੱਲੀ 'ਇੰਡੀਆ' ਉਸਦੇ ਬੱਚਿਆਂ ਤੋਂ ਬਾਅਦ ਉਸਦੀ ਜ਼ਿੰਦਗੀ ਵਿੱਚ "ਸਭ ਤੋਂ ਮਹੱਤਵਪੂਰਨ" ਚੀਜ਼ ਹੈ। ਐਕਸਪ੍ਰੈਸ ਦੇ ਅਨੁਸਾਰ, ਹੋਜ ਨੇ ਦੱਸਿਆ ਕਿ "ਇੰਡੀਆ ਨਾਲ ਵਿਆਹ ਕਰਕੇ, ਕੋਈ ਵੀ ਮਕਾਨ ਮਾਲਕ ਮੈਨੂੰ ਮੇਰੀ ਬਿੱਲੀ ਤੋਂ ਵੱਖ ਨਹੀਂ ਕਰ ਸਕੇਗਾ, ਕਿਉਂਕਿ ਉਹ ਮੇਰੇ ਲਈ ਬੱਚਿਆਂ ਜਿੰਨੀ ਮਹੱਤਵਪੂਰਨ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ : ਇਮਰਾਨ ਖਾਨ ਦੀ ਪਤਨੀ ਦੀ ਦੋਸਤ ਫਰਾਹ ਖਾਨ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ 'ਚ ਜਾਂਚ ਦੇ ਹੁਕਮ 

ਇਸ ਮਹੀਨੇ ਦੇ ਸ਼ੁਰੂ ਵਿੱਚ ਹੋਜ ਅਤੇ ਉਸਦੀ ਪਾਲਤੂ ਬਿੱਲੀ ਅਤੇ ਉਹਨਾਂ ਦੇ ਬੱਚਿਆਂ ਨੇ ਦੱਖਣ-ਪੂਰਬੀ ਲੰਡਨ ਦੇ ਇੱਕ ਪਾਰਕ ਵਿੱਚ ਆਪਣੇ ਵਿਆਹ ਸਮਾਰੋਹ ਲਈ ਟਕਸੀਡੋ-ਸ਼ੈਲੀ ਦੇ ਕੱਪੜੇ ਪਾਏ ਸਨ ਕਿਉਂਕਿ ਬਿੱਲੀ tuxedo Cat ਪ੍ਰਜਾਤੀ ਦੀ ਹੈ।ਇਸ ਸਮਾਰੋਹ ਵਿਚ ਹੋਜ ਦੇ ਦੋਸਤ ਵੀ ਸ਼ਾਮਲ ਹੋਏ। ਹੋਜ ਨੇ ਦੱਸਿਆ ਕਿ ਇਸ ਤੋਂ ਪਹਿਲਾਂ 3 ਪਾਲਤੂ ਜਾਨਵਰਾਂ ਨੂੰ ਗੁਆਉਣ ਨਾਲ ਮੇਰਾ ਦਿਲ ਟੁੱਟ ਗਿਆ ਸੀ। ਹਾਲਾਂਕਿ ਉਸਨੇ ਅੱਗੇ ਕਿਹਾ ਕਿ 2017 ਵਿੱਚ ਉਹ ਆਖਰਕਾਰ ਆਪਣੇ ਮਕਾਨ ਮਾਲਕ ਨੂੰ ਇੱਕ ਹੋਰ ਬਿੱਲੀ ਇੰਡੀਆ ਲਿਆਉਣ ਲਈ ਮਨਾਉਣ ਵਿੱਚ ਕਾਮਯਾਬ ਰਹੀ ਪਰ ਇਹ ਸਭ ਸੁਚਾਰੂ ਨਹੀਂ ਸੀ ਕਿਉਂਕਿ ਇੰਡੀਆ ਨੇ ਜਲਦੀ ਹੀ ਇੱਕ ਕਾਰ ਦੀ ਟੱਕਰ ਤੋਂ ਬਾਅਦ ਇੱਕ ਲੱਤ ਗੁਆ ਦਿੱਤੀ, ਜਿਸ ਨਾਲ ਬਿੱਲੀ ਦਾ ਬੱਚਾ ਹੋਜ 'ਤੇ ਜ਼ਿਆਦਾ ਨਿਰਭਰ ਹੋ ਗਿਆ।


 


author

Vandana

Content Editor

Related News