ਟਰੰਪ ਨੂੰ ਜ਼ਹਿਰੀਲੇ ਪਦਾਰਥ ਭੇਜਣ ਵਾਲੀ ਕੈਨੇਡੀਅਨ ਬੀਬੀ ਦੀ ਜ਼ਮਾਨਤ ਰੱਦ

09/29/2020 10:22:08 AM

ਓਂਟਾਰੀਓ- ਵ੍ਹਾਈਟ ਹਾਊਸ ਵਿਚ ਡਾਕ ਰਾਹੀਂ ਜ਼ਹਿਰੀਲਾ ਪਦਾਰਥ ਰਿਸਿਨ ਭੇਜ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਖਤਰਾ ਪੈਦਾ ਕਰਨ ਦੇ ਮਾਮਲੇ ਵਿਚ ਦੋਸ਼ੀ ਇਕ ਬੀਬੀ ਨੂੰ ਬਫੇਲੋ ਦੀ ਅਦਾਲਤ ਨੇ ਸੋਮਵਾਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਬਫਲੋ ਦੇ ਜੱਜ ਨੇ ਵਾਸ਼ਿੰਗਟਨ, ਡੀ. ਸੀ. ਵਿਚ ਮਹਾਦੋਸ਼ ਦੇ ਆਧਾਰ 'ਤੇ ਇਸ ਨੂੰ ਇਕ ਬਹੁਤ ਗੰਭੀਰ ਮਾਮਲਾ ਦੱਸਿਆ। ਮਾਂਟਰੀਅਲ ਉਪਨਗਰ ਦੀ ਪਾਰਸਲ ਫੇਰੀਅਰ (53) ਨੂੰ ਪਿਛਲੇ ਹਫਤੇ ਫੋਰਟ ਐਰੀ, ਓਂਟਾਰੀਓ ਅਤੇ ਬਫੇਲੋ ਵਿਚਕਾਰ ਇਕ ਸਰਹੱਦ ਪਾਰ ਕਰ ਕੇ ਅਮਰੀਕਾ ਵਿਚ ਦਾਖਲ ਹੁੰਦੇ ਸਮੇਂ ਹਿਰਾਸਤ ਵਿਚ ਲਿਆ ਗਿਆ ਸੀ। ਉਸ ਦੇ ਵਕੀਲ ਨੇ ਸੋਮਵਾਰ ਨੂੰ ਉਨ੍ਹਾਂ ਦੇ ਦੋਸ਼ੀ ਨਾ ਹੋਣ ਦੀ ਦਲੀਲ ਦਿੱਤੀ। 

ਅਮਰੀਕੀ ਮੈਜਿਸਟ੍ਰੇਟ ਜੱਜ ਐੱਚ. ਕੇਨੇਥ ਸ਼ਰੋਏਡਰ ਜੂਨੀਅਰ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਇਬਰਾਹਿਮ ਲਿੰਕਨ ਦੇ ਕਤਲ ਦੇ ਬਾਅਦ ਅਮਰੀਕੀ ਰਾਸ਼ਟਰਪਤੀਆਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰਨ ਦੇ ਕਈ ਮਾਮਲੇ ਸਾਹਮਣੇ ਆਏ ਹਨ। ਫੇਰੀਅਰ, ਰਾਸ਼ਟਰਪਤੀ ਅਤੇ ਹੋਰ ਲੋਕਾਂ ਲਈ ਇਕ ਖਤਰਾ ਹੈ। ਉਨ੍ਹਾਂ ਨੇ ਉਸ 'ਤੇ ਮੁਕੱਦਮਾ ਚਲਾਉਣ ਲਈ ਉਸ ਨੂੰ ਵਾਸ਼ਿੰਗਟਨ ਭੇਜਣ ਦਾ ਹੁਕਮ ਵੀ ਦਿੱਤਾ। ਇਸ ਬੀਬੀ ਕੋਲ ਕੈਨੇਡਾ ਤੇ ਫਰਾਂਸ ਦੀ ਨਾਗਰਿਕਤਾ ਹੈ। 

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜ਼ਹਿਰੀਲੇ ਪਦਾਰਥ ਨਾਲ ਭਰਿਆ ਇਕ ਲਿਫਾਫਾ ਅਤੇ ਇਕ ਧਮਕੀ ਭਰਿਆ ਪੱਤਰ ਵ੍ਹਾਈਟ ਹਾਊਸ ਭੇਜਿਆ ਗਿਆ ਸੀ ਪਰ ਉਸ ਨੂੰ 18 ਸਤੰਬਰ ਨੂੰ ਪੱਤਰਾਂ ਦੀ ਛਾਂਟੀ ਕਰਨ ਵਾਲੀ ਸੇਵਾ ਨੇ ਹੀ ਰੋਕ ਲਿਆ ਸੀ। ਉਸ ਨੇ ਲਿਖਿਆ ਸੀ ਕਿ ਉਹ ਰਾਸ਼ਟਰਪਤੀ ਚੋਣਾਂ ਲਈ ਟਰੰਪ ਦੀ ਮੁਹਿੰਮ ਨੂੰ ਰੋਕਣ ਲਈ ਹੋਰ ਜ਼ਹਿਰੀਲੇ ਪਦਾਰਥਾਂ ਜਾਂ ਬੰਦੂਕ ਦੀ ਵਰਤੋਂ ਕਰੇਗੀ। ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ ਸੀ। 


Lalita Mam

Content Editor

Related News