ਜਾਣੋ ਕਿੰਨਾ ਖ਼ਤਰਨਾਕ ਹੈ ਰਿਸਿਨ ਪਦਾਰਥ, ਕੈਨੇਡੀਅਨ ਬੀਬੀ ਨੇ ਕੀਤੀ ਟਰੰਪ ਨੂੰ ਮਾਰਨ ਦੀ ਕੋਸ਼ਿਸ਼

09/22/2020 5:58:13 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਕ ਰਸਾਇਣ ਵਾਲਾ ਪੱਤਰ ਭੇਜਣ ਦੀ ਦੋਸ਼ੀ ਬੀਬੀ ਨੂੰ ਪੁਲਸ ਨੇ ਕੈਨੇਡਾ ਦੀ ਸਰਹੱਦ ਤੋਂ ਹਿਰਾਸਤ ਵਿਚ ਲਿਆ ਹੈ। ਵ੍ਹਾਈਟ ਹਾਊਸ ਦੇ ਪਤੇ 'ਤੇ ਜੋ ਲਿਫਾਫਾ ਭੇਜਿਆ ਗਿਆ ਉਸ ਵਿਚ ਰਿਸਿਨ ਨਾਂ ਦਾ ਖ਼ਤਰਨਾਕ ਜ਼ਹਿਰ ਸੀ। ਦੋਸ਼ੀ ਬੀਬੀ ਕੈਨੇਡਾ ਤੋਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵਿਚ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਕੋਲੋਂ ਇਕ ਬੰਦੂਕ ਵੀ ਮਿਲੀ ਹੈ। ਸਪੱਸ਼ਟ ਹੈ ਕਿ ਉਸ ਨੇ ਟਰੰਪ ਦੀ ਜਾਨ ਲੈਣ ਲਈ ਅਜਿਹਾ ਕੀਤਾ।

ਰਾਈਟਰਜ਼ ਦੀ ਰਿਪੋਰਟ ਮੁਤਾਬਕ ਬੀਬੀ ਕੈਨੇਡਾ-ਨਿਊਯਾਰਕ ਸਰਹੱਦ ਤੋਂ ਦੇਸ਼ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਤਦ ਹੀ ਉਸ ਨੂੰ ਅਮਰੀਕੀ ਸਰਹੱਦ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਸੰਘੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਹੋਈ ਬੀਬੀ 'ਤੇ ਅਮਰੀਕੀ ਕਾਨੂੰਨ ਤਹਿਤ ਮੁਕੱਦਮਾ ਚਲਾਇਆ ਜਾਵੇਗਾ। 
ਦੋਸ਼ ਹੈ ਕਿ ਇਸ ਬੀਬੀ ਨੇ ਰਾਸ਼ਟਰਪਤੀ ਟਰੰਪ ਦੇ ਨਾਂ 'ਤੇ ਵ੍ਹਾਈਟ ਹਾਊਸ ਵਿਚ ਇਕ ਪੱਤਰ ਭੇਜਿਆ ਸੀ। ਰਾਇਲ ਕੈਨੇਡੀਅਨ ਮਾਊਂਟੇਡ ਪੁਲਸ ਦੇ ਅਧਿਕਾਰੀਆਂ ਨੇ ਨਾਂ ਨਾ ਜਾਹਰ ਕਰਨ ਦੀ ਸ਼ਰਤ 'ਤੇ ਇਹ ਪੱਤਰ ਕੈਨੇਡਾ ਤੋਂ ਭੇਜਿਆ ਸੀ। 

ਦੱਸਿਆ ਜਾ ਰਿਹਾ ਹੈ ਕਿ ਇਹ ਜ਼ਹਿਰੀਲਾ ਪਦਾਰਥ ਰਿਸਿਨ ਹੈ, ਜੋ ਬਹੁਤ ਖਤਰਨਾਕ ਹੈ, ਜੋ ਕੈਸਟਰ ਬੀਨਜ਼ ਵਿਚ ਪਾਇਆ ਜਾਂਦਾ ਹੈ। ਇਸ ਨਾਲ ਸਰੀਰ ਅੰਦਰੋਂ ਖੂਨ ਨਿਕਲਣਾ ਸ਼ੁਰੂ ਹੋ ਸਕਦਾ ਹੈ ਤੇ ਵਿਅਕਤੀ ਦੇ ਵੱਖ-ਵੱਖ ਅੰਗ ਇਸ ਕਾਰਨ ਕੰਮ ਕਰਨਾ ਬੰਦ ਕਰ ਸਕਦੇ ਹਨ। ਇਸ ਜ਼ਹਿਰ ਦੀ ਲਪੇਟ ਵਿਚ ਆਉਣ ਵਾਲੇ ਵਿਅਕਤੀ ਦੀ 48 ਤੋਂ 72 ਘੰਟਿਆਂ ਅੰਦਰ ਜਾਨ ਜਾ ਸਕਦੀ ਹੈ। ਇਸ ਜ਼ਹਿਰ ਦੀ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਇਸ ਦੀ ਅੱਜ ਤੱਕ ਕੋਈ ਐਂਟੀਡੋਟ ਤਿਆਰ ਨਹੀਂ ਹੋ ਸਕੀ ਹੈ।


Lalita Mam

Content Editor

Related News