US ਕੈਪੀਟਲ ਨੇੜੇ ਬੇਸਬੈਟ ਨਾਲ ਔਰਤ ਨੇ ਪੁਲਸ ਅਧਿਕਾਰੀ ''ਤੇ ਕੀਤਾ ਹਮਲਾ

Friday, Oct 15, 2021 - 11:08 PM (IST)

US ਕੈਪੀਟਲ ਨੇੜੇ ਬੇਸਬੈਟ ਨਾਲ ਔਰਤ ਨੇ ਪੁਲਸ ਅਧਿਕਾਰੀ ''ਤੇ ਕੀਤਾ ਹਮਲਾ

ਵਾਸ਼ਿੰਗਟਨ (ਰਾਜ ਗੋਗਨਾ)—ਕੈਪੀਟਲ ਪੁਲਸ ਨੇ ਇੱਕ ਬਿਆਨ 'ਚ ਕਿਹਾ ਕਿ ਸ਼ੁੱਕਰਵਾਰ ਸਵੇਰੇ ਵਾਸ਼ਿੰਗਟਨ 'ਚ ਫਸਟ ਸਟਰੀਟ ਐੱਸ.ਡਬਲਯੂ. ਦੇ ਨਾਲ ਇੱਕ ਬੇਸਬੈਟ ਲੈ ਕੇ ਜਾ ਰਹੀ ਇੱਕ ਔਰਤ  ਦੁਆਰਾ ਇਕ ਅਮਰੀਕੀ ਕੈਪੀਟਲ ਪੁਲਸ ਅਧਿਕਾਰੀ ਉੱਤੇ ਹਮਲਾ ਕੀਤਾ ਗਿਆ। ਇਹ ਘਟਨਾ ਸਵੇਰੇ 9:30 ਵਜੇ ਦੇ ਕਰੀਬ ਵਾਪਰੀ। ਪੁਲਿਸ ਔਰਤ ਦੇ ਕੋਲ ਪਹੁੰਚੀ ਤਾਂ ਉਹ ਗੁੱਸੇ 'ਚ ਆ ਗਈ ਅਤੇ ਆਪਣਾ ਬੈਟ ਚੁੱਕ ਲਿਆ। ਕੈਪੀਟਲ ਪੁਲਸ ਦੇ ਅਨੁਸਾਰ ਅਧਿਕਾਰੀਆਂ ਨੇ ਉਸ ਤੋਂ ਬੈਟ ਲੈਣ ਦੀ ਕੋਸ਼ਿਸ਼ ਕੀਤੀ ਅਤੇ ਝਗੜੇ ਦੌਰਾਨ ਉਸ ਨੇ ਇੱਕ ਅਧਿਕਾਰੀ ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਤਾਲਿਬਾਨ ਸ਼ਾਸਨ ਨੂੰ ਅਧਿਕਾਰਤ ਮਾਨਤਾ ਦੇਣ ਦੀ ਕੋਈ ਜਲਦਬਾਜ਼ੀ ਨਹੀਂ : ਪੁਤਿਨ

ਪੁਲਸ ਨੇ ਇਸ ਔਰਤ ਦੀ ਪਛਾਣ 25 ਸਾਲਾ ਓਲੀਵੀਆ ਰੋਮੇਰੋ ਵਜੋਂ ਕੀਤੀ ਹੈ। ਪੁਲਸ ਅਧਿਕਾਰੀਆਂ ਲਈ ਇਹ ਇੱਕ ਖਤਰਨਾਕ ਸਾਲ ਰਿਹਾ ਹੈ ਅਤੇ ਬੈਟ ਦਾ ਇਹ ਇਕ ਤਾਜ਼ਾ ਹਮਲਾ ਹੈ। ਇਸ ਤੋ ਪਹਿਲਾ ਲੰਘੀ 6 ਜਨਵਰੀ ਦੇ ਦੰਗਿਆਂ 'ਚ 100 ਤੋਂ ਵੱਧ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਕੈਪੀਟਲ ਹਿੱਲ 'ਚ ਜ਼ਖ਼ਮੀ ਹੋਏ ਸਨ ਅਤੇ ਅਪ੍ਰੈਲ 'ਚ ਕੈਪੀਟਲ ਦੀ ਇਮਾਰਤ ਦੇ ਬਾਹਰ ਇੱਕ ਪੁਲਸ ਬੈਰੀਕੇਡ 'ਚ ਇੱਕ ਸ਼ੱਕੀ ਵਿਅਕਤੀ ਦੇ ਵਾਹਨ ਨਾਲ ਟਕਰਾਉਣ ਤੋਂ ਬਾਅਦ ਇੱਕ ਕੈਪੀਟਲ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਹੋਏ ਹਸਪਤਾਲ 'ਚ ਦਾਖਲ

ਅਗਸਤ 'ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਕਰਨ ਦੇ ਇਤਿਹਾਸ ਵਾਲੇ ਅਤੇ ਜਿਸ ਨੇ ਕਿਹਾ ਸੀ ਕਿ "ਸਾਰੇ ਡੈਮੋਕ੍ਰੇਟਸ ਨੂੰ ਅਹੁਦਾ ਛੱਡਣ ਦੀ ਲੋੜ ਹੈ" ਨੂੰ ਯੂ.ਐੱਸ. ਕੈਪੀਟਲ ਦੇ ਨੇੜੇ ਇੱਕ ਘੰਟਾ ਚੱਲੇ ਸੰਘਰਸ਼ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੌਰਾਨ ਉਸ ਨੇ ਇੱਕ ਵਿਸਫੋਟਕ ਉਪਕਰਣ ਹੋਣ ਦਾ ਦਾਅਵਾ ਵੀ ਕੀਤਾ ਸੀ। ਇਸ ਦੇ ਕੁਝ ਹਫਤਿਆਂ ਬਾਅਦ ਕੈਪੀਟਲ ਪੁਲਸ ਨੇ ਕੈਲੀਫੋਰਨੀਆ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਟਰੱਕ 'ਚ ਕਈ ਚਾਕੂ ਸਨ।

ਇਹ ਵੀ ਪੜ੍ਹੋ : ਬ੍ਰਿਟਿਸ਼ MP ਡੇਵਿਡ ਐਮੇਸ 'ਤੇ ਕਾਤਲਾਨਾ ਹਮਲਾ, ਹੋਈ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News