ਬਰੈਂਪਟਨ : ਫਾਇਰ ਫਾਈਟਰਜ਼ ਨੇ ਬਚਾਈ ਅੱਗ ''ਚ ਘਿਰੇ ਘਰ ''ਚੋਂ ਮਾਂ-ਪੁੱਤ ਦੀ ਜਾਨ

Wednesday, Dec 02, 2020 - 05:05 PM (IST)

ਬਰੈਂਪਟਨ : ਫਾਇਰ ਫਾਈਟਰਜ਼ ਨੇ ਬਚਾਈ ਅੱਗ ''ਚ ਘਿਰੇ ਘਰ ''ਚੋਂ ਮਾਂ-ਪੁੱਤ ਦੀ ਜਾਨ

ਬਰੈਂਪਟਨ- ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਮੰਗਲਵਾਰ ਸ਼ਾਮ ਨੂੰ ਇਕ ਘਰ ਵਿਚ ਅੱਗ ਲੱਗ ਗਈ, ਜਿਸ ਕਾਰਨ ਇਕ ਜਨਾਨੀ ਤੇ ਉਸ ਦਾ ਪੁੱਤਰ ਜ਼ਖ਼ਮੀ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਨਵਾਦਾ ਕੋਰਟ ਦੇ ਬੋਵਿਰਡ ਡਰਾਈਵ ਈਸਟ ਅਤੇ ਨਾਸਮਿਥ ਸਟਰੀਟ 'ਤੇ ਸਥਿਤ ਇਕ ਘਰ ਵਿਚ ਸ਼ਾਮ ਸਮੇਂ 7.48 ਅੱਗ ਲੱਗੀ ਤੇ ਦੋ ਵਾਰ ਅਲਾਰਮ ਵੱਜੇ। 

ਫਾਇਰ ਫਾਈਟਰਜ਼ ਨੇ ਸਮੇਂ ਸਿਰ ਪੁੱਜ ਕੇ ਉਨ੍ਹਾਂ ਨੂੰ ਬਾਹਰ ਕੱਢਿਆ। ਨਹੀਂ ਤਾਂ ਜੇਕਰ ਥੋੜ੍ਹੀ ਵੀ ਦੇਰ ਹੋ ਜਾਂਦੀ ਤਾਂ ਕਾਫੀ ਨੁਕਸਾਨ ਹੋ ਸਕਦਾ ਸੀ। ਦੱਸਿਆ ਜਾ ਰਿਹਾ ਹੈ ਕਿ ਘਰ ਦੀ ਬੇਸਮੈਂਟ ਵਿਚ ਅੱਗ ਲੱਗੀ ਤੇ ਮਾਂ-ਪੁੱਤ ਇੱਥੇ ਫਸ ਗਏ ਸਨ। ਜਿਸ ਤਰ੍ਹਾਂ ਦੇ ਹਾਲਾਤ ਸਨ, ਫਾਇਰ ਫਾਈਟਰਜ਼ ਵੀ ਬਹੁਤ ਮੁਸ਼ਕਲ ਨਾਲ ਉਨ੍ਹਾਂ ਨੂੰ ਬਾਹਰ ਕੱਢ ਸਕੇ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਸਥਿਤੀ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ। ਲੋਕਾਂ ਨੇ ਵੀ ਫਾਇਰ ਫਾਈਟਰਜ਼ ਦੀ ਫੁਰਤੀ ਦੀ ਸਿਫ਼ਤ ਕੀਤੀ।


author

Lalita Mam

Content Editor

Related News