ਜਰਮਨੀ ਦੇ ਸਕੂਲ ''ਚ ਔਰਤ ਤੇ ਬੱਚੀ ''ਤੇ ਚਾਕੂ ਨਾਲ ਹਮਲਾ, ਹਮਲਾਵਰ ਫਰਾਰ

06/10/2022 4:36:11 PM

ਬਰਲਿਨ (ਭਾਸ਼ਾ)- ਦੱਖਣੀ-ਪੱਛਮੀ ਜਰਮਨੀ ਵਿੱਚ ਹਮਲਾਵਰ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਪਰੇਟਰੀ ਸਕੂਲ ਵਿੱਚ ਇੱਕ ਔਰਤ ਅਤੇ ਇੱਕ ਸੱਤ ਸਾਲਾ ਬੱਚੀ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਪੁਲਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਸ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ ਹੋਏ ਹਮਲੇ 'ਚ ਜ਼ਖਮੀ ਬੱਚੀ ਅਤੇ ਔਰਤ (61 ਸਾਲਾ ਸੁਪਰਵਾਈਜ਼ਰ) ਨੂੰ ਹਸਪਤਾਲ ਲਿਜਾਇਆ ਗਿਆ। ਦੋਵਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੇ ਮੈਰੀਲੈਂਡ ਸੂਬੇ 'ਚ ਫਿਰ ਗੋਲੀਬਾਰੀ, ਤਿੰਨ ਲੋਕਾਂ ਦੀ ਮੌਤ

ਸਟਟਗਾਰਟ ਦੇ ਨੇੜੇ ਏਸਲਿੰਗਨ ਸਥਿਤ ਸਕੂਲ ਨੂੰ ਇੱਕ ਖੇਤਰੀ ਛੁੱਟੀ ਲਈ ਬੰਦ ਕਰ ਦਿੱਤਾ ਗਿਆ ਸੀ ਪਰ ਛੁੱਟੀ ਦੇ ਬਾਵਜੂਦ ਕੁਝ ਬੱਚਿਆਂ ਦੀ ਦੇਖਭਾਲ ਕੀਤੀ ਜਾ ਰਹੀ ਸੀ। ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਧਿਕਾਰੀ ਇੱਕ ਸ਼ੱਕੀ ਦੀ ਤਲਾਸ਼ ਕਰ ਰਹੇ ਹਨ, ਜਿਸਦੀ ਉਮਰ 30-35 ਸਾਲ ਹੈ। ਜਾਂਚਕਰਤਾ ਹਮਲੇ ਦੇ ਆਲੇ-ਦੁਆਲੇ ਦੇ ਹਾਲਾਤ ਬਾਰੇ ਵੀ ਜਾਣਕਾਰੀ ਇਕੱਠੀ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਉੱਤਰੀ ਇਟਲੀ 'ਚ ਲਾਪਤਾ ਹੋਇਆ ਹੈਲੀਕਾਪਟਰ, 7 ਲੋਕ ਹਨ ਸਵਾਰ 


Vandana

Content Editor

Related News