ਇਸ ਬੀਮਾਰੀ ਨਾਲ ਪੀੜਤ ਬ੍ਰਿਟਿਸ਼ ਔਰਤ 130 ਪੁਰਸ਼ਾਂ ਨਾਲ ਬਣਾ ਚੁੱਕੀ ਹੈ ਸਬੰਧ

02/19/2020 1:36:17 PM

PunjabKesariਲੰਡਨ- ਅਕਸਰ ਅਸੀਂ ਸੁਣਿਆ ਹੋਵੇਗਾ ਕਿ ਪੁਰਸ਼ ਹੀ ਸੈਕਸ ਐਡਿਕਟ ਹੁੰਦੇ ਹਨ ਪਰ ਅਜਿਹਾ ਨਹੀਂ ਹੈ। ਔਰਤਾਂ ਵੀ ਇਸ ਮਾਨਸਿਕ ਬੀਮਾਰੀ ਦੀਆਂ ਸ਼ਿਕਾਰ ਹੋ ਸਕਦੀਆਂ ਹਨ। ਇਕ 28 ਸਾਲ ਦੀ ਬ੍ਰਿਟਿਸ਼ ਮਹਿਲਾ ਨੇ ਇੰਟਰਵਿਊ ਵਿਚ ਦੱਸਿਆ ਹੈ ਕਿ ਉਹ 130 ਪੁਰਸ਼ਾਂ ਨਾਲ ਸਰੀਰਕ ਸਬੰਧ ਬਣਾ ਚੁੱਕੀ ਹੈ ਪਰ ਇੰਨੇ ਜ਼ਿਆਦਾ ਲੋਕਾਂ ਨਾਲ ਅਫੇਅਰ ਰੱਖਣ ਕਾਰਨ ਉਹਨਾਂ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਨੁਕਸਾਨ ਵੀ ਝੱਲਣਾ ਪਿਆ ਹੈ।


 

ਬ੍ਰਿਟੇਨ ਦੀ ਰਹਿਣ ਵਾਲੀ ਫ੍ਰੈਂਕੀ ਕੋਨਸਿਡਿਨ ਦਾ ਕਹਿਣਾ ਹੈ ਕਿ ਉਹਨਾਂ ਦਾ ਦਿਮਾਗ ਆਮ ਕਰਕੇ ਤਦੇ ਕੰਮ ਕਰਦਾ ਹੈ ਜਦੋਂ ਉਸ ਨੂੰ ਪਤਾ ਹੋਵੇ ਕਿ ਉਹ ਕਿਸੇ ਦੇ ਨਾਲ ਸੌਣ ਵਾਲੀ ਹੈ। ਅਸਲ ਵਿਚ ਫ੍ਰੈਂਕੀ ਇਕ ਹੈਲਥ ਕੰਡੀਸ਼ਨ ਨਾਲ ਜੂਝ ਰਹੀ ਹੈ।

PunjabKesari

ਜਿਥੇ ਆਮ ਕਰਕੇ ਸੈਕਸ ਐਡਿਕਸ਼ਨ ਨਾਲ ਪੁਰਸ਼ਾਂ ਨੂੰ ਹੀ ਜੋੜ ਕੇ ਦੇਖਿਆ ਜਾਂਦਾ ਹੈ, ਉਥੇ ਔਰਤਾਂ ਵੀ ਇਸ ਦੀਆਂ ਸ਼ਿਕਾਰ ਹੁੰਦੀਆਂ ਹਨ। ਡਾਕਟਰਾਂ ਨੇ ਐਡਿਕਸ਼ਨ ਨੂੰ ਮੈਂਟਲ ਹੈਲਥ ਡਿਸਆਰਡਰ ਦੇ ਰੂਪ ਵਿਚ ਮਾਨਤਾ ਦਿੱਤੀ ਹੈ। ਫ੍ਰੈਂਕੀ ਵੀ ਸੈਕਸ ਐਡਿਕਸ਼ਨ ਨਾਲ ਜੂਝ ਰਹੀ ਹੈ। ਦੱਸ ਦਈਏ ਕਿ ਟਾਈਗਰ ਵੁਡਸ, ਰਸੇਲ ਬ੍ਰੈਂਡ ਜਿਹੇ ਸੈਲਿਬ੍ਰਿਟੀ ਵੀ ਸੈਕਸ ਐਡਿਕਸ਼ਨ ਨਾਲ ਪਰੇਸ਼ਾਨ ਰਹਿ ਚੁੱਕੇ ਹਨ। ਬ੍ਰਿਟੇਨ ਵਿਚ ਇਕ ਅਨੁਮਾਨ ਦੇ ਤਹਿਤ 6 ਲੱਖ 60 ਹਜ਼ਾਰ ਮਹਿਲਾਵਾਂ ਸੈਕਸ ਐਡਿਕਸ਼ਨ ਦੀ ਸਥਿਤੀ ਦਾ ਸਾਹਮਣਾ ਕਰ ਰਹੀਆਂ ਹਨ।

PunjabKesari

ਸੈਕਸ ਐਡਿਕਸ਼ਨ ਨਾਲ ਪੀੜਤ ਲੋਕਾਂ ਨੂੰ ਕਈ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਫ੍ਰੈਂਕੀ ਇਸ ਦੇ ਕਾਰਨ ਡਿਪ੍ਰੈਸ਼ਨ ਦੀ ਸ਼ਿਕਾਰ ਵੀ ਹੋ ਗਈ। ਬ੍ਰਿਟੇਨ ਦੇ ਰਾਇਲ ਕਾਲਜ ਆਫ ਸਾਈਕੈਟ੍ਰਿਸਟਸ ਮੁਤਾਬਕ ਦੇਸ਼ ਦੇ 4 ਫੀਸਦੀ ਲੋਕ ਸੈਕਸ ਐਡਿਕਟ ਹਨ। ਇਹਨਾਂ ਵਿਚੋਂ ਇਕ ਚੌਥਾਈ ਗਿਣਤੀ ਔਰਤਾਂ ਦੀ ਹੈ। ਸੈਕਸ ਐਡਿਕਸ਼ਨ ਕਿਹਨਾਂ ਕਾਰਨਾਂ ਕਰਕੇ ਹੁੰਦਾ ਹੈ ਇਹ ਅਜੇ ਤੱਕ ਸਾਫ ਨਹੀਂ ਹੋ ਸਕਿਆ ਹੈ। ਉਥੇ ਹੀ ਫ੍ਰੈਂਕੀ ਦਾ ਮੰਨਣਾ ਹੈ ਕਿ ਉਸ ਦੇ ਮਾਤਾ-ਪਿਤਾ ਦਾ ਦੁਖਦ ਤਲਾਕ ਵੀ ਇਸ ਦੇ ਪਿੱਛੇ ਦਾ ਕਾਰਨ ਹੋ ਸਕਦਾ ਹੈ। ਜਦੋਂ ਉਹ 13 ਸਾਲ ਦੀ ਸੀ ਤਾਂ ਉਸਦੇ ਪੇਰੇਂਟਸ ਦਾ ਤਲਾਕ ਹੋ ਗਿਆ ਸੀ। ਫਿਰ ਕੈਂਸਰ ਕਾਰਨ ਉਸਦੀ ਮਾਂ ਦੀ ਮੌਤ ਹੋ ਗਈ। 


Baljit Singh

Content Editor

Related News