ਇਸ ਔਰਤ ਨੇ ਕੀਤਾ ਸੀ ਪਤੀ ਦਾ ਕਤਲ, ਅਦਾਲਤ ਨੇ ਫਿਰ ਵੀ ਕੀਤਾ ਰਿਹਾਅ

09/15/2017 12:45:04 PM

ਸਿਡਨੀ— ਆਸਟਰੇਲੀਆ ਦੀ ਇਕ ਅਦਾਲਤ ਨੇ ਪਤੀ ਦੇ ਮਰਡਰ ਦੀ ਦੋਸ਼ੀ ਇਕ ਔਰਤ ਨੂੰ ਬਿਨਾਂ ਕੋਈ ਸਜ਼ਾ ਦਿੱਤੇ ਰਿਹਾਅ ਕਰ ਦਿੱਤਾ । ਇਸ ਮਾਮਲੇ ਵਿਚ ਦੋਸ਼ੀ 'ਕਿਨ ਲਿਊ' ਨੇ ਅਦਾਲਤ ਵਿਚ ਬਿਆਨ ਦਿੱਤਾ ਸੀ ਕਿ ਇਹ ਮਰਡਰ ਇਕ ਐਕਸੀਡੈਂਟ ਸੀ, ਜਿਸ ਤੋਂ ਬਾਅਦ ਨਿਊ ਸਾਊਥ ਵੈਲਸ ਕੋਰਟ ਨੇ 2 ਘੰਟੇ ਤੋਂ ਵੀ ਘੱਟ ਸਮੇਂ ਵਿਚ ਔਰਤ ਨੂੰ ਨਿਰਦੋਸ਼ ਐਲਾਨ ਕਰ ਦਿੱਤਾ । ਦਰਅਸਲ ਸਿਡਨੀ ਵਿਚ ਰੈਸਟੋਰੈਂਟ ਚਲਾਉਣ ਵਾਲੀ ਕਿਨ ਲਿਊ ਨਾਂ ਦੀ ਇਕ ਔਰਤ ਨੇ ਲੱਗਭਗ ਸਾਲ ਪਹਿਲਾਂ ਆਪਣੇ ਪਤੀ ਨੂੰ ਇਕ ਬਹਿਸ ਦੌਰਾਨ ਚਾਕੂ ਮਾਰ ਦਿੱਤਾ ਸੀ । ਹਮਲੇ ਵਿਚ ਚਾਕੂ 'ਚਿਨ' ਦੇ ਦਿਲ ਨੂੰ ਚੀਰਦਾ ਹੋਇਆ ਨਿਕਲਿਆ, ਜਿਸ ਨਾਲ ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ । ਇਸ ਮਾਮਲੇ ਵਿਚ ਔਰਤ ਉੱਤੇ ਹੱਤਿਆ ਦਾ ਦੋਸ਼ ਸੀ ਪਰ ਅਦਾਲਤ ਨੇ ਔਰਤ ਦੇ ਬਿਆਨ ਨੂੰ ਸੱਚ ਮੰਣਦੇ ਹੋਏ ਘਟਨਾ ਨੂੰ 'ਐਕਸੀਡੈਂਟ' ਮੰਨਿਆ ਅਤੇ 'ਲਿਊ' ਨੂੰ ਦੋਸ਼ਾਂ ਤੋਂ ਰਿਆਹ ਕਰ ਦਿੱਤਾ ।
ਪਤੀ ਨੂੰ ਸੀ ਲਿਊ ਉੱਤੇ ਅਫੇਅਰ ਦਾ ਸ਼ੱਕ
ਲਿਊ ਨੇ ਅਦਾਲਤ ਵਿਚ ਜਿਊਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਤੀ ਚਿਨ ਨੂੰ ਉਨ੍ਹਾਂ ਉੱਤੇ ਅਫੇਅਰ ਦਾ ਸ਼ੱਕ ਸੀ । ਚਿਨ ਨੂੰ ਲੱਗਦਾ ਸੀ ਕਿ ਉਨ੍ਹਾਂ ਦਾ ਅਫੇਅਰ ਉਨ੍ਹਾਂ ਦੇ ਪਰਸਨਲ ਟਰੇਨਰ ਨਾਲ ਹੈ । ਇਸ ਦੇ ਚਲਦੇ 3 ਜਨਵਰੀ ਦੀ ਰਾਤ ਨੂੰ ਘਰ ਵਿਚ ਲਿਊ ਦੀ ਆਪਣੇ ਪਤੀ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਲਿਊ ਨੇ ਚਾਕੂ ਚੁੱਕ ਕੇ ਆਪਣੇ ਪਤੀ ਦੀ ਵੱਲ ਘੁਮਾਇਆ । ਜਿਸ ਦੌਰਾਨ ਚਾਕੂ 'ਚਿਨ' ਦੇ ਦਿਲ ਨੂੰ ਚੀਰਦੇ ਹੋਏ ਨਿਕਲਿਆ ਅਤੇ ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ । ਧਿਆਨਦੇਣ ਯੋਗ ਹੈ ਕਿ ਇਸ ਕੇਸ ਵਿਚ ਇਕ ਪੁਲਸ ਅਫਸਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਘਟਨਾ ਤੋਂ ਬਾਅਦ ਸ਼੍ਰੀ ਮਤੀ ਲਿਊ ਨੇ ਆਪਣੇ ਪਤੀ ਦੀ ਹੱਤਿਆ ਦੀ ਗੱਲ ਕਬੂਲੀ ਸੀ ਪਰ ਲਿਊ ਨੇ ਅਦਾਲਤ ਵਿਚ ਇਸ ਬਿਆਨ ਨੂੰ ਗਲਤ ਦੱਸਿਆ । ਕੇਸ ਦਾ ਫੈਸਲਾ ਸੁਨਾਉਣ ਤੋਂ ਬਾਅਦ ਜਸਟਿਸ 'ਕਲਿਫਟਨ ਹੋਬੇਨ' ਨੇ ਦੱਸਿਆ ਕਿ 13 ਸਾਲ ਦੇ ਕਰੀਅਰ ਵਿਚ ਇਹ ਉਨ੍ਹਾਂ ਦਾ ਪਹਿਲਾ ਕੇਸ ਸੀ ਜਿਸ ਵਿਚ ਦੋਸ਼ੀ ਨਿਰਦੋਸ਼ ਪਾਇਆ ਗਿਆ ।


Related News