ਸਿਰਫ ਇਕ ਮਿਸਡ ਕਾਲ ਨਾਲ ਹੀ ਤੁਹਾਡਾ ਡਾਟਾ ਹੋ ਜਾਵੇਗਾ ਚੋਰੀ

11/03/2019 8:18:21 PM

ਯੇਰੂਸ਼ਲਮ (ਏਜੰਸੀ)- ਕੁਝ ਦਿਨਾਂ ਤੋਂ ਪੂਰੀ ਦੁਨੀਆ ਵਿਚ ਵਟਸਐਪ ਯੂਜ਼ਰਸ ਪ੍ਰੇਸ਼ਾਨ ਹਨ। ਇਸ ਦਾ ਕਾਰਨ ਵਟਸਐਪ ਸਾਫਟਵੇਅਰ ਵਿਚ ਕੋਈ ਖਰਾਬੀ ਨਹੀਂ, ਸਗੋਂ ਇਜ਼ਰਾਇਲ ਦਾ ਪੇਗਾਸਸ ਵਾਇਰਸ ਹੈ। ਇਹ ਇਕ ਖਾਸ ਤਰ੍ਹਾਂ ਦਾ ਜਾਸੂਸੀ ਵਾਇਰਸ ਹੈ, ਜੋ ਕਿਸੇ ਵੀ ਵਟਸਐਪ ਯੂਜ਼ਰ ਦੇ ਮੋਬਾਇਲ ਫੋਨ ਵਿਚ ਬਿਨਾਂ ਉਸ ਦੀ ਇਜਾਜ਼ਤ ਆ ਸਕਦਾ ਹੈ ਅਤੇ ਸਾਰੀ ਜਾਣਕਾਰੀ ਆਸਾਨੀ ਨਾਲ ਕੱਢ ਸਕਦਾ ਹੈ। ਇਸ ਲਈ ਸਿਰਫ ਇਕ ਮਿਸਡ ਕਾਲ ਹੀ ਬਹੁਤ ਹੈ। ਇਸ ਤੋਂ ਪਹਿਲੇ ਵਰਜਨ ਵਿਚ ਵਾਇਰਸ ਭੇਜਣ ਲਈ ਲਿੰਕ ਜਾਂ ਹੋਰ ਕੋਈ ਚੀਜ਼ ਭੇਜਣੀ ਪੈਂਦੀ ਸੀ ਪਰ ਹੁਣ ਅਡਵਾਂਸ ਵਰਜਨ ਵਿਚ ਇਕ ਮਿਸਡ ਕਾਲ ਹੀ ਕਾਫੀ ਹੈ। ਵਾਇਰਸ ਨੂੰ ਹੁਣ ਇੰਨਾ ਹਾਈਟੈੱਕ ਬਣਾ ਦਿੱਤਾ ਗਿਆ ਹੈ ਕਿ ਇਸ ਨੂੰ ਕਿਸੇ ਦੇ ਵੀ ਮੋਬਾਇਲ ਵਿਚ ਬਹੁਤ ਹੀ ਆਸਾਨੀ ਨਾਲ ਭੇਜਿਆ ਜਾ ਸਕਦਾ ਹੈ ਅਤੇ ਸਾਰੀ ਮਹੱਤਵਪੂਰਨ ਜਾਣਕਾਰੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ।

ਦਰਅਸਲ ਭਾਰਤ ਵਿਚ ਇਕ ਇਜ਼ਰਾਇਲੀ ਜਾਸੂਸੀ ਸਾਫਟਵੇਅਰ ਦੀ ਮਦਦ ਨਾਲ ਵਾਟਸਐਪ ਰਾਹੀਂ 24 ਵੱਖ-ਵੱਖ ਵਰਗ ਦੇ ਖਾਸ ਲੋਕਾਂ ਦੀ ਜਾਸੂਸੀ ਕੀਤੇ ਜਾਣ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਜਾਸੂਸੀ ਦੀਆਂ ਇਨ੍ਹਾਂ ਖਬਰਾਂ ਦਾ ਭਾਰਤ ਸਰਕਾਰ ਨੇ ਨੋਟਿਸ ਲਿਆ ਹੈ, ਰਾਜਨੀਤਕ ਪਾਰਟੀ ਵੀ ਹੁਣ ਇਸ 'ਤੇ ਆਪਣੀ ਪ੍ਰਤੀਕਿਰਿਆ ਜਤਾਉਣ ਲੱਗੇ ਹਨ। ਕਾਂਗਰਸ ਨੇ ਤਾਂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਸ ਦੇ ਲਈ ਬੀ.ਜੇ.ਪੀ. ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਸਪਾਈਵੇਅਰ ਪੇਗਾਸਸ ਦੇ ਪਹਿਲੇ ਵਰਜਨ ਵਿਚ ਹੈਕਿੰਗ ਲਈ ਵਾਇਰਸ ਨੂੰ ਇਕ ਲਿੰਕ ਦੇ ਤੌਰ 'ਤੇ ਐਸ.ਐਮ.ਐਸ. ਜਾਂ ਵਟਸਐਪ ਰਾਹੀਂ ਭੇਜਿਆ ਜਾਂਦਾ ਸੀ। ਇਸ ਲਿੰਕ 'ਤੇ ਕਲਿੱਕ ਕਰਦੇ ਹੀ ਮੋਬਾਇਲ ਯੂਜ਼ਰ ਦਾ ਡਿਵਾਇਸ ਹੈਕ ਹੋ ਜਾਂਦਾ ਸੀ। ਪੈਗਾਸਸ ਦਾ ਲੇਟੈਸਟ ਵਰਜਨ ਹੋਰ ਵੀ ਖਤਰਨਾਕ ਹੈ। ਇਹ ਹੁਣ ਸਿਰਫ ਇਕ ਵਟਸਐਪ ਮਿਸਡ ਕਾਲ ਰਾਹੀਂ ਹੀ ਕਿਸੇ ਵੀ ਯੂਜ਼ਰ ਦੇ ਫੋਨ ਵਿਚ ਆ ਸਕਦਾ ਹੈ।

ਅੱਜ ਦੇ ਸਮੇਂ ਵਿਚ ਹਰ ਕਿਸੇ ਦੇ ਕਈ ਸਾਰੇ ਅਕਾਉਂਟ ਹੁੰਦੇ ਹਨ ਪਰ ਉਹ ਹਰ ਅਕਾਉਂਟ ਦਾ ਪਾਸਵਰਡ ਯਾਦ ਨਹੀਂ ਰੱਖ ਸਕਦਾ, ਅਜਿਹੇ ਵਿਚ ਉਹ ਆਪਣੇ ਸਾਰੇ ਅਕਾਉਂਟਾਂ ਦਾ ਇਕ ਹੀ ਪਾਸਵਰਡ ਰੱਖਣਾ ਚਾਹੁੰਦਾ ਹੈ, ਜੋ ਹੈਕਰ ਲਈ ਸਹਾਇਕ ਹੋ ਜਾਂਦਾ ਹੈ। ਜੇਕਰ ਹੈਕਰ ਤੁਹਾਡੇ ਇਕ ਅਕਾਉਂਟ ਨੂੰ ਹੈਕ ਕਰ ਲੈਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੇ ਲਈ ਤੁਹਾਡੇ ਬਾਕੀ ਸਾਰੇ ਅਕਾਉਂਟ ਨੂੰ ਹੈਕ ਕਰਨਾ ਸੌਖਾ ਹੋ ਜਾਂਦਾ ਹੈ। ਮੰਨ ਲਓ ਕਿ ਆਪਣੇ ਦਫਤਰ ਦੀ ਈ-ਮੇਲ ਆਈ.ਡੀ. ਦਾ ਪਾਸਵਰਡ ਅਤੇ ਆਪਣੇ ਫੇਸਬੁੱਕ ਅਕਾਉਂਟ ਦਾ ਪਾਸਵਰਡ ਇਕ ਹੀ ਰੱਖਿਆ ਹੈ ਤਾਂ ਤੁਹਾਡੇ ਦਫਤਰ ਦੀ ਈ-ਮੇਲ ਆਈ.ਡੀ. ਅਤੇ ਫੇਸਬੁੱਕ ਅਕਾਉਂਟ ਨੂੰ ਹੈਕ ਕਰਨਾ ਮੁਸ਼ਕਲ ਗੱਲ ਨਹੀਂ ਹੋਵੇਗੀ।

ਹੈਕਰ ਜਦੋਂ ਕਿਸੇ ਦਾ ਮੋਬਾਇਲ ਹੈਕ ਕਰਨਾ ਚਾਹੁੰਦੇ ਹਨ ਤਾਂ ਉਹ ਉਸ ਨੂੰ ਇਕ ਈ-ਮੇਲ ਭੇਜਦੇ ਹਨ, ਜਿਸ ਵਿਚ ਕੋਈ ਅਟੈਚਮੈਂਟ ਹੁੰਦੀ ਹੈ ਜਿਵੇਂ ਹੀ ਮੋਬਾਇਲ ਯੂਜ਼ਰ ਇਸ ਲਿੰਕ 'ਤੇ ਕਲਿੱਕ ਕਰਦਾ ਹੈ ਤਾਂ ਉਸ ਨੂੰ ਖੋਲਦੇ ਹੀ ਮੋਬਾਇਲ ਅਤੇ ਕੰਪਿਊਟਰ ਹੈਕ ਹੋ ਜਾਂਦਾ ਹੈ ਇਕ ਦੂਜਾ ਤਰੀਕਾ ਸਪੀਅਰਫਿਸ਼ਿੰਗ ਦਾ ਵੀ ਹੁੰਦਾ ਹੈ ਸਪੀਅਰਫਿਸ਼ਿੰਗ ਵਿਚ ਹੈਕਰ ਖੁਦ ਫੋਨ ਕਰਦਾ ਹੈ ਅਤੇ ਤੁਹਾਨੂੰ ਈ.ਮੇਲ ਖੋਲ੍ਹਣ ਨੂੰ ਕਹਿੰਦਾ ਹੈ ਕਿਉਂਕਿ ਉਹ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਇਸ ਲਈ ਤੁਸੀਂ ਬਿਨਾਂ ਸ਼ੱਕ ਉਸ ਦੀ ਈ-ਮੇਲ ਖੋਲਦੇ ਹੋ। ਇਸ ਤੋਂ ਬਾਅਦ ਹੈਕਰ ਦਾ ਕੰਮ ਸ਼ੁਰੂ ਹੋ ਜਾਂਦਾ ਹੈ।


Sunny Mehra

Content Editor

Related News