''ਜਸਟਿਨ ਬੀਬਰ ਦਾ ਹਮਸ਼ਕਲ'' ਬਣ ਕਰਦਾ ਸੀ ਯੌਨ ਸ਼ੌਸ਼ਣ, ਮਿਲੀ ਇਹ ਸਜ਼ਾ

09/19/2017 12:37:12 PM

ਲੰਡਨ— ਅੱਜ-ਕਲ੍ਹ ਅਪਰਾਧੀ ਸੋਚ ਵਾਲੇ ਇਨਸਾਨ ਜ਼ਿਆਦਾ ਸਮਝਦਾਰ ਹੋ ਗਏ ਹਨ। ਉਹ ਖੁਦ ਦੀ ਪਹਿਚਾਣ ਲੁਕੋ ਕੇ ਗਲਤ ਕੰਮਾਂ ਨੂੰ ਅੰਜ਼ਾਮ ਦੇ ਰਹੇ ਹਨ ਪਰ ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਸੱਚਾਈ ਇਕ ਦਿਨ ਸਾਹਮਣੇ ਆ ਹੀ ਜਾਂਦੀ ਹੈ। ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਇਕ ਅਪਰਾਧੀ ਨੇ ਮਸ਼ਹੂਰ ਕੈਨੇਡੀਅਨ ਗੀਤਕਾਰ ਜਸਟਿਨ ਬੀਬਰ ਦੀ ਪਹਿਚਾਣ ਵੀ ਵਰਤੋਂ ਕਰ ਬੱਚਿਆਂ ਦਾ ਯੌਨ ਸ਼ੋਸ਼ਣ ਕੀਤਾ।
ਦੋਸ਼ੀ ਨੂੰ ਮਿਲੀ ਇਹ ਸਜ਼ਾ
30 ਸਾਲਾ ਇਸ ਵਿਅਕਤੀ ਦਾ ਨਾਂ ਯੋਹਾਨ ਰਾਮਖਿਲਾਵਨ ਹੈ। ਉਸ ਨੇ 14 ਯੌਨ ਅਪਰਾਧ ਕਰਨ ਦੀ ਗੱਲ ਸਵੀਕਾਰ ਕਰ ਲਈ ਹੈ। ਇੰਗਲੈਂਡ ਦੀ ਸਟੈਂਫਰਡ ਕ੍ਰਾਉਨ ਅਦਾਲਤ ਨੇ ਰਾਮਖਿਲਾਵਨ ਨੂੰ 15 ਸਾਲ ਦੀ ਸਜ਼ਾ ਸੁਣਾਈ ਹੈ।
ਇਸ ਤਰ੍ਹਾਂ ਫਸਾਉਂਦਾ ਸੀ ਲੜਕੀਆਂ
ਰਾਮਖਿਲਾਵਨ ਨੇ ਇੰਟਰਨੈੱਟ 'ਤੋਂ ਇਕ ਨੌਜਵਾਨ ਦੀ ਤਸਵੀਰ ਚੋਰੀ ਕੀਤੀ ਅਤੇ ਉਸ ਤਸਵੀਰ ਦੀ ਵਰਤੋਂ ਲੜਕੀਆਂ ਨੂੰ ਫਸਾਉਣ ਲਈ ਕੀਤੀ। ਉਸ ਨੇ ਨਕਲੀ ਸੋਸ਼ਲ ਮੀਡੀਆ ਪ੍ਰੋਫਾਈਲ 'ਚ ਮਸ਼ਹੂਰ ਗੀਤਕਾਰ ਜਸਟਿਸ ਬੀਬਰ ਦੀ ਪਹਿਚਾਣ ਦੀ ਵਰਤੋਂ ਕੀਤੀ।
ਅਜਿਹੀਆਂ ਹਰਕਤਾਂ ਲਈ ਕਰਦਾ ਸੀ ਮਜ਼ਬੂਰ
ਪੱਛਮੀ ਮਿਡਲੈਂਡਸ ਪੁਲਸ ਨੇ ਕਿਹਾ ਕਿ ਮਾਰੀਸ਼ਸ ਵਿਚ ਪੈਦਾ ਹੋਇਆ ਰਾਮਖਿਲਾਵਨ ਇੰਸਟਾਗ੍ਰਾਮ, ਵਟਸਐਪ, ਸਕਾਈਪ ਅਤੇ ਫੇਸਬੁੱਕ ਦੇ ਮਾਧਿਅਮ ਨਾਲ 12 ਤੋਂ 17 ਸਾਲ ਦੀ ਉਮਰ ਦੀਆਂ ਲੜਕੀਆਂ ਨਾਲ ਪਹਿਲਾਂ ਗੱਲਬਾਤ ਕਰਦਾ ਸੀ। ਹੌਲੀ-ਹੌਲੀ ਉਨ੍ਹਾਂ ਨਾਲ ਸੈਕਸ ਦੀਆਂ ਗੱਲਾਂ ਸ਼ੁਰੂ ਕਰਦਾ ਅਤੇ ਫਿਰ ਉਨ੍ਹਾਂ ਦੀਆਂ ਅਸ਼ਲੀਲ ਤਸਵੀਰਾਂ ਦੀ ਮੰਗ ਕਰਦਾ ਸੀ। ਕੁਝ ਲੜਕੀਆਂ ਨੂੰ ਤਾਂ ਉਸ ਨੇ ਕੈਮਰੇ ਸਾਹਮਣੇ ਸੈਕਸ ਸੰਬੰਧੀ ਹਰਕਤਾਂ ਕਰਨ 'ਤੇ ਮਜ਼ਬੂਰ ਵੀ ਕੀਤਾ ਸੀ। ਇਨ੍ਹਾਂ ਲੜਕੀਆਂ ਨੂੰ ਰਾਮਖਿਲਾਵਨ ਨੇ ਧਮਕੀ ਦਿੱਤੀ ਸੀ ਕਿ ਜੇ ਉਹ ਅਜਿਹਾ ਨਹੀਂ ਕਰਨਗੀਆਂ ਤਾਂ ਉਨ੍ਹਾਂ ਦੀਆਂ ਅਸ਼ਲੀਲ ਤਸਵੀਰਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਨੂੰ ਭੇਜ ਦੇਵੇਗਾ।
ਇਸ ਤਰ੍ਹਾਂ ਆਇਆ ਪਕੜ ਵਿਚ
ਪੱਛਮੀ ਮਿਡਲੈਂਡਸ ਪੁਲਸ ਨੇ ਇਸ ਮਾਮਲੇ ਦੀ ਜਾਂਚ ਉਸ ਸਮੇਂ ਸ਼ੁਰੂ ਕੀਤੀ ਜਦੋਂ ਮੈਨਚੇਸਟਰ ਵਿਚ 12 ਸਾਲ ਦੀ ਬੱਚੀ ਨੂੰ ਅਸ਼ਲੀਲ ਮੈਸੇਜ ਭੇਜੇ ਜਾਣ ਦਾ ਮਾਮਲਾ ਸਾਹਮਣੇ ਆਇਆ। ਆਈ. ਪੀ. ਅਡਰੈੱਸ (ਪਤਾ) ਨੂੰ ਟਰੇਸ ਕਰਦੇ ਹੋਏ ਪੁਲਸ ਵੌਲਸਲ ਦੇ ਇਕ ਘਰ ਤੱਕ ਪੁੱਜੀ ਸੀ। ਅਖੀਰ ਰਾਮਖਿਲਾਵਨ ਨੂੰ ਮਾਰਚ ਵਿਚ ਹਰਡਸਫੀਲਡ ਦੇ ਵਿਕਟੋਰੀਆ ਲੇਨ ਤੋਂ ਗ੍ਰਿਫਤਾਰ ਕੀਤਾ ਗਿਆ।
ਜਾਂਚ ਦੌਰਾਨ ਸਾਹਮਣੇ ਆਈ ਸੱਚਾਈ
ਪੁਲਸ ਨੇ ਰਾਮਖਿਲਾਵਨ ਦੇ ਘਰੋਂ ਸੈਂਕੜੇ ਅਸ਼ਲੀਲ ਤਸਵੀਰਾਂ ਮਿਲੀਆਂ ਹਨ। ਨਾਲ ਹੀ ਪਤਾ ਚੱਲਿਆ ਕਿ ਉਸ ਨੇ ਕੌਵੈਂਟਰੀ, ਵਾਲਸ਼ਲ, ਲੈਨਾਰਕ, ਲੀਵਰਪੂਲ, ਸੈਂਟ ਆਈਵਸ, ਸ਼ੋਰਹੈਮ-ਬਾਈ-ਸੀ ਅਤੇ ਲੰਡਨ ਦੇ ਈਸਟ ਹੈਮ ਵਿਚ ਵੀ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।
ਰਾਮਖਿਲਾਵਨ ਦੇ ਕੰਪਿਊਟਰ ਦੀ ਜਾਂਚ ਵਿਚ ਇਹ ਜਾਣਕਾਰੀ ਮਿਲੀ ਕਿ ਉਸ ਨੇ ਨਿਊਜ਼ੀਲੈਂਡ, ਬ੍ਰਾਜ਼ੀਲ, ਯੂ. ਏ. ਈ. ਅਤੇ ਰੂਸ ਵਿਚ ਵੀ ਲੜਕੀਆਂ ਨਾਲ ਸੰਪਰਕ ਕੀਤਾ ਸੀ।


Related News