ਸੀਰੀਆ ''ਚ ਠੰਡ ਕਾਰਨ 15 ਬੇਘਰ ਬੱਚਿਆਂ ਦੀ ਮੌਤ: ਯੂ.ਐੱਨ.
Tuesday, Jan 15, 2019 - 06:42 PM (IST)
ਬੇਰੂਤ— ਸੀਰੀਆ 'ਚ ਹਾਲ ਦੇ ਹਫਤਿਆਂ 'ਚ ਠੰਡ ਤੇ ਸਿਹਤ ਸੁਵਿਧਾਵਾਂ ਦੀ ਘਾਟ ਕਾਰਨ ਘੱਟ ਤੋਂ ਘੱਟ 15 ਬੱਚਿਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਨੇ ਦਿੱਤੀ ਹੈ। ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੈੱਫ) ਨੇ ਕਿਹਾ ਕਿ ਦੱਖਣ-ਪੂਰਬੀ ਸੀਰੀਆ 'ਚ ਰੁਕਬਾਨ ਕੈਂਪ 'ਚ ਠੰਡ ਕਰਕੇ 8 ਬੱਚਿਆਂ ਦੀ ਮੌਤ ਹੋ ਗਈ ਜਦਕਿ 7 ਬੱਚਿਆਂ ਦੀ ਮੌਤ ਜਿਹਾਦੀਆਂ ਦੇ ਗੜ੍ਹ ਹਾਜੀਨ 'ਚ ਹੋਈ।
ਯੂਨੀਸੈੱਫ ਦੇ ਖੇਤਰੀ ਨਿਰਦੇਸ਼ਕ ਗ੍ਰੀਟ ਕੈਪਲੇਰੇ ਨੇ ਦੱਸਿਆ ਕਿ ਚੁਕਬਾਨ 'ਚ ਭਾਰੀ ਠੰਡ ਤੇ ਘਾਤਕ ਹਾਲਾਤ ਬੱਚਿਆਂ ਦੀ ਜ਼ਿੰਦਗੀ 'ਤੇ ਖਤਰਾ ਹਨ। ਉਨ੍ਹਾਂ ਕਿਹਾ ਕਿ ਇਹ ਮਹੀਨੇ 'ਚ 8 ਬੱਚਿਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚ ਜ਼ਿਆਦਾਤਰ ਬੱਚੇ 4 ਮਹੀਨੇ ਤੋਂ ਘੱਟ ਦੀ ਉਮਰ ਦੇ ਸਨ ਤੇ ਮਰਨ ਵਾਲਿਆਂ 'ਚੋਂ ਸਭ ਤੋਂ ਘੱਟ ਉਮਰ ਦਾ ਬੱਚਾ ਸਿਰਫ ਇਕ ਘੰਟਾ ਪਹਿਲਾਂ ਜੰਮਿਆ ਸੀ।