ਬਰਾਕ ਓਬਾਮਾ ਦੀ ਤਰ੍ਹਾਂ ਕੀ ਜਗਮੀਤ ਸਿੰਘ ਕੈਨੇਡਾ ''ਚ ਰੱਚ ਪਾਉਣਗੇ ਇਤਿਹਾਸ

10/19/2019 11:54:14 PM

ਓਟਾਵਾ - ਕੈਨੇਡਾ 'ਚ 21 ਅਕਤੂਬਰ ਨੂੰ ਫੈਡਰਲ ਚੋਣਾਂ ਹੋਣ ਵਾਲੀਆਂ ਹਨ ਅਤੇ ਦੇਸ਼ ਦੀ ਜਨਤਾ ਤੈਅ ਕਰੇਗੀ ਕਿ ਦੇਸ਼ ਦੀ ਬਾਗਡੋਰ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਦੇ ਹੱਥ 'ਚ ਜਾਵੇਗੀ ਜਾਂ ਕੰਜ਼ਰਵੇਟਿਵ ਪਾਰਟੀ ਦੇ ਹੱਥ 'ਚ। ਉਥੇ ਦੋਹਾਂ ਪਾਰਟੀਆਂ ਵਿਚਾਲੇ ਇਕ ਹੋਰ ਪਾਰਟੀ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਨੇਤਾ ਜਗਮੀਤ ਸਿੰਘ 'ਡਾਰਕ ਹਾਰਸ' ਬਣ ਕੇ ਸਾਹਮਣੇ ਆ ਰਹੇ ਹਨ। ਜਗਮੀਤ ਨੂੰ ਲੋਕ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਦੇਖ ਰਹੇ ਹਨ। ਜੇਕਰ ਜਗਮੀਤ ਜੇਕਰ ਜਿੱਤਦੇ ਹਨ ਤਾਂ ਫਿਰ ਉਹ ਇਸ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਬਣ ਸਕਦੇ ਹਨ।

ਜਗਮੀਤ ਦਾ ਨਾਂ ਪਹਿਲੀ ਵਾਰ ਅਕਤੂਬਰ 2017 'ਚ ਕੈਨੇਡਾ ਦੀ ਸਿਆਸਤ 'ਚ ਸੁਣਿਆ ਗਿਆ ਸੀ ਜਦ ਉਹ ਸਿਆਸੀ ਪਾਰਟੀ, ਐੱਨ. ਡੀ. ਪੀ. ਦੇ ਨੇਤਾ ਬਣੇ। ਉਨ੍ਹਾਂ ਨੇ ਸਾਲ 2019 ਦੀਆਂ ਚੋਣਾਂ 'ਚ ਹਿੱਸਾ ਲੈਣ ਦਾ ਐਲਾਨ ਵੀ ਕਰ ਦਿੱਤਾ। ਜਗਮੀਤ ਨੇ ਉਸ ਵੇਲੇ ਆਖਿਆ ਸੀ ਕਿ ਉਹ ਟਰੂਡੋ ਦੀ ਲਿਬਰਲ ਪਾਰਟੀ ਖਿਲਾਫ ਕਿਸਮਤ ਅਜ਼ਮਾਉਣਗੇ। ਹੁਣ ਉਹ ਦੇਸ਼ ਦੇ ਪਹਿਲੇ ਅਸ਼ਵੇਤ ਪ੍ਰਧਾਨ ਮੰਤਰੀ ਬਣਨ ਵੱਲ ਅੱਗੇ ਵਧ ਰਹੇ ਹਨ। ਜੇਕਰ ਜਗਮੀਤ ਚੋਣਾਂ ਜਿੱਤਦੇ ਹਨ ਤਾਂ ਫਿਰ ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਤਰ੍ਹਾਂ ਕਿਸੇ ਦੇਸ਼ ਦੇ ਪਹਿਲੇ ਅਸ਼ਵੇਤ ਰਾਸ਼ਟਰ ਪ੍ਰਧਾਨ ਹੋਣਗੇ। ਜਗਮੀਤ ਨੇ ਸਾਲ 2001 'ਚ ਸਿਆਸਤ 'ਚ ਐਂਟਰੀ ਲਈ ਸੀ ਅਤੇ ਉਦੋਂ ਤੋਂ ਹੀ ਉਹ ਰਫਿਊਜ਼ੀਆਂ ਅਤੇ ਅਪ੍ਰਵਾਸੀਆਂ ਦੇ ਹੱਕ ਦੀ ਲੜਾਈ ਲੜਦੇ ਆ ਰਹੇ ਹਨ। ਉਹ ਓਨਟਾਰੀਓ 'ਚ ਐੱਨ. ਡੀ. ਪੀ. ਦੇ ਉਪ ਨੇਤਾ ਦੇ ਤੌਰ 'ਤੇ ਵੀ ਸੇਵਾਵਾਂ ਦੇ ਚੁੱਕੇ ਹਨ। ਸਾਲ 2006 'ਚ ਉਹ ਬਾਰ ਕਾਊਂਸਿਲ ਲਈ ਚੁਣੇ ਗਏ ਅਤੇ ਗ੍ਰੇਟਰ ਟੋਰਾਂਟੋ ਏਰੀਆ 'ਚ ਉਨ੍ਹਾਂ ਨੇ ਕ੍ਰਿਮੀਨਲ ਡਿਫੈਂਸ ਵਕੀਲ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

PunjabKesari

ਜਗਮੀਤ ਨੂੰ ਉਨ੍ਹਾਂ ਦੇ ਲਿਬਾਸ ਅਤੇ ਵਾਲਾਂ ਕਰਕੇ ਕਈ ਵਾਰ ਮਜ਼ਾਕ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਸਿੰਘ ਜੋ ਸੂਟ ਪਾਉਂਦੇ ਅਤੇ ਪੱਗ ਬੰਨਦੇ ਹਨ ਉਹ ਹੁਣ ਕੈਨੇਡਾ ਦੀ ਸਿਆਸਤ ਦਾ ਬ੍ਰਾਂਡ ਬਣ ਚੁੱਕੇ ਹਨ। ਸਾਲ 2017 'ਚ ਅਮਰੀਕੀ ਮੈਗਜ਼ੀਨ ਜੀ. ਕਿਊ. ਦੇ ਨਾਲ ਇਕ ਇੰਟਰਵਿਊ ਨੇ ਦੱਸਿਆ ਸੀ ਕਿ ਉਨ੍ਹਾਂ ਕੋਲ ਕਈ ਰੰਗ ਦੀਆਂ ਪੱਗਾਂ ਅਤੇ ਉਨ੍ਹਾਂ ਦੇ ਥ੍ਰੀ ਪੀਸ ਸੂਟ ਹੁਣ ਸਿਆਸਤ ਬ੍ਰਾਂਡ ਦਾ ਹਿੱਸਾ ਹਨ। ਇਕ ਵਾਰ ਸਿੰਘ ਦੀ ਵੈੱਬਸਾਈਟ 'ਤੇ ਇਸ ਬਾਰੇ 'ਚ ਲਿੱਖਿਆ ਹੈ, ਮੈਨੂੰ ਮਹਿਸੂਸ ਹੋਇਆ ਕਿ ਮੈਂ ਇਕੱਲਾ ਨਹੀਂ ਹਾਂ। ਮੈਂ ਆਪਣੇ ਆਲੇ-ਦੁਆਲੇ ਬੱਚਿਆਂ ਨੂੰ ਦੇਖਿਆ, ਉਹ ਕਿਸੇ ਵੀ ਤਰ੍ਹਾਂ ਨਾਲ ਕਿਸੇ ਤੋਂ ਘੱਟ ਨਹੀਂ ਸਨ ਅਤੇ ਉਹ ਇੰਨੇ ਸਮਰਥਨ ਸਨ ਉਨ੍ਹਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਸਨਮਾਨ ਮਿਲਣਾ ਚਾਹੀਦਾ ਹੈ।

ਸਤੰਬਰ 2017 'ਚ ਦੁਨੀਆ ਦਾ ਧਿਆਨ ਸਿੰਘ 'ਤੇ ਗਿਆ ਜਦ ਉਨ੍ਹਾਂ ਦੇ ਕੈਂਪੇਨ ਤੋਂ ਇਕ ਵੀਡੀਓ ਵਾਇਰਲ ਹੋਣੀ ਸ਼ੁਰੂ ਹੋਈ। ਪ੍ਰੋਗਰਾਮ ਜਗਮੀਤ ਐਂਡ ਗ੍ਰੀਟ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਹ ਵੀਡੀਓ ਉਸ ਵੇਲੇ ਦੀ ਸੀ ਜਿਥੇ ਉਹ ਇਕ ਗੁੱਸੇਖੋਰ ਔਰਤ ਨੂੰ ਸ਼ਾਂਤ ਕਰਾਉਣ ਦੀ ਕੋਇਸ਼ਸ਼ ਕਰ ਰਹੇ ਸਨ ਤਾਂ ਉਨ੍ਹਾਂ 'ਤੇ ਮੁਸਲਿਮ ਬ੍ਰਦਰਹੁੱਡ ਅਤੇ ਸ਼ਰੀਆ ਲਾਅ ਨੂੰ ਲੈ ਕੇ ਹਮਲਾ ਕਰ ਦਿੱਤਾ ਸੀ। ਸਿੰਘ ਨੇ ਇਸ ਮਹਿਲਾ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਸਿੰਘ ਨੇ ਉਸ ਮਹਿਲਾ ਨੂੰ ਆਖਿਆ ਸੀ ਕਿ ਨਫਰਤ ਤੋਂ ਡਰਨ ਦੀ ਲੋੜ ਨਹੀਂ ਹੈ।


Khushdeep Jassi

Content Editor

Related News