ਹਮਲਾਵਰ ਚੀਨ ਨੂੰ ਰੋਕਣ ਲਈ ਮਿੱਤਰ ਦੇਸ਼ਾਂ ਨੂੰ ਹਰ ਹਥਿਆਰ ਦੇਵਾਂਗੇ : ਅਮਰੀਕਾ
Sunday, Nov 02, 2025 - 04:01 AM (IST)
ਕੁਆਲਾਲੰਪੁਰ – ਅਮਰੀਕਾ ਨੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਤੇ ਆਸਟ੍ਰੇਲੀਆ ਨੂੰ ਕਿਹਾ ਹੈ ਕਿ ਉਹ ਦੱਖਣੀ ਚੀਨ ਸਾਗਰ ਦੀ ਵਧਦੀ ਹਮਲਾਵਰਤਾ ਨੂੰ ਰੋਕਣ ਲਈ ਉਨ੍ਹਾਂ ਨੂੰ ਹਰ ਹਥਿਆਰ ਦੇਵੇਗਾ। ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਸ਼ਨੀਵਾਰ ਨੂੰ ਮਲੇਸ਼ੀਆ ਵਿਚ ਦੱਖਣ-ਪੂਰਬੀ ਏਸ਼ੀਆਈ ਰਾਸ਼ਟਰਾਂ ਦੇ ਸੰਗਠਨ (ਆਸੀਆਨ) ਦੇ ਆਪਣੇ ਹਮਅਹੁਦਾ ਅਧਿਕਾਰੀਆਂ ਨਾਲ ਬੈਠਕ ’ਚ ਵਿਵਾਦਿਤ ਜਲ ਖੇਤਰ ’ਚ ਚੀਨ ਦੀ ਵਧਦੀ ਹਮਲਾਵਰਤਾ ’ਤੇ ਅਮਰੀਕਾ ਦੀ ਚਿੰਤਾ ਦੁਹਰਾਈ।
ਉਨ੍ਹਾਂ ਜਹਾਜ਼ਾਂ ਨੂੰ ਟੱਕਰ ਮਾਰੇ ਜਾਣ ਅਤੇ ਉਨ੍ਹਾਂ ’ਤੇ ਪਾਣੀ ਦੀਆਂ ਵਾਛੜਾਂ ਕੀਤੇ ਜਾਣ ਵਰਗੀਆਂ ਘਟਨਾਵਾਂ ਦਾ ਹਵਾਲਾ ਦਿੱਤਾ। ਹੈਗਸੇਥ ਨੇ ਜਾਪਾਨ, ਆਸਟ੍ਰੇਲੀਆ ਤੇ ਫਿਲੀਪੀਨਜ਼ ਦੇ ਰੱਖਿਆ ਮੰਤਰੀਆਂ ਨੂੰ ਕਿਹਾ ਕਿ ਉਹ ਦੱਖਣੀ ਚੀਨ ਸਾਗਰ ’ਚ ਚੀਨ ਦੀ ਵਧਦੀ ਹਮਲਾਵਰਤਾ ਦਾ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਨ ਅਤੇ ਆਪਣੀਆਂ ਸਮੁੰਦਰੀ ਫੋਰਸਾਂ ਨੂੰ ਹੋਰ ਮਜ਼ਬੂਤ ਬਣਾਉਣ।
