ਪਾਣੀ ਰੋਕਿਆ ਤਾਂ ਡੈਮ ’ਤੇ ਕਰਾਂਗੇ ਹਮਲਾ : ਪਾਕਿ

Wednesday, May 21, 2025 - 12:25 AM (IST)

ਪਾਣੀ ਰੋਕਿਆ ਤਾਂ ਡੈਮ ’ਤੇ ਕਰਾਂਗੇ ਹਮਲਾ : ਪਾਕਿ

ਲਾਹੌਰ– ਸਿੰਧੂ ਦਾ ਪਾਣੀ ਰੋਕਣ ’ਤੇ ਪਾਕਿ ਬੌਖਲਾਇਆ ਹੋਇਆ ਹੈ ਅਤੇ ਭਾਰਤ ’ਤੇ ਕਾਰਵਾਈ ਕਰਨ ਦੀ ਧਮਕੀ ਦੇ ਰਿਹਾ ਹੈ। ਪਾਕਿ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਜੇਕਰ ਭਾਰਤ ਕੋਈ ਨਵਾਂ ਡੈਮ ਬਣਾਉਂਦਾ ਹੈ ਤਾਂ ਅਸੀਂ ਉਸ ਨੂੰ ਤਬਾਹ ਕਰ ਦੇਵਾਂਗੇ।

ਉਥੇ ਹੀ ਮਾਧੋਪੁਰ ਹੈੱਡ ਵਰਕਸ ਤੋਂ ਲੱਗਭਗ 7 ਕਿਲੋਮੀਟਰ ਉਪਰ ਅਤੇ ਰਣਜੀਤ ਸਾਗਰ ਡੈਮ ਤੋਂ ਲੱਗਭਗ 11 ਕਿਲੋਮੀਟਰ ਹੇਠਾਂ ਰਾਵੀ ਦਰਿਆ ’ਤੇ ਲੱਗਭਗ 3300 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਸ਼ਾਹਪੁਰਕੰਡੀ ਡੈਮ ਹੁਣ ਨਿਰਮਾਣ ਦੇ ਆਖਰੀ ਪੜਾਅ ਵਿਚ ਹੈ। ਇਸ ਦੇ ਨਾਲ ਹੀ ਰਾਵੀ ਦਰਿਆ ਦਾ ਨਾ ਪ੍ਰਯੋਗ ਹੋਣ ਵਾਲਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਿਆ ਜਾ ਸਕੇਗਾ। ਇਸੇ ਦੌਰਾਨ ਚੀਨ ਨੇ ਪਾਕਿਸਤਾਨ ਵਿਚ ਮੁਹੰਮਦ ਡੈਮ ਦੇ ਨਿਰਮਾਣ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਹੈ, ਜੋ ਇਕ ਮਹੱਤਵਪੂਰਨ ਹਾਈਡ੍ਰੋਪਾਵਰ ਅਤੇ ਵਾਟਰ ਸਕਿਓਰਿਟੀ ਪ੍ਰਾਜੈਕਟ ਹੈ। ਚੀਨ ਨੇ ਇਹ ਕਦਮ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਿੰਧੂ ਜਲ ਸੰਧੀ ਨੂੰ ਲੈ ਕੇ ਵਧਦੇ ਤਣਾਅ ਦਰਮਿਆਨ ਉਠਾਇਆ ਹੈ।


author

Rakesh

Content Editor

Related News