ਕੈਨੇਡਾ ਦੇ ਤਿੰਨ ਸੂਬਿਆਂ ''ਚ ਫੈਲੀ ਜੰਗਲ ਦੀ ਅੱਗ, ਬਚਾਏ ਗਏ ਹਜ਼ਾਰਾਂ ਲੋਕ (ਤਸਵੀਰਾਂ)
Monday, Jun 02, 2025 - 01:10 PM (IST)
 
            
            ਫਲਿਨ ਫਲੋਨ: ਕੈਨੇਡਾ ਦੇ ਤਿੰਨ ਸੂਬਿਆਂ ਵਿੱਚ ਜੰਗਲਾਂ ਦੀ ਅੱਗ ਬੇਕਾਬੂ ਹੋ ਗਈ ਹੈ। 25 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਐਤਵਾਰ ਨੂੰ ਵੀ ਕਈ ਥਾਵਾਂ 'ਤੇ ਅੱਗ ਬਲਦੀ ਰਹੀ। ਧੂੰਏਂ ਕਾਰਨ ਕੈਨੇਡਾ ਅਤੇ ਅਮਰੀਕਾ ਦੇ ਕੁਝ ਰਾਜਾਂ ਵਿੱਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਹੋ ਗਈ ਹੈ।

ਅਧਿਕਾਰੀਆਂ ਅਨੁਸਾਰ, ਕੱਢੇ ਗਏ ਜ਼ਿਆਦਾਤਰ ਲੋਕ ਮੈਨੀਟੋਬਾ ਤੋਂ ਸਨ। ਅੱਗ ਲੱਗਣ ਕਾਰਨ ਪਿਛਲੇ ਹਫ਼ਤੇ ਮੈਨੀਟੋਬਾ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਸੀ। ਸ਼ਨੀਵਾਰ ਤੱਕ ਮੈਨੀਟੋਬਾ ਤੋਂ ਲਗਭਗ 17,000 ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ। ਅਲਬਰਟਾ ਵਿੱਚ 1,300 ਅਤੇ ਸਸਕੈਚਵਨ ਵਿੱਚ ਲਗਭਗ ਅੱਠ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਸਸਕੈਚਵਨ ਦੇ ਪ੍ਰੀਮੀਅਰ ਸਕਾਟ ਮੋ ਨੇ ਕਿਹਾ ਕਿ ਅੱਗ ਗਰਮ, ਖੁਸ਼ਕ ਮੌਸਮ ਕਾਰਨ ਭੜਕ ਰਹੀ ਹੈ। ਸਾਡੇ ਕੋਲ ਸੀਮਤ ਸਰੋਤ ਹਨ। ਸਸਕੈਚਵਾਨ ਦੇ ਪ੍ਰੀਮੀਅਰ ਨੇ ਕਿਹਾ ਕਿ ਅਗਲੇ ਚਾਰ ਤੋਂ ਸੱਤ ਦਿਨ ਬਹੁਤ ਮਹੱਤਵਪੂਰਨ ਹਨ।

ਪੜ੍ਹੋ ਇਹ ਅਹਿਮ ਖ਼ਬਰ-ਐਸੀ ਮਸ਼ੂਕ ਵੀ ਕਿਸੇ ਦੀ ਨਾ ਹੋਵੇ..! ਮੁੰਡੇ ਦੀ ਲੱਗੀ 30 ਕਰੋੜ ਦੀ ਲਾਟਰੀ ਤਾਂ ਪੈਸੇ ਲੈ ਦੂਜੇ ਪ੍ਰੇਮੀ ਨਾਲ ਹੋ ਗਈ ਫਰਾਰ
ਅੱਗ ਤੋਂ ਬਚਣ ਲਈ ਮੈਨੀਟੋਬਾ ਵਿੱਚ ਨਿਕਾਸੀ ਕੇਂਦਰ ਖੋਲ੍ਹੇ ਗਏ ਹਨ। ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਕੋਈ ਸਫਲਤਾ ਨਹੀਂ ਮਿਲੀ ਹੈ। ਵਿਨੀਪੈੱਗ ਨੇ ਵਿਸਥਾਪਿਤ ਲੋਕਾਂ ਲਈ ਜਨਤਕ ਇਮਾਰਤਾਂ ਖੋਲ੍ਹ ਦਿੱਤੀਆਂ ਹਨ। ਅਮਰੀਕੀ ਖੇਤੀਬਾੜੀ ਵਿਭਾਗ ਦੀ ਜੰਗਲਾਤ ਸੇਵਾ ਨੇ ਅਲਬਰਟਾ ਵਿੱਚ ਹਵਾਈ ਟੈਂਕਰ ਤਾਇਨਾਤ ਕੀਤੇ ਹਨ। ਅਮਰੀਕਾ ਕੈਨੇਡਾ ਨੂੰ 150 ਅੱਗ ਬੁਝਾਊ ਦਸਤੇ ਅਤੇ ਉਪਕਰਣ ਭੇਜੇਗਾ। ਅਮਰੀਕੀ ਵਾਤਾਵਰਣ ਸੁਰੱਖਿਆ ਏਜੰਸੀ ਅਨੁਸਾਰ ਐਤਵਾਰ ਨੂੰ ਅਮਰੀਕਾ ਦੇ ਉੱਤਰੀ ਡਕੋਟਾ, ਮੋਂਟਾਨਾ, ਮਿਨੀਸੋਟਾ, ਦੱਖਣੀ ਡਕੋਟਾ ਵਿੱਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਹੋ ਗਈ। ਗੌਰਤਲਬ ਹੈ ਕਿ ਕੈਨੇਡਾ ਵਿੱਚ ਹਰ ਸਾਲ ਮਈ ਤੋਂ ਸਤੰਬਰ ਤੱਕ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਸ ਕਾਰਨ ਹਵਾ ਪ੍ਰਦੂਸ਼ਣ ਵੀ ਵਧ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                            