ਸਕਾਟਲੈਂਡ ਦੇ ਕੁੱਝ ਹਿੱਸਿਆਂ 'ਚ ਜੰਗਲੀ ਅੱਗ ਲੱਗਣ ਦੀ ਚੇਤਾਵਨੀ ਜਾਰੀ
Friday, Apr 22, 2022 - 03:32 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਮੌਸਮ ਵਿੱਚ ਤਬਦੀਲੀ ਆਉਣ ਕਰਕੇ ਅਗਲੇ ਕੁੱਝ ਦਿਨਾਂ ਵਿੱਚ ਸਕਾਟਲੈਂਡ ਦੇ ਕਈ ਹਿੱਸਿਆਂ ਵਿੱਚ ਜੰਗਲੀ ਅੱਗ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਸਕਾਟਿਸ਼ ਫਾਇਰ ਐਂਡ ਰੈਸਕਿਊ ਸਰਵਿਸ ਨੇ ਇਹ ਚੇਤਾਵਨੀ ਜਾਰੀ ਕੀਤੀ ਹੈ, ਜਿਸ ਅਨੁਸਾਰ ਗਰਮ ਤਾਪਮਾਨ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਨਾਲ ਅੱਗ ਭੜਕ ਸਕਦੀ ਹੈ।
ਇਹ ਚੇਤਾਵਨੀ ਸ਼ੁੱਕਰਵਾਰ ਤੋਂ ਸੋਮਵਾਰ ਤੱਕ ਉੱਤਰ, ਮੱਧ ਅਤੇ ਪੱਛਮੀ ਸਕਾਟਲੈਂਡ ਬਾਰੇ ਦਿੱਤੀ ਗਈ ਹੈ। ਇਸ ਸੰਬੰਧੀ ਵਾਈਲਡਫਾਇਰ ਟੈਕਟੀਕਲ ਸਲਾਹਕਾਰਾਂ ਵਿੱਚੋਂ ਇੱਕ ਗਰੁੱਪ ਕਮਾਂਡਰ ਕੀਥ ਲੈਂਗਲੇ ਨੇ ਲੋਕਾਂ ਨੂੰ ਪੇਂਡੂ ਖੇਤਰਾਂ ਵਿੱਚ ਬਹੁਤ ਼ਜ਼ਿਆਦਾ ਧਿਆਨ ਰੱਖਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜ਼ਮੀਨ 'ਤੇ ਸੁੱਕੀ ਹੋਈ ਘਾਹ, ਪੱਤੇ, ਟਹਿਣੀਆਂ ਆਦਿ ਇਹਨਾਂ ਹਾਲਤਾਂ ਵਿੱਚ ਬਹੁਤ ਜਲਦੀ ਸੁੱਕ ਜਾਣਗੇ ਅਤੇ ਅੱਗ ਬਹੁਤ ਤੇਜ਼ੀ ਨਾਲ ਫੈਲ ਸਕਦੀ ਹੈ।