ਪਤਨੀ ਦੇ ‘ਝੂਠੇ’ ਦੋਸ਼ਾਂ ਕਾਰਨ ਅਸਟ੍ਰੇਲੀਆ ਵਿਚ ਪੰਜਾਬੀ ਨਜ਼ਰਬੰਦ, ਵੀਜ਼ਾ ਰੱਦ
Saturday, Feb 23, 2019 - 06:59 PM (IST)
ਮੇਲਬੋਰਨ (ਵੈਬ ਡੈਸਕ)- ਅਸਟ੍ਰੇਲੀਆ ਵਿਚ ਇਕ ਭਾਰਤੀ ਜਿਸ ਦਾ ਵੀਜਾ ਘਰੇਲੂ ਹਿੰਸਾ ਦੇ ਦੋਸ਼ ਲਗਣ ਮਗਰੋਂ ਰੱਦ ਕਰ ਦਿੱਤਾ ਗਿਆ ਸੀ, ਨੂੰ ਦੋਸ਼ ਸਾਬਤ ਨਾ ਹੋਣ ਦੇ ਬਾਵਜੂਦ ਕਈ ਮਹੀਨੀਆਂ ਤੋਂ ਨਜ਼ਰਬੰਦ ਹੋ ਕੇ ਰਹਿਣਾ ਪੈ ਰਿਹਾ ਹੈ।
ਪੰਜਾਬ ਤੋਂ ਇਕ 28 ਸਾਲਾ ਨੌਜਵਾਨ ਅਕਤੂਬਰ 2016 ‘ਚ ਭਾਰਤ ਤੋਂ ਆਇਆ ਸੀ। ਉਸ ਦੇ ਅਸਟ੍ਰੇਲਿਆ ਪਹੁੰਚਣ ਤੋਂ ਮਹਿਨੇ ਬਾਅਦ ਹੀ ਉਸਦੀ ਅਟ੍ਰੇਲਿਆਈ ਸਟੀਜ਼ਨ ਪਤਨੀ ਨੇ ਪੁਲਸ ਨੂੰ ਫੋਨ ਕਰ ਕੇ ਸੱਦਿਆ ਤੇ ਉਕਤ ਵਿਅਕਤੀ ‘ਤੇ ਉਸ ਦੇ ਪੇਟ ਵਿਚ ਮੁੱਕੇ ਮਾਰਨ, ਉਸਦੇ ਮੂੰਹ ਉਤੇ ਚਪੇੜਾ ਮਾਰਨ ਤੇ ਧੱਕੇ ਨਾਲ ਉਸ ਦੇ ਮੂੰਹ ਵਿਚ ਗਰਭਪਾਤ ਵਾਲੀਆਂ ਗੋਲੀਆਂ ਪਾ ਦੇਣ ਵਰਗੇ ਦੋਸ਼ ਲਗਾਏ। ਇਸ ਮਾਮਲਾ ਅਦਾਲਤ ਪੁੱਜਾ ਤਾਂ ਅਦਾਲਤ ਨੇ ਸੁਣਵਾਈ ਦੇ ਅਗਲੇ ਦਿਨ ਹੀ ਨੋਟਿਸ ਜਾਰੀ ਕੀਤਾ ਕਿ ਉਕਤ ਵਿਅਕਤੀ ਦੀ ਪਤਨੀ ਨੂੰ ਸੁਰੱਖਿਆ ਦਿੱਤੀ ਜਾਵੇ। ਅਦਾਲਤ ਦੀ ਇਹੀਂ ਗੱਲ ਉਕਤ ਨੌਜਵਾਨ ਦਾ ਵੀਜਾ ਰੱਦ ਕਰਨ ਦਾ ਆਧਾਰ ਬਣ ਗਈ ਕਿਉਂਕਿ ਉਸਦੀ ਪਤਨੀ ਪ੍ਰਾਇਮਰੀ ਵੀਜਾ ਧਾਰਕ ਸੀ।
ਘਰੇਲੂ ਹਿੰਸਾ ਦੇ ਦੋਸ਼ਾਂ ਤਹਿਤ ਉਸਦੀ ਪਤਨੀ ਨੂੰ ਉਸਤੋਂ ਜਾਨ ਦਾ ਖਤਰਾ ਮੰਨ ਕੇ ਉਸਦਾ ਵੀਜਾ ਮਾਰਚ 2017 ਨੂੰ ਰੱਦ ਕਰ ਦਿੱਤਾ ਗਿਆ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਅਸਟ੍ਰੇਲੀਆ ਵਿਚ ਵੀਜਾ ਧਾਰਕ ਦੀ ਮੌਜੂਦਗੀ ਇਕ ਵਿਅਕਤੀ ਵਿਸ਼ੇਸ਼, ਖਾਸ ਕਰਕੇ ਉਸਦੀ ਆਪਣੀ ਪਤਨੀ ਦੀ ਸੁਰੱਖਿਆ ਲਈ ਖਤਰਾ ਹੋ ਸਕਦੀ ਹੈ। ਜਿਸ ਕਾਰਨ ਉਸਦਾ ਵੀਜਾ ਰੱਦ ਕੀਤਾ ਜਾਂਦਾ ਹੈ। ਘਰੇਲੂ ਹਿੰਸਾ ਦਾ ਮਾਮਲਾ ਅਦਾਲਤ ਵਿਚ ਗਿਆ ਪਰ ਬੀਤੀ ਅਪ੍ਰੈਲ ਵਿਚ ਕਾਊਂਟੀ ਕੋਰਟ ਨੇ ਮਾਮਲੇ ‘ਤੇ ਫੈਸਲਾ ਸੁਣਾਉਂਦੇ ਹੋਏ ਪੰਜਾਬੀ ਨੌਜਵਾਨ ਨੂੰ ਦੋਸ਼ ਸਾਬਤ ਨਾ ਹੋਣ ਉਤੇ ਬਰੀ ਕਰ ਦਿੱਤਾ। ਉਕਤ ਨੌਜਵਾਨ ਨੇ ਆਪਣਾ ਬ੍ਰਿਜਿੰਗ ਵੀਜਾ ਪ੍ਰਣਾਲੀ ਤਹਿਤ ਵੀਜਾ ਅਪਲਾਈ ਕੀਤਾ। ਜਿਸ ਰਾਹੀਂ ਉਸ ਨੇ ਦੱਸਿਆ ਕਿ ਉਸ ਉਤੇ ਝੂਠੇ ਦੋਸ਼ ਲਗਾਏ ਗਏ ਸਨ ਅਤੇ ਉਨ੍ਹਾਂ ਦੇ ਆਧਾਰ ਉਤੇ ਹੀ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਨੂੰ ਧਿਆਨ ਵਿਚ ਰੱਖਦੇ ਹੋਏ ਉਸਦਾ ਵੀਜਾ ਰੱਦ ਕਰ ਦਿੱਤਾ ਗਿਆ ਸੀ। ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਵੀਜਾ ਬਾਰੇ ਕੋਈ ਵੀ ਫੈਸਲਾ ਆਦਾਲਤੀ ਪ੍ਰਕਿਰਿਆ ਪੂਰੀ ਹੋ ਜਾਣ ਤੋਂ ਬਾਅਦ ਲਿਆ ਜਾਣਾ ਚਾਹੀਦਾ ਸੀ।
ਹਲਾਂਕਿ ਦੋਸ਼ਾਂ ਦੇ ਸਾਬਤ ਨਾ ਹੋਣ ਦੇ ਬਾਵਜੂਦ ਵੀ ਉਸ ‘ਤੇ ਲੱਗੇ ਦੋਸ਼ਾਂ ਨੂੰ ਆਧਾਰ ਬਣਾ ਕੇ ਉਸਨੂੰ ਬ੍ਰਿਜਿੰਗ ਵੀਜਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਉਹ ਅਜੇ ਵੀ ਮੈਲਬੋਰਨ ਵਿਚ ਇੰਮੀਗ੍ਰੇਸ਼ਨ ਹਿਰਾਸਤ ਵਿਚ ਹੈ। ਨੌਜਵਾਨ ਨੇ ਕਿਹਾ ਕਿ ਉਸ ਨੇ ਕਈ ਵਾਰ ਇਸ ਸੰਬੰਧੀ ਬੇਨਤੀ ਕੀਤੀ ਪਰ ਉਸਦੇ ਇੰਮੀਗ੍ਰੇਸ਼ਨ ਕੇਸ ਅਫਸਰ ਦਾ ਕਹਿਣਾ ਹੈ ਕਿ ਗ੍ਰਹਿ ਮੰਤਰਾਲੇ ਦੇ ਮੰਤਰੀ ਵਲੋਂ ਸੈਕਸ਼ਨ 501 ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸਨੂੰ ਕਈ ਮਹੀਨੇ ਲੱਗ ਸਕਦੇ ਹਨ।
ਇਸ ਮਾਮਲੇ ਵਿਚ ਇਕ ਇੰਮੀਗ੍ਰੇਸ਼ਨ ਮਾਹਿਰ ਦਾ ਕਹਿਣਾ ਹੈ ਕਿ ਉਕਤ ਪੰਜਾਬੀ ਨੌਜਵਾਨ ਨੂੰ ਇੰਮੀਗ੍ਰੇਸ਼ਨ ਹਿਰਾਸਤ ਵਿਚੋਂ ਰਿਹਾ ਕਰ ਦੇਣਾ ਚਾਹੀਦਾ ਹੈ, ਕਿਉਂਕਿ ਜੋ ਦੋਸ਼ ਉਸ ਉਤੇ ਲੱਗੇ ਸਨ, ਉਹ ਨਿਰਆਧਾਰ ਸਾਬਤ ਹੋ ਚੁੱਕੇ ਹਨ। ਉਸਦੀ ਬ੍ਰਿਜਿੰਗ ਵੀਜਾ ਲਈ ਅਰਜੀ ਮੰਨ ਲੈਣੀ ਚਾਹੀਦੀ ਹੈ। ਨੌਜਵਾਨ ਕੋਲ ਵੀਜਾ ਨਾ ਹੋਣ ਕਾਰਨ ਹੀ ਉਸਨੂੰ ਹੁਣ ਇੰਮੀਗ੍ਰੇਸ਼ਨ ਹਿਰਾਸਤ ਵਿਚ ਰੱਖਿਆ ਜਾ ਰਿਹਾ ਹੈ।