ਪਨਾਮਾ ਨਹਿਰ ''ਤੇ ਕਬਜ਼ੇ ਦੀ ਧਮਕੀ ਕਿਉਂ ਦੇ ਰਹੇ ਨੇ ਟਰੰਪ? ਛੋਟੇ ਜਿਹੇ ਦੇਸ਼ ਦੇ ਰਾਸ਼ਟਰਪਤੀ ਨੂੰ ਜਾਰੀ ਕਰਨਾ ਪਿਆ ਬਿਆਨ

Monday, Dec 23, 2024 - 10:18 AM (IST)

ਪਨਾਮਾ ਨਹਿਰ ''ਤੇ ਕਬਜ਼ੇ ਦੀ ਧਮਕੀ ਕਿਉਂ ਦੇ ਰਹੇ ਨੇ ਟਰੰਪ? ਛੋਟੇ ਜਿਹੇ ਦੇਸ਼ ਦੇ ਰਾਸ਼ਟਰਪਤੀ ਨੂੰ ਜਾਰੀ ਕਰਨਾ ਪਿਆ ਬਿਆਨ

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਨਾਮਾ ਨਹਿਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਪਨਾਮਾ 'ਚੋਂ ਲੰਘਣ ਵਾਲੇ ਅਮਰੀਕੀ ਜਹਾਜ਼ਾਂ ਤੋਂ ਨਾਜਾਇਜ਼ ਫੀਸ ਵਸੂਲੀ ਜਾ ਰਹੀ ਹੈ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਅਮਰੀਕਾ ਨੂੰ ਹੁਣ ਕੰਟਰੋਲ ਵਾਪਸ ਆਪਣੇ ਹੱਥਾਂ 'ਚ ਲੈਣਾ ਚਾਹੀਦਾ ਹੈ। ਪਰ ਟਰੰਪ ਦੇ ਇਸ ਬਿਆਨ ਤੋਂ ਬਾਅਦ ਹੁਣ ਪਨਾਮਾ ਦੇ ਰਾਸ਼ਟਰਪਤੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਪਨਾਮਾ ਦੇ ਰਾਸ਼ਟਰਪਤੀ ਜੋਸ ਰਾਉਲ ਮੁਲੀਨੋ ਨੇ ਟਰੰਪ ਦੀ ਟਿੱਪਣੀ ਨੂੰ ਰੱਦ ਕਰਦਿਆਂ ਕਿਹਾ ਕਿ ਪਨਾਮਾ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਵਸੂਲੀ ਜਾਣ ਵਾਲੀ ਫੀਸ ਮਾਹਰਾਂ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਮੁਲੀਨੋ ਨੇ ਕਿਹਾ ਕਿ ਨਹਿਰ ਦਾ ਹਰ ਹਿੱਸਾ ਪਨਾਮਾ ਦਾ ਹੈ ਅਤੇ ਇਹ ਸਾਡਾ ਹੀ ਰਹੇਗਾ।

ਟਰੰਪ ਨੇ ਕੀ ਕਿਹਾ ਸੀ?
ਟਰੰਪ ਨੇ ਕਿਹਾ ਸੀ ਕਿ ਸਾਡੀ ਜਲ ਸੈਨਾ ਅਤੇ ਕਾਰੋਬਾਰੀਆਂ ਨਾਲ ਬਹੁਤ ਗਲਤ ਵਿਵਹਾਰ ਕੀਤਾ ਗਿਆ ਹੈ। ਪਨਾਮਾ ਦੁਆਰਾ ਵਸੂਲੀ ਗਈ ਫੀਸ ਹਾਸੋਹੀਣੀ ਹੈ। ਅਜਿਹੀਆਂ ਚੀਜ਼ਾਂ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਜੇਕਰ ਪਨਾਮਾ ਨਹਿਰ ਨੂੰ ਸੁਰੱਖਿਅਤ, ਕੁਸ਼ਲ ਅਤੇ ਭਰੋਸੇਮੰਦ ਤਰੀਕੇ ਨਾਲ ਨਹੀਂ ਚਲਾਇਆ ਜਾਂਦਾ ਹੈ ਤਾਂ ਅਸੀਂ ਮੰਗ ਕਰਾਂਗੇ ਕਿ ਪਨਾਮਾ ਨਹਿਰ ਸਾਨੂੰ ਪੂਰੀ ਤਰ੍ਹਾਂ ਵਾਪਸ ਦਿੱਤੀ ਜਾਵੇ। ਟਰੰਪ ਨੇ ਕਿਹਾ ਕਿ ਜੇਕਰ ਨੈਤਿਕ ਅਤੇ ਕਾਨੂੰਨੀ ਦੋਵਾਂ ਸਿਧਾਂਤਾਂ ਦੀ ਪਾਲਣਾ ਕੀਤੀ ਜਾਂਦੀ ਹੈ ਤਾਂ ਅਸੀਂ ਪਨਾਮਾ ਨਹਿਰ ਨੂੰ ਜਲਦੀ ਤੋਂ ਜਲਦੀ ਅਮਰੀਕਾ ਨੂੰ ਵਾਪਸ ਕਰਨ ਦੀ ਮੰਗ ਕਰਾਂਗੇ।

ਇਹ ਵੀ ਪੜ੍ਹੋ : ਟਰੰਪ ਨੇ ਟੀਵੀ ਸ਼ੋਅ ਨਿਰਮਾਤਾ ਮਾਰਕ ਬਰਨੇਟ ਨੂੰ ਬਣਾਇਆ ਬ੍ਰਿਟੇਨ 'ਚ ਅਮਰੀਕੀ ਰਾਜਦੂਤ

ਕੀ ਹੈ ਪਨਾਮਾ ਦੀ ਅਹਿਮੀਅਤ?
ਪਨਾਮਾ ਨਹਿਰ ਦੁਨੀਆ ਭਰ ਦੀ ਭੂ-ਰਾਜਨੀਤੀ ਵਿਚ ਬਹੁਤ ਮਹੱਤਵ ਰੱਖਦੀ ਹੈ। ਇਹ 82 ਕਿਲੋਮੀਟਰ ਲੰਬੀ ਨਹਿਰ ਅਟਲਾਂਟਿਕ ਮਹਾਂਸਾਗਰ ਅਤੇ ਪ੍ਰਸ਼ਾਂਤ ਮਹਾਸਾਗਰ ਨੂੰ ਜੋੜਦੀ ਹੈ। ਕਿਹਾ ਜਾਂਦਾ ਹੈ ਕਿ ਦੁਨੀਆ ਦਾ ਛੇ ਫੀਸਦੀ ਸਮੁੰਦਰੀ ਵਪਾਰ ਇਸ ਨਹਿਰ ਰਾਹੀਂ ਹੁੰਦਾ ਹੈ। ਇਹ ਨਹਿਰ ਅਮਰੀਕਾ ਲਈ ਬਹੁਤ ਮਹੱਤਵ ਰੱਖਦੀ ਹੈ। ਅਮਰੀਕਾ ਦਾ 14 ਫੀਸਦੀ ਵਪਾਰ ਪਨਾਮਾ ਨਹਿਰ ਰਾਹੀਂ ਹੁੰਦਾ ਹੈ। ਅਮਰੀਕਾ ਦੇ ਨਾਲ-ਨਾਲ ਦੱਖਣੀ ਅਮਰੀਕੀ ਦੇਸ਼ਾਂ ਦੀ ਵੱਡੀ ਗਿਣਤੀ ਵਿਚ ਦਰਾਮਦ ਅਤੇ ਨਿਰਯਾਤ ਵੀ ਪਨਾਮਾ ਨਹਿਰ ਰਾਹੀਂ ਹੁੰਦੇ ਹਨ। ਜੇਕਰ ਮਾਲ ਏਸ਼ੀਆ ਤੋਂ ਕੈਰੇਬੀਅਨ ਦੇਸ਼ ਵਿਚ ਭੇਜਣਾ ਹੋਵੇ ਤਾਂ ਜਹਾਜ਼ ਪਨਾਮਾ ਨਹਿਰ ਵਿੱਚੋਂ ਲੰਘਦੇ ਹਨ। ਜੇਕਰ ਪਨਾਮਾ ਨਹਿਰ 'ਤੇ ਕਬਜ਼ਾ ਹੋ ਜਾਂਦਾ ਹੈ ਤਾਂ ਦੁਨੀਆ ਦੀ ਸਪਲਾਈ ਚੇਨ ਦੇ ਵਿਘਨ ਪੈਣ ਦਾ ਖਤਰਾ ਹੈ।

ਦੱਸਣਯੋਗ ਹੈ ਕਿ ਪਨਾਮਾ ਨਹਿਰ ਦਾ ਨਿਰਮਾਣ ਫਰਾਂਸ ਨੇ ਸਾਲ 1881 'ਚ ਸ਼ੁਰੂ ਕੀਤਾ ਸੀ ਪਰ 1904 'ਚ ਇਸ ਨਹਿਰ ਨੂੰ ਬਣਾਉਣ ਦੀ ਜ਼ਿੰਮੇਵਾਰੀ ਅਮਰੀਕਾ ਨੇ ਲਈ ਸੀ ਅਤੇ 1914 'ਚ ਇਸ ਨਹਿਰ ਦਾ ਨਿਰਮਾਣ ਅਮਰੀਕਾ ਨੇ ਪੂਰਾ ਕੀਤਾ ਸੀ। ਇਸ ਤੋਂ ਬਾਅਦ ਪਨਾਮਾ ਨਹਿਰ 'ਤੇ ਅਮਰੀਕਾ ਦਾ ਕੰਟਰੋਲ ਸੀ ਪਰ ਸਾਲ 1999 'ਚ ਅਮਰੀਕਾ ਨੇ ਪਨਾਮਾ ਨਹਿਰ ਦਾ ਕੰਟਰੋਲ ਪਨਾਮਾ ਸਰਕਾਰ ਨੂੰ ਸੌਂਪ ਦਿੱਤਾ। ਇਹ ਹੁਣ ਪਨਾਮਾ ਨਹਿਰ ਅਥਾਰਟੀ ਦੁਆਰਾ ਪ੍ਰਬੰਧਿਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News