ਟਰੰਪ ਨੇ ਕੀਤੀ ਐਲਨ ਮਸਕ ਦੀ ਤਾਰੀਫ਼, ਦੱਸਿਆ ਚੰਗਾ ਤੇ ਬੁੱਧੀਮਾਨ ਵਿਅਕਤੀ

Tuesday, Oct 28, 2025 - 09:53 AM (IST)

ਟਰੰਪ ਨੇ ਕੀਤੀ ਐਲਨ ਮਸਕ ਦੀ ਤਾਰੀਫ਼, ਦੱਸਿਆ ਚੰਗਾ ਤੇ ਬੁੱਧੀਮਾਨ ਵਿਅਕਤੀ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਸਲਾ ਦੇ ਸੰਸਥਾਪਕ ਅਤੇ ਉਨ੍ਹਾਂ ਦੇ ਲੰਬੇ ਸਮੇਂ ਤੋਂ ਸਹਿਯੋਗੀ ਐਲਨ ਮਸਕ ਦੀ ਤਾਰੀਫ ਕੀਤੀ ਹੈ। ਉਨ੍ਹਾਂ ਕਿਹਾ ਕਿ ਮਸਕ ਇਕ ਬਹੁਤ ਵਧੀਆ ਅਤੇ ਯੋਗ ਵਿਅਕਤੀ ਹੈ। ਉਨ੍ਹਾਂ ਕਿਹਾ ਕਿ ਐਲਨ ਇਕ ਚੰਗਾ ਵਿਅਕਤੀ ਅਤੇ ਬਹੁਤ ਬੁੱਧੀਮਾਨ ਹੈ। ਮੈਨੂੰ ਉਹ ਪਸੰਦ ਹੈ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਹਮੇਸ਼ਾ ਉਸ ਨੂੰ ਪਸੰਦ ਕਰਦਾ ਰਹਾਂਗਾ।

ਟਰੰਪ ਅਤੇ ਮਸਕ ਦੇ ਬਹੁਤ ਚੰਗੇ ਰਿਸ਼ਤੇ ਸਨ ਪਰ ਜੂਨ 2025 ਵਿਚ ਉਨ੍ਹਾਂ ਦਾ ‘ਵਨ ਬਿੱਗ ਬਿਊਟੀਫੁਲ ਬਿੱਲ’ ਨੂੰ ਲੈ ਕੇ ਝਗੜਾ ਹੋ ਗਿਆ ਸੀ। ਮਸਕ ਨੇ ਟਰੰਪ ਨੂੰ ਨਾਸ਼ੁਕਰਾ ਤੱਕ ਕਹਿ ਦਿੱਤਾ ਸੀ, ਜਿਸ ਕਾਰਨ ਟਰੰਪ ਨੇ ਉਨ੍ਹਾਂ ਨੂੰ ਦੇਸ਼ ’ਚੋਂ ਬਾਹਰ ਕੱਢਣ ਦੀ ਧਮਕੀ ਦਿੱਤੀ ਸੀ। 

ਇਹ ਵੀ ਪੜ੍ਹੋ- 'ਕਈ ਜੰਗਾਂ' ਰੁਕਵਾਉਣ ਵਾਲਾ ਅਮਰੀਕਾ ਹੁਣ ਖ਼ੁਦ ਉਤਰ ਰਿਹਾ ਮੈਦਾਨ 'ਚ ! ਖਿੱਚ ਲਈ ਜੰਗ ਦੀ ਤਿਆਰੀ

ਹਾਲਾਂਕਿ ਸਤੰਬਰ ਵਿਚ ਰੂੜੀਵਾਦੀ ਨੇਤਾ ਚਾਰਲੀ ਕਿਰਕ ਦੀ ਹੱਤਿਆ ਤੋਂ ਬਾਅਦ ਦੋਵਾਂ ਨੇ ਆਪਣੀ ਦੁਸ਼ਮਣੀ ਨੂੰ ਇਕ ਪਾਸੇ ਰੱਖ ਦਿੱਤਾ ਅਤੇ ਸ਼ਰਧਾਂਜਲੀ ਸਮਾਰੋਹ ਵਿਚ ਇਕੱਠੇ ਦਿਖਾਈ ਦਿੱਤੇ ਸਨ। ਉੱਥੇ ਟਰੰਪ ਅਤੇ ਮਸਕ ਨੇ ਹੱਥ ਮਿਲਾਇਆ ਅਤੇ ਗੱਲਬਾਤ ਵੀ ਕੀਤੀ।

 


author

Harpreet SIngh

Content Editor

Related News