ਟਰੰਪ ਦੇ ਪ੍ਰਸਤਾਵ ’ਤੇ ਜੰਗਬੰਦੀ ਲਈ ਸਹਿਮਤ ਹੋਏ ਜ਼ੈਲੇਂਸਕੀ
Thursday, Oct 23, 2025 - 11:24 AM (IST)

ਨਵੀਂ ਦਿੱਲੀ (ਇੰਟ.)- ਰੂਸ-ਯੂਕ੍ਰੇਨ ਜੰਗ ਨੂੰ ਲੈ ਕੇ ਇਕ ਅਹਿਮ ਬਿਆਨ ’ਚ ਯੂਕ੍ਰੇਨੀ ਰਾਸ਼ਟਰਪਤੀ ਜ਼ੈਲੇਂਸਕੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਟਰੰਪ ਨੇ ਹਾਲ ਹੀ ’ਚ ਸੁਝਾਅ ਦਿੱਤਾ ਸੀ ਕਿ ਦੋਵੇਂ ਦੇਸ਼ ਆਪਣੀਆਂ ਮੌਜੂਦਾ ਸਰਹੱਦਾਂ ’ਤੇ ਰੁਕ ਜਾਣ ਅਤੇ ਗੱਲਬਾਤ ਮੁੜ ਸ਼ੁਰੂ ਕਰਨ। ਜ਼ੈਲੇਂਸਕੀ ਨੇ ਇਸ ਵਿਚਾਰ ਨੂੰ ਇਕ ਚੰਗਾ ਸਮਝੌਤਾ ਕਿਹਾ ਪਰ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਪ੍ਰਸਤਾਵ ਨੂੰ ਸਵੀਕਾਰ ਕਰਨਗੇ।
ਨਾਰਵੇ ਦੀ ਰਾਜਧਾਨੀ ਓਸਲੋ ਦੇ ਦੌਰੇ ਦੌਰਾਨ ਜ਼ੈਲੇਂਸਕੀ ਨੇ ਕਿਹਾ ਕਿ ਟਰੰਪ ਦੀ ਇਹ ਪੇਸ਼ਕਸ਼ ਵਧੀਆ ਲੱਗੀ ਪਰ ਪੁਤਿਨ ਇਸ ਨੂੰ ਸਵੀਕਾਰ ਕਰਨਗੇ ਜਾਂ ਨਹੀਂ, ਇਸ ’ਤੇ ਮੈਨੂੰ ਸ਼ੱਕ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਪਿਛਲੇ ਹਫ਼ਤੇ ਦੋਵਾਂ ਦੇਸ਼ਾਂ ਨੂੰ ਅਪੀਲ ਕੀਤੀ ਸੀ ਕਿ ਉਹ ਜੰਗ ਨੂੰ ਤੁਰੰਤ ਰੋਕਣ ਅਤੇ ਆਪਣੇ ਮੌਜੂਦਾ ਮੋਰਚਿਆਂ ’ਤੇ ਟਿਕੇ ਰਹਿਣ। 4 ਸਾਲਾਂ ਤੋਂ ਜਾਰੀ ਇਸ ਜੰਗ ’ਚ ਰੂਸ ਦੀਆਂ ਸਖ਼ਤ ਸ਼ਰਤਾਂ ਅਤੇ ਜੰਗਬੰਦੀ ਤੋਂ ਇਨਕਾਰ ਕਰਨ ਨੂੰ ਲੈ ਕੇ ਅਮਰੀਕਾ ਲਗਾਤਾਰ ਅਸੰਤੁਸ਼ਟੀ ਪ੍ਰਗਟਾ ਰਿਹਾ ਹੈ।