ਪਾਕਿ ਨੇ ਕੀਤੀ ਭਾਰਤ ਦੀ ਆਲੋਚਨਾ ! ਟਰੰਪ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਲਾਇਆ ਦੋਸ਼
Saturday, Nov 15, 2025 - 09:40 AM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਪ੍ਰਮਾਣੂ ਪ੍ਰੀਖਣਾਂ ’ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟਿੱਪਣੀ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਉਂਦਿਆਂ ਭਾਰਤ ਦੀ ਆਲੋਚਨਾ ਕੀਤੀ।
ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਅੰਦ੍ਰਾਬੀ ਨੇ ਕਿਹਾ ਕਿ ਪਾਕਿਸਤਾਨ ਨੇ ਆਪਣਾ ਆਖਰੀ ਪ੍ਰਮਾਣੂ ਪ੍ਰੀਖਣ ਮਈ 1998 ’ਚ ਕੀਤਾ ਸੀ ਅਤੇ ਪ੍ਰਮਾਣੂ ਪ੍ਰੀਖਣ ’ਤੇ ਉਸ ਦੀ ਸਥਿਤੀ ਚੰਗੀ ਤਰ੍ਹਾਂ ਸਥਾਪਿਤ ਅਤੇ ਸਪੱਸ਼ਟ ਹੈ।
ਟਰੰਪ ਨੇ ਹਾਲ ਹੀ ’ਚ ਪਾਕਿਸਤਾਨ ਦਾ ਨਾਂ ਪ੍ਰਮਾਣੂ ਹਥਿਆਰ ਪ੍ਰੀਖਣ ਕਰਨ ਵਾਲੇ ਦੇਸ਼ਾਂ ’ਚ ਸ਼ਾਮਲ ਕੀਤਾ ਸੀ। ਟਰੰਪ ਦੀਆਂ ਟਿੱਪਣੀਆਂ ’ਤੇ ਭਾਰਤ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਪਾਕਿਸਤਾਨ ਦੀਆਂ ‘ਗੁਪਤ’ ਪ੍ਰਮਾਣੂ ਗਤੀਵਿਧੀਆਂ ਦਹਾਕਿਆਂ ਤੋਂ ਚੱਲ ਰਹੀ ਸਮੱਗਲਿੰਗ ਅਤੇ ਐਕਸਪੋਰਟ ਨਿਯੰਤਰਣ ਉਲੰਘਣਾ ’ਤੇ ਕੇਂਦ੍ਰਿਤ ਹਨ।
