ਤਾਲਿਬਾਨ ਨੂੰ ਖੁੱਲ੍ਹ ਕੇ ਸਮਰਥਨ ਦੇਣ ਵਾਲਾ ਚੀਨ ਤਾਲਿਬਾਨੀ ਸਰਕਾਰ ਨੂੰ ਕਿਉਂ ਨਹੀਂ ਦੇ ਰਿਹਾ ਮਾਨਤਾ ?

Saturday, Aug 28, 2021 - 03:43 PM (IST)

ਤਾਲਿਬਾਨ ਨੂੰ ਖੁੱਲ੍ਹ ਕੇ ਸਮਰਥਨ ਦੇਣ ਵਾਲਾ ਚੀਨ ਤਾਲਿਬਾਨੀ ਸਰਕਾਰ ਨੂੰ ਕਿਉਂ ਨਹੀਂ ਦੇ ਰਿਹਾ ਮਾਨਤਾ ?

ਬੀਜਿੰਗ : ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਕਾਬੁਲ ਹਵਾਈ ਅੱਡੇ ’ਤੇ ਹੋਏ ਆਤਮਘਾਤੀ ਹਮਲੇ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਦੇਸ਼ ਦੀ ਸੁਰੱਖਿਆ ਸਥਿਤੀ ਖਤਰੇ ’ਚ ਹੈ। ਚੀਨੀ ਮਾਹਿਰਾਂ ਦਾ ਮੰਨਣਾ ਹੈ ਕਿ ਅਫ਼ਗਾਨਿਸਤਾਨ ਵਿੱਚ ਅੱਤਵਾਦੀ ਹਮਲਿਆਂ ਅਤੇ ਅੱਤਵਾਦੀ ਘਟਨਾਵਾਂ ਦਾ ਖਤਰਾ ਲੰਮੇ ਸਮੇਂ ਤੱਕ ਜਾਰੀ ਰਹੇਗਾ ਪਰ ਇਸ ਕਾਰਨ ਚੀਨ ਤਾਲਿਬਾਨ ਨਾਲ ਸੰਪਰਕ ਨਹੀਂ ਤੋੜੇਗਾ ਪਰ ਚੀਨ ਵੀ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ’ਚ ਕਾਹਲੀ ਨਹੀਂ ਕਰੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਅਫ਼ਗਾਨਿਸਤਾਨ ਦੇ ਘਟਨਾਚੱਕਰ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਤਾਲਿਬਾਨ ਦੇ ਸੰਪਰਕ ’ਚ ਹੈ ਅਤੇ ਗੱਲਬਾਤ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕਦੇ ਜੇਬ ’ਚ ਨਹੀਂ ਸੀ ਬੱਸ ਦਾ ਕਿਰਾਇਆ, ਅੱਜ ਦੁਬਈ ’ਚ 9 ਕੰਪਨੀਆਂ ਦਾ ਮਾਲਕ ਹੈ ਹਰਮੀਕ ਸਿੰਘ

ਕਾਬੁਲ ਹਵਾਈ ਅੱਡੇ ’ਤੇ ਹਮਲੇ ਤੋਂ ਬਾਅਦ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ, ‘‘ਅਸੀਂ ਦੇਖਿਆ ਹੈ ਕਿ ਕੁਝ ਅੱਤਵਾਦੀ ਸੰਗਠਨ ਪਿਛਲੇ 20 ਸਾਲਾਂ ਤੋਂ ਅਫਗਾਨਿਸਤਾਨ ’ਚ ਇਕੱਠੇ ਹੋਏ ਅਤੇ ਵਿਕਸਿਤ ਹੋਏ ਹਨ। ਇਹ ਖੇਤਰੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ। ਇਹ ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ (ਈ.ਟੀ.ਆਈ.ਐੱਮ.) ਲਈ ਗੰਭੀਰ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਅਸੀਂ ਤਾਲਿਬਾਨ ਅਧਿਕਾਰੀਆਂ ਨੂੰ ਸਪੱਸ਼ਟ ਤੌਰ ’ਤੇ ਕਹਿ ਦਿੱਤਾ ਹੈ ਕਿ ਉਨ੍ਹਾਂ ਨੂੰ ਸਾਰੇ ਅੱਤਵਾਦੀ ਸੰਗਠਨਾਂ ਤੋਂ ਸਹੀ ਦੂਰੀ ਬਣਾਈ ਰੱਖਣ ਦੇ ਆਪਣੇ ਵਾਅਦੇ ਪ੍ਰਤੀ ਵਚਨਬੱਧ ਰਹਿਣਾ ਚਾਹੀਦਾ ਹੈ। ਇਹ ਬਿਆਨ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ ਕਿ ਚੀਨ ਤਾਲਿਬਾਨ ਨੂੰ ਮਾਨਤਾ ਦੇਣ ਦੀ ਜਲਦਬਾਜ਼ੀ ’ਚ ਨਹੀਂ ਹੈ।

ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਾਬਜ਼ ਹੋਣ ਤੋਂ ਪਹਿਲਾਂ ਹੀ ਚੀਨ ਤਾਲਿਬਾਨ ਨਾਲ ਗੱਲਬਾਤ ਕਰ ਰਿਹਾ ਹੈ। ਤਾਲਿਬਾਨ ਦੇ ਚੋਟੀ ਦੇ ਨੇਤਾ ਮੁੱਲਾ ਬਰਾਦਰ ਨੇ ਇਸ ਕੜੀ ’ਚ ਬੀਜਿੰਗ ਦਾ ਦੌਰਾ ਕੀਤਾ ਸੀ। ਬਹੁਤ ਸਾਰੇ ਚੀਨੀ ਡਿਪਲੋਮੈਟ ਤਾਲਿਬਾਨ ਦੇ ਨੇਤਾਵਾਂ ਨੂੰ ਵੀ ਮਿਲ ਚੁੱਕੇ ਹਨ, ਫਿਰ ਚੀਨ ਤਾਲਿਬਾਨ ਨੂੰ ਮਾਨਤਾ ਕਿਉਂ ਨਹੀਂ ਦੇ ਰਿਹਾ ? ਚੀਨੀ ਮੀਡੀਆ ਰਿਪੋਰਟਾਂ ਦੱਸਦੀਆਂ ਹਨ ਕਿ ਬੀਜਿੰਗ ਨੂੰ ਤਾਲਿਬਾਨ ਦੀ ਅਗਵਾਈ ਵਾਲੇ ਸ਼ਾਸਨ ਨੂੰ ਮਾਨਤਾ ਦੇਣ ਦੀ ਕੋਈ ਜਲਦਬਾਜ਼ੀ ਨਹੀਂ ਹੈ। ਇਸ ਦੀ ਬਜਾਏ ਬੀਜਿੰਗ ‘ਰਚਨਾਤਮਕ ਦਖਲਅੰਦਾਜ਼ੀ’ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ 2017 ’ਚ ਪਹਿਲੀ ਵਾਰ ਤਾਲਿਬਾਨ ਅਤੇ ਚੀਨ ਨਾਲ ਸੰਪਰਕ ਦੇ ਸਬੰਧ ’ਚ ਅਜਿਹੀ ਚੀਜ਼ ਮੌਜੂਦਾ ਸਮੇਂ ’ਚ ਉਹੀ ਫਾਰਮੂਲਾ ਅਪਣਾਉਂਦੀ ਜਾਪਦੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਕੈਮੀਕਲ ਫੈਕਟਰੀ ’ਚ ਲੱਗੀ ਭਿਆਨਕ ਅੱਗ, ਦਰਜਨ ਤੋਂ ਵਧੇਰੇ ਮਜ਼ਦੂਰ ਜ਼ਿੰਦਾ ਸੜੇ

ਮਾਹਿਰਾਂ ਦੇ ਅਨੁਸਾਰ ਚੀਨ ਸਿਆਸੀ ਅਤੇ ਆਰਥਿਕ ਸਾਧਨਾਂ ਦੀ ਵਰਤੋਂ ਕਰ ਕੇ ਅਫਗਾਨਿਸਤਾਨ ’ਚ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਹੈ। ਚੀਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਫੌਜ ਦੇ ਨਾਲ ਅਫ਼ਗਾਨਿਸਤਾਨ ਨਹੀਂ ਜਾ ਰਿਹਾ ਹੈ। ਚੀਨ ਨੇ ਪੁਨਰ ਨਿਰਮਾਣ ’ਚ ਵਿਚੋਲਗੀ ਅਤੇ ਸਹਾਇਤਾ ਦਾ ਵਾਅਦਾ ਕੀਤਾ ਹੈ ਪਰ ਤਾਲਿਬਾਨ ਦੇ ਵਾਅਦੇ ’ਤੇ ਭਰੋਸਾ ਕਰਨ ਤੋਂ ਝਿਜਕ ਰਿਹਾ ਹੈ। ਸ਼ਿਨਜਿਆਂਗ ਅਤੇ ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਦਾ ਮੁੱਦਾ ਚੀਨ ਦੇ ਤਾਲਿਬਾਨ ਨੂੰ ਮਾਨਤਾ ਦੇਣ ’ਚ ਸਭ ਤੋਂ ਵੱਡੀ ਰੁਕਾਵਟ ਹੈ। ਮਾਹਿਰ ਚੀਨ ਦੀ ਅਫ਼ਗਾਨਿਸਤਾਨ ਨੀਤੀ ਨੂੰ ਮਿਆਂਮਾਰ ਵਾਂਗ ਵੇਖ ਰਹੇ ਹਨ। ਚੀਨ ਮਿਆਂਮਾਰ ’ਚ ਫੌਜੀ ਸ਼ਾਸਨ ਨੂੰ ਮਾਨਤਾ ਨਹੀਂ ਦਿੰਦਾ ਪਰ ਚੀਨ ਦੇ ਫੌਜੀ ਸਰਕਾਰ ਨਾਲ ਚੰਗੇ ਸਬੰਧ ਹਨ। ਚੀਨ ਅਜਿਹਾ ਹੀ ਅਫ਼ਗਾਨਿਸਤਾਨ ਦੇ ਮਾਮਲੇ ’ਚ ਵੀ ਕਰ ਸਕਦਾ ਹੈ।


author

Manoj

Content Editor

Related News