ਸਭ ਤੋਂ ਪਹਿਲਾਂ ਕੋਵਿਡ-19 ਟੀਕਾ ਕਿਸ ਨੂੰ ਲਗਾਇਆ ਜਾਵੇਗਾ?

Tuesday, Nov 17, 2020 - 08:18 PM (IST)

ਸਭ ਤੋਂ ਪਹਿਲਾਂ ਕੋਵਿਡ-19 ਟੀਕਾ ਕਿਸ ਨੂੰ ਲਗਾਇਆ ਜਾਵੇਗਾ?

ਵਾਸ਼ਿੰਗਟਨ-ਸਭ ਤੋਂ ਪਹਿਲਾਂ ਕੋਵਿਡ-19 ਟੀਕਾ ਕਿਸ ਨੂੰ ਲਗਾਇਆ ਜਾਵੇਗਾ? ਇਸ ਦੇ ਬਾਰੇ 'ਚ ਕੋਈ ਫੈਸਲਾ ਨਹੀਂ ਹੋਇਆ ਹੈ ਪਰ ਅਮਰੀਕੀ ਅਤੇ ਵਿਸ਼ਵ 'ਚ ਬਹੁਤ ਸਾਰੇ ਮਾਹਰ ਇਸ ਗੱਲ 'ਤੇ ਸਹਿਮਤ ਹਨ ਕਿ ਸਭ ਤੋਂ ਪਹਿਲਾਂ ਟੀਕਾ ਸਿਹਤ ਖੇਤਰ ਨਾਲ ਜੁੜੇ ਮੁਲਾਜ਼ਮਾਂ ਨੂੰ ਲਗਾਇਆ ਜਾਣਾ ਚਾਹੀਦਾ। ਟੀਕੇ 'ਤੇ ਕੰਮ ਕਰ ਰਹੇ ਸਰਗੋ ਫਾਊਂਡੇਸ਼ਨ ਨਾਲ ਸੰਬੰਧਤ ਸੇਮਾ ਸਗੇਯਰ ਨੇ ਇਹ ਗੱਲ ਕਹੀ। ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੂੰ ਸੁਝਾਅ ਦੇਣ ਨਾਲ ਜੁੜਿਆ ਮਾਹਰਾਂ ਦਾ ਇਕ ਸਮੂਹ ਟੀਕਾ ਲਗਾਉਣ 'ਚ ਲੋੜੀਂਦੀ ਉਦਯੋਗਾਂ ਨਾਲ ਜੁੜੇ ਮੁਲਾਜ਼ਮਾਂ ਅਤੇ ਕੁਝ ਖਾਸ ਸਰੀਰਿਕ ਦਿੱਕਤਾਂ ਨਾਲ ਪੀੜਤਾਂ ਲੋਕਾਂ ਅਤੇ 65 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਤਰਜੀਹ ਦਿੱਤੇ ਜਾਣ 'ਤੇ ਵਿਚਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ:- ਜਰਮਨੀ ਦੀ ਸਰਕਾਰ ਨੇ ਆਲਸੀ ਲੋਕਾਂ ਨੂੰ ਮਹਾਮਾਰੀ ਦੇ ਦੌਰ 'ਚ ਦੱਸਿਆ 'ਨਾਇਕ'

ਯੂ.ਐੱਸ. ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਨਾਲ ਟੀਕੇ ਨੂੰ ਹਰੀ ਝੰਡੀ ਮਿਲਣ 'ਤੇ ਮਾਹਰਾਂ ਦਾ ਸਮੂਹ ਮਾੜੇ ਪ੍ਰਭਾਵਾਂ ਨਾਲ ਸੰਬੰਧਿਤ ਡਾਟਾ ਨੂੰ ਦੇਖੇਗਾ ਅਤੇ ਇਹ ਦੇਖੇਗਾ ਕਿ ਕਿਸ ਉਮਰ ਦੇ ਲੋਕਾਂ 'ਤੇ ਟੀਕੇ ਦਾ ਕੀ ਪ੍ਰਭਾਵ ਹੋਇਆ। ਇਸ ਗੱਲ 'ਤੇ ਤੈਅ ਕਰੇਗਾ ਕਿ ਸਮੂਹ ਸੀ.ਡੀ.ਸੀ. ਨੂੰ ਟੀਕਾ ਲਗਾਉਣ 'ਚ ਕਿੰਨ ਲੋਕਾਂ ਨੂੰ ਤਹਜੀਹ ਦੇਣ ਦੀ ਸਿਫਾਰਿਸ਼ ਕਰਦਾ ਹੈ। ਟੀਕਿਆਂ ਦੀ ਪਹਿਲੀ ਖੇਪ ਦੀ ਵੰਡ ਕਰਦੇ ਸਮੇਂ ਅਧਿਕਾਰੀਆਂ ਦੇ ਸੀ.ਡੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਉਮੀਦ ਹੈ। ਸ਼ੁਰੂ 'ਚ ਟੀਕਿਆਂ ਦੀ ਸਪਲਾਈ ਸੀਮਿਤ ਹੋਵੇਗੀ।

ਇਹ ਵੀ ਪੜ੍ਹੋ:- ਫਾਈਜ਼ਰ ਸ਼ੁਰੂ ਕਰੇਗੀ ਕੋਰੋਨਾ ਵੈਕਸੀਨ ਦੀ ਵੰਡ ਦਾ ਪਾਇਲਟ ਪ੍ਰੋਗਰਾਮ


author

Karan Kumar

Content Editor

Related News