ਕੋਰੋਨਾ ਮਹਾਮਾਰੀ ਨੂੰ ਕਾਬੂ ਕਰਨ ਲਈ ਜਿਊਂਦੇ ਜਾਨਵਰਾਂ ਦੀ ਵਿਕਰੀ ’ਤੇ ਲੱਗੇ ਰੋਕ : WHO

Tuesday, Apr 13, 2021 - 08:48 PM (IST)

ਕੋਰੋਨਾ ਮਹਾਮਾਰੀ ਨੂੰ ਕਾਬੂ ਕਰਨ ਲਈ ਜਿਊਂਦੇ ਜਾਨਵਰਾਂ ਦੀ ਵਿਕਰੀ ’ਤੇ ਲੱਗੇ ਰੋਕ : WHO

ਵਾਸ਼ਿੰਗਟਨ-ਦੁਨੀਆਭਰ ’ਚ ਜਾਰੀ ਕੋਰੋਨਾ ਵਾਇਰਸ ਦਰਮਿਆਨ ਵਿਸ਼ਵ ਸਿਹਤ ਸੰਗਠਨ ਨੇ ਮੰਗਲਵਾਰ ਨੂੰ ਮੰਗ ਕੀਤੀ ਹੈ ਕਿ ਇਸ ਮਹਾਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਜਿਊਂਦੇ ਜੰਗਲੀ ਦੁਧਾਰੂ ਜਾਨਵਰਾਂ ਦੀ ਬਾਜ਼ਾਰਾਂ ’ਚ ਵਿਕਰੀ ’ਤੇ ਰੋਕ ਲੱਗੇ। ਵਿਸ਼ਵ ਸਿਹਤ ਸੰਗਠਨ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਇਨਸਾਨਾਂ ’ਚ ਫੈਲ ਰਹੇ 70 ਫੀਸਦੀ ਇਨਫੈਕਸ਼ਨ ਰੋਗ ਜਾਨਵਰ, ਖਾਸ ਤੌਰ ’ਤੇ ਦੁਧਾਰੂ ਜੰਗਲੀ ਜਾਨਵਰਾਂ ਕਾਰਣ ਹਨ। ਜੰਗਲੀ, ਜਾਨਵਰਾਂ ਨਾਲ ਨਵੀਆਂ ਬੀਮਾਰੀਆਂ ਦੇ ਪੈਦਾ ਹੋਣ ਦਾ ਜ਼ੋਖਮ ਹੁੰਦਾ ਹੈ।

ਇਹ ਵੀ ਪੜ੍ਹੋ-ਅਮਰੀਕਾ ਨੇ ਲਿਆ ਵੱਡਾ ਫੈਸਲਾ, J&J ਦੀ ਵੈਕਸੀਨ 'ਤੇ ਲਾਈ ਅਸਥਾਈ ਰੋਕ

ਦੱਸ ਦਈਏ ਕਿ ਇਸ ਸਾਲ ਜਨਵਰੀ ’ਚ ਡਬਲਯੂ. ਐੱਚ. ਓ. ਦੇ ਮਾਹਰਾਂ ਦੀ ਇਕ ਟੀਮ ਚੀਨ ਗਈ ਸੀ। ਇਸ ਟੀਮ ਨੇ ਵੀ ਆਪਣੀ ਰਿਪੋਰਟ ’ਚ ਦਾਅਵਾ ਕੀਤਾ ਸੀ ਕਿ ਕੋਰੋਨਾ ਵਾਇਰਸ ਜਾਨਵਰਾਂ ਰਾਹੀਂ ਇਨਸਾਨਾਂ ’ਚ ਆਇਆ। ਰਿਪੋਰਟ 'ਚ ਕਿਹਾ ਗਿਆ ਸੀ ਸੀ ਕਿ ਇਸ ਗੱਲ ਦਾ ਸਭ ਤੋਂ ਵਧੇਰੇ ਖਦਸ਼ਾ ਹੈ ਕਿ ਚਮਗਾਦੜ ਨਾਲ ਕੋਰੋਨਾ ਵਾਇਰਸ ਕਿਸੇ ਹੋਰ ਜਾਨਵਰ 'ਚ ਗਿਆ ਅਤੇ ਉਥੋਂ ਇਨਸਾਨਾਂ 'ਚ ਫੈਲ ਗਿਆ। ਖੋਜਕਰਤਾਵਾਂ ਨੇ SARS-CoV-2 ਵਾਇਰਸ ਦੀ ਸ਼ੁਰੂਆਤ ਲਈ ਚਾਰ ਪ੍ਰਮੁੱਖ ਕਾਰਣ ਦੱਸੇ। ਇਨ੍ਹਾਂ 'ਚ ਇਕ ਜਾਨਵਰ ਰਾਹੀਂ ਦੂਜੇ ਜਾਨਵਰ 'ਚ ਇਨਫੈਕਸ਼ਨ ਫੈਲਣ ਦੀ ਸੰਭਾਵਨਾ ਨੂੰ ਪ੍ਰਮੁੱਖ ਕਾਰਣ ਮੰਨਿਆ ਗਿਆ ਹੈ। ਚਮਗਾਦੜ ਤੋਂ ਸਿੱਧੇ ਇਨਸਾਨ 'ਚ ਇਨਫੈਕਸ਼ਨ ਫੈਲਣ ਦੀ ਸੰਭਾਵਨਾ ਨਾ ਦੇ ਬਰਾਬਰ ਦੱਸੀ ਗਈ ਹੈ।

ਇਹ ਵੀ ਪੜ੍ਹੋ-ਕੋਰੋਨਾ ਤੋਂ ਹਾਰੇ ਆਸਟ੍ਰੀਆ ਦੇ ਸਿਹਤ ਮੰਤਰੀ ਨੇ ਦਿੱਤਾ ਅਸਤੀਫਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News