ਸਮੁੱਚੀ ਦੁਨੀਆ ''ਚ ਪਹਿਲਾਂ ਨਾਲੋਂ ਦੁੱਗਣੀ ਹੋਈ ਕੋਰੋਨਾ ਵਾਇਰਸ ਦੀ ਰਫਤਾਰ : WHO
Sunday, Apr 18, 2021 - 09:00 PM (IST)
ਵਾਸ਼ਿੰਗਟਨ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਮੁਖੀ ਨੇ ਕਿਹਾ ਕਿ ਗਲੋਬਲੀ ਪੱਧਰ 'ਤੇ ਕੋਰੋਨਾ ਵਾਇਰਸ ਦੇ ਵਧਦੇ ਨਵੇਂ ਮਾਮਲੇ ਚਿੰਤਾ ਵਧਾ ਰਹੇ ਹਨ। ਦੁਨੀਆ 'ਚ ਜਿਸ ਤੇਜ਼ੀ ਨਾਲ ਮਾਮਲੇ ਵਧ ਰਹੇ ਹਨ, ਉਹ ਚਿੰਤਾਜਨਕ ਹਨ। ਪਿਛਲੇ ਦੋ ਮਹੀਨਿਆਂ ਦੌਰਾਨ ਨਵੇਂ ਮਾਮਲਿਆਂ ਦੀ ਹਫਤਾਵਰ ਵਾਧਾ ਦਰ ਤਕਰੀਬਨ ਦੁੱਗਣੀ ਹੋ ਗਈ ਹੈ।
ਇਹ ਵੀ ਪੜ੍ਹੋ-ਅਮਰੀਕਾ : ਬਾਰ 'ਚ ਹੋਈ ਗੋਲੀਬਾਰੀ, 3 ਦੀ ਮੌਤ ਤੇ 2 ਜ਼ਖਮੀ
ਬੀਤੇ ਹਫਤੇ ਸਮੁੱਚੀ ਦੁਨੀਆ 'ਚ 45 ਲੱਖ ਤੋਂ ਵਧੇਰੇ ਨਵੇਂ ਮਾਮਲੇ ਪਾਏ ਗਏ ਹਨ। ਡਬਲਯੂ.ਐੱਚ.ਓ. ਦੇ ਡਾਇਰੈਕਟਰ ਜਨਰਲ ਟੋਡਰੋਸ ਅਦਨੋਮ ਘੇਬਰੇਸਸ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਇਨਫੈਕਸ਼ਨ ਦੀ ਦਰ ਵਧਦੀ ਜਾ ਰਹੀ ਹੈ। ਉਨ੍ਹਾਂ ਨੇ ਪਾਪੁਆ ਨਿਊ ਗਿੰਨੀ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਅਜੇ ਤੱਕ ਜਿਨ੍ਹਾਂ ਦੇਸ਼ਾਂ 'ਚ ਕੋਰੋਨਾ ਵਾਇਰਸ ਦਾ ਕਹਿਰ ਘੱਟ ਸੀ, ਉਨ੍ਹਾਂ ਥਾਵਾਂ 'ਤੇ ਵੀ ਇਨਫੈਕਸ਼ਨ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਾਪੁਆ ਨਿਊ ਗਿੰਨੀ 'ਚ ਸਾਲ ਦੀ ਸ਼ੁਰੂਆਤ ਤੱਕ 900 ਤੋਂ ਵੀ ਘੱਟ ਇਨਫੈਕਟਿਡ ਮਿਲੇ ਸਨ ਅਤੇ ਸਿਰਫ ਨੌ ਪੀੜਤਾਂ ਦੀ ਮੌਤ ਹੋਈ ਸੀ।
ਇਹ ਵੀ ਪੜ੍ਹੋ-ਹਵਾ ਰਾਹੀਂ ਕੋਰੋਨਾ ਵਾਇਰਸ ਫੈਲਣ ਨੂੰ ਲੈ ਕੇ ਨਾ ਡਰੋ, ਐਕਸਪਰਟ ਡਾ. ਨੇ ਕਿਹਾ-ਇੰਝ ਕਰੋ ਬਚਾਅ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।