WHO ਦੀ ਚਿਤਾਵਨੀ-''ਕੋਰੋਨਾ ਆਖਰੀ ਮਹਾਮਾਰੀ ਨਹੀਂ, ਅਗਲੇ ਸੰਕਟ ਲਈ ਰਹੋ ਤਿਆਰ''

Tuesday, Sep 08, 2020 - 08:17 AM (IST)

WHO ਦੀ ਚਿਤਾਵਨੀ-''ਕੋਰੋਨਾ ਆਖਰੀ ਮਹਾਮਾਰੀ ਨਹੀਂ, ਅਗਲੇ ਸੰਕਟ ਲਈ ਰਹੋ ਤਿਆਰ''

ਜੇਨੇਵਾ- ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ਕ ਟੇਡ੍ਰੋਸ ਅਦਨੋਮ ਗੇਬ੍ਰੇਅਸਸ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਆਖਰੀ ਮਹਾਮਾਰੀ ਨਹੀਂ ਹੈ ਤੇ ਦੁਨੀਆ ਭਰ ਦੇ ਦੇਸ਼ਾਂ ਨੂੰ ਭਵਿੱਖ ਵਿਚ ਆਉਣ ਵਾਲੇ ਸੰਕਟਾਂ ਨੂੰ ਲੈ ਕੇ ਤਿਆਰ ਰਹਿਣਾ ਪਵੇਗਾ। 

ਗੇਬ੍ਰੇਯਸਸ ਨੇ ਇਕ ਵਰਚੁਅਲ ਸੰਮੇਲਨ ਵਿਚ ਕਿਹਾ, "ਇਹ ਆਖਰੀ ਮਹਾਮਾਰੀ ਨਹੀਂ ਹੋਵੇਗੀ। ਇਤਿਹਾਸ ਨੇ ਸਾਨੂੰ ਸਿਖਾਇਆ ਹੈ ਕਿ ਮਹਾਮਾਰੀ ਜੀਵਨ ਦਾ ਇਕ ਹਿੱਸਾ ਹੈ ਪਰ ਅਗਲੀ ਵਾਰ ਮਹਾਮਾਰੀ ਆਉਣ 'ਤੇ ਸਾਨੂੰ ਸਭ ਨੂੰ ਇਸ ਦੇ ਲਈ ਤਿਆਰ ਰਹਿਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਉਦਯੋਗਾਂ ਵਿਚ ਕਾਫੀ ਪ੍ਰਗਤੀ ਦੇ ਬਾਵਜੂਦ ਕਈ ਦੇਸ਼ਾਂ ਨੇ ਹੁਣ ਤੱਕ ਆਪਣੇ ਜਨਤਕ ਸਿਹਤ ਪ੍ਰਣਾਲੀਆਂ 'ਤੇ ਸਹੀ ਦਿਸ਼ਾ ਵੱਲ ਧਿਆਨ ਨਹੀਂ ਦਿੱਤਾ ਹੈ।"

ਜ਼ਿਕਰਯੋਗ ਹੈ ਕਿ ਸੰਗਠਨ ਨੇ 11 ਮਾਰਚ ਨੂੰ ਕੋਰੋਨਾ ਵਾਇਰਸ ਨੂੰ ਵਿਸ਼ਵ ਮਹਾਮਾਰੀ ਘੋਸ਼ਤ ਕੀਤਾ ਸੀ। ਸੋਮਵਾਰ ਨੂੰ ਜਾਰੀ ਹੋਏ ਅੰਕੜਿਆਂ ਮੁਤਾਬਕ ਇਸ ਮਹਾਮਾਰੀ ਕਾਰਨ ਹੁਣ ਤੱਕ 8,90,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। 


author

Lalita Mam

Content Editor

Related News