WHO ਨੇ ਕੋਰੋਨਾਵਾਇਰਸ ਨੂੰ ਦਿੱਤਾ ''ਕੋਵਿਡ-19'' ਦਾ ਨਾਂ
Wednesday, Feb 12, 2020 - 01:45 AM (IST)

ਜਿਨੇਵਾ - ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਮੰਗਲਵਾਰ ਨੂੰ ਆਖਿਆ ਕਿ ਘਾਤਕ ਕੋਰੋਨਾਵਾਇਰਸ ਦਾ ਅਧਿਕਾਰਕ ਨਾਂ 'ਕੋਵਿਡ-19' ਹੋਵੇਗਾ। ਇਸ ਵਾਇਰਸ ਦੀ ਪਛਾਣ ਪਹਿਲੀ ਵਾਰ 31 ਦਸੰਬਰ, 2019 ਨੂੰ ਚੀਨ ਵਿਚ ਹੋਈ ਸੀ। ਡਬਲਯੂ. ਐਚ. ਓ. ਦੇ ਪ੍ਰਮੁੱਖ ਟੇਡ੍ਰੋਸ ਐਥਾਨੋਮ ਗੇਬ੍ਰੇਯੇਸੁਸ ਨੇ ਜਿਨੇਵਾ ਵਿਚ ਪੱਤਰਕਾਰਾਂ ਨੂੰ ਆਖਿਆ ਕਿ ਹੁਣ ਸਾਡੇ ਕੋਲ ਬੀਮਾਰੀ ਦੇ ਲਈ ਨਾਂ ਹੈ ਅਤੇ ਇਹ 'ਕੋਵਿਡ-19' ਹੈ। ਉਨ੍ਹਾਂ ਨੇ ਨਾਂ ਦੀ ਵਿਆਖਿਆ ਕਰਦੇ ਹੋਏ ਆਖਿਆ ਕਿ 'ਕੋ' ਦਾ ਭਾਵ 'ਕੋਰੋਨਾ', 'ਵਿ' ਦਾ ਮਤਲਬ 'ਵਾਇਰਸ' ਅਤੇ 'ਡੀ' ਦਾ ਭਾਵ 'ਡਿਸੀਜ਼' (ਬੀਮਾਰੀ) ਹੈ।