ਸਾਲ ਭਰ ਤੋਂ ਬਾਅਦ ਵੀ ਕੋਰੋਨਾ ਨੂੰ ਕੰਟਰੋਲ ਕਰਨ ਲਈ ਸੰਘਰਸ਼ ਕਰ ਰਿਹੈ WHO

Thursday, Mar 11, 2021 - 10:50 PM (IST)

ਸਾਲ ਭਰ ਤੋਂ ਬਾਅਦ ਵੀ ਕੋਰੋਨਾ ਨੂੰ ਕੰਟਰੋਲ ਕਰਨ ਲਈ ਸੰਘਰਸ਼ ਕਰ ਰਿਹੈ WHO

ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਅੱਜ ਤੋਂ ਠੀਕ ਇਕ ਸਾਲ ਪਹਿਲਾਂ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨ ਕੀਤੀ ਸੀ। ਇਸ ਤੋਂ ਪਹਿਲਾਂ ਸੰਗਠਨ ਹਫਤਿਆਂ ਤੱਕ 'ਮਹਾਮਾਰੀ' ਸ਼ਬਦ ਦੇ ਇਸਤੇਮਾਲ ਤੋਂ ਬਚਦਾ ਰਿਹਾ ਅਤੇ ਕਹਿੰਦਾ ਰਿਹਾ ਕਿ ਬੇਹਦ ਇਨਫੈਕਸ਼ਨ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਸੀ।

ਇਹ ਵੀ ਪੜ੍ਹੋ -ਭਾਰਤ ਵਿਰੁੱਧ ਸਾਜਿਸ਼ ਰਚਣ ਵਾਲੇ ਇਨ੍ਹਾਂ ਦੋ ਦੇਸ਼ਾਂ ਨੂੰ ਅਮਰੀਕਾ ਨੇ ਦਿੱਤਾ ਵੱਡਾ ਝਟਕਾ

ਪਰ ਸਾਲ ਭਰ ਬੀਤ ਜਾਣ ਤੋਂ ਬਾਅਦ ਵੀ ਸੰਯੁਕਤ ਰਾਸ਼ਟਰ ਦੀ ਏਜੰਸੀ ਕੋਵਿਡ-19 ਨੂੰ ਕੰਟਰੋਲ ਕਰਨ ਲਈ ਸੰਘਰਸ਼ ਕਰ ਰਹੀ ਹੈ ਅਤੇ ਦੇਸ਼ਾਂ ਨੂੰ ਆਪਣੀ ਰਾਸ਼ਟਰਵਾਦੀ ਪ੍ਰਵਿਰਤੀ ਛੱਡਣ ਅਤੇ ਉਨ੍ਹਾਂ ਦੇਸ਼ਾਂ ਨੂੰ ਟੀਕੇ ਦੀ ਸਪਲਾਈ ਕਰਨ ਲਈ ਸਮਝਾ ਰਹੀ ਹੈ ਜਿਥੇ ਇਸ ਦੀ ਸਭ ਤੋਂ ਵਧੇਰੇ ਲੋੜ ਹੈ। ਕੋਵਿਡ-19 ਨੂੰ ਲੈ ਕੇ ਡਬਲਯੂ.ਐੱਚ.ਓ. ਨੇ ਸਭ ਤੋਂ ਪਹਿਲਾਂ ਚਿਤਾਵਨੀ 30 ਜਨਵਰੀ 2020 ਨੂੰ ਦਿੱਤੀ ਸੀ ਅਤੇ ਕੋਰੋਨਾ ਵਾਇਰਸ ਨੂੰ ਅੰਤਰਾਰਸ਼ਟਰੀ ਸਿਹਤ ਐਮਰਜੈਂਸੀ ਹਾਲਾਤ ਦੱਸਿਆ ਸੀ।।

ਇਹ ਵੀ ਪੜ੍ਹੋ -ਮਿਆਂਮਾਰ 'ਚ ਤਖਤਾਪਲਟ ਵਿਰੁੱਧ ਬ੍ਰਿਟੇਨ ਦਾ ਵੱਡਾ ਐਕਸ਼ਨ, ਫੌਜ 'ਤੇ ਲਾਏਗਾ ਨਵੀਆਂ ਪਾਬੰਦੀਆਂ

ਇਸ ਤੋਂ ਬਾਅਦ ਛੇ ਹਫਤੇ ਬਾਅਦ 11 ਮਾਰਚ ਨੂੰ ਡਬਲਯੂ.ਐੱਚ.ਓ. ਦੇ ਡਾਇਰੈਕਰਟ ਜਨਰਲ ਟੇਡ੍ਰੋਸ ਨੇ ਕੋਵਿਡ-19 ਨੂੰ 'ਮਹਾਮਾਰੀ' ਐਲਾਨਿਆ। ਮਾਹਰਾਂ ਮੁਤਾਬਕ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਵਾਇਰਸ ਅੰਟਾਰਕਟਿਕਾ ਨੂੰ ਛੱਡ ਦੁਨੀਆ ਦੇ ਸਾਰੇ ਮਹਾਂਦੀਪਾਂ 'ਚ ਪਹੁੰਚ ਚੁੱਕਿਆ ਸੀ। ਸੰਗਠਨ ਨੇ ਇਸ ਦੌਰਾਨ ਕਈ ਗਲਤ ਕਦਮ ਵੀ ਚੁੱਕੇ ਅਤੇ ਮਹੀਨਿਆਂ ਤੱਕ ਲੋਕਾਂ ਨੂੰ ਮਾਸਕ ਲਾਉਣ ਵਿਰੁੱਧ ਸਲਾਹ ਦਿੱਤੀ ਅਤੇ ਇਹ ਵੀ ਕਿਹਾ ਕਿ ਕੋਵਿਡ-19 ਹਵਾ 'ਚ ਨਹੀਂ ਫੈਲਦਾ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News