ਰਾਜਨੀਤਕ ਅਤੇ ਧਾਰਮਿਕ ਪ੍ਰੋਗਰਾਮ ਹਨ ਭਾਰਤ 'ਚ ਵੱਧਦੇ ਕੋਰੋਨਾ ਮਾਮਲਿਆਂ ਦਾ ਕਾਰਨ : WHO

Thursday, May 13, 2021 - 05:11 PM (IST)

ਰਾਜਨੀਤਕ ਅਤੇ ਧਾਰਮਿਕ ਪ੍ਰੋਗਰਾਮ ਹਨ ਭਾਰਤ 'ਚ ਵੱਧਦੇ ਕੋਰੋਨਾ ਮਾਮਲਿਆਂ ਦਾ ਕਾਰਨ : WHO

ਇੰਟਰਨੈਸ਼ਨਲ ਡੈਸਕ (ਬਿਊਰੋ): ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਹਾਲ ਹੀ ਵਿਚ ਕੀਤੇ ਗਏ ਮੁਲਾਂਕਣ ਮੁਤਾਬਕ ਭਾਰਤ ਵਿਚ ਵੱਧਦੇ ਕੋਰੋਨਾ ਮਾਮਲਿਆਂ ਦੇ ਕਈ ਕਾਰਨ ਹੋ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਹੈ ਕਿ ਇਸ ਵਿਚ ਰਾਜਨੀਤਕ ਅਤੇ ਧਾਰਮਿਕ ਪ੍ਰੋਗਰਾਮ ਸ਼ਾਮਲ ਹਨ। ਸੰਸਥਾ ਨੇ ਦੱਸਿਆ ਕਿ  ਭਾਰਤ ਦੀ ਕੋਵਿਡ ਸਥਿਤੀ ਨੂੰ ਦੇਖਦੇ ਹੋਏ ਗੁਆਂਢੀ ਦੇਸ਼ਾਂ ਦੀ ਵੀ ਚਿੰਤਾ ਵੱਧਦੀ ਜਾ ਰਹੀ ਹੈ। ਇਸ ਦੌਰਾਨ ਕੋਰੋਨਾ ਵਾਇਰਸ ਦੇ ਵੈਰੀਐਂਟ ਬੀ.1.617 ਦੀ ਭੂਮਿਕਾ ਨੂੰ ਲੈਕੇ ਚਰਚਾ ਕੀਤੀ ਗਈ ਹੈ।

ਡਬਲਊ.ਐੱਚ.ਓ. ਦੇ ਮੁਤਾਬਕ ਦੇਸ਼ ਵਿਚ ਵਾਇਰਸ ਦੇ ਫੈਲਣ ਦੇ ਕਈ ਕਾਰਨ ਹਨ। ਇਹਨਾਂ ਵਿਚ ਕਈ ਧਾਰਮਿਕ ਅਤੇ ਰਾਜਨੀਤਕ ਸਮਾਰੋਹ ਸ਼ਾਮਲ ਹਨ, ਜਿਹਨਾਂ ਕਾਰਨ ਸੋਸ਼ਲ ਮਿਕਸਿੰਗ ਵਿਚ ਵਾਧਾ ਹੋਇਆ ਹੈ। ਬੁੱਧਵਾਰ ਨੂੰ ਪ੍ਰਕਾਸ਼ਿਤ ਹੋਇਆ ਡਬਲਊ.ਐੱਚ.ਓ. ਦੀ ਹਫ਼ਤਾਵਰੀ ਐਪੀਡੇਮਿਓਲੌਜੀਕਲ ਅਪਡੇਟ ਵਿਚ ਦੱਸਿਆ ਗਿਆ ਕਿ ਹਾਲ ਹੀ ਵਿਚ ਭਾਰਤ ਵਿਚ ਵਿਸ਼ਵ ਸਿਹਤ ਸੰਗਠਨ ਵੱਲੋਂ ਕੀਤੇ ਗਏ ਜ਼ੋਖਮ ਮੁਲਾਂਕਣ ਵਿਚ ਪਾਇਆ ਗਿਆ ਹੈ ਕਿ ਭਾਰਤ ਵਿਚ ਕੋਵਿਡ-19 ਦੇ ਪ੍ਰਸਾਰ ਦੇ ਵੱਧਣ ਦੇ ਪਿੱਛੇ ਕਈ ਕਾਰਨ ਹਨ। ਜਿਹਨਾਂ ਵਿਚ ਸੰਭਾਵਿਤ ਰੂਪ ਨਾਲ ਵੱਧਦੀ ਸੰਕ੍ਰਾਮਕਤਾ ਨਾਲ ਸਾਰਸ-ਕੋਵਿ-2 ਵੈਰੀਐਂਟ ਦੇ ਮਾਮਲਿਆਂ ਵਿਚ ਅਨੁਪਾਤ ਵਿਚ ਵਾਧਾ ਸ਼ਾਮਲ ਹੈ। ਕਈ ਧਾਰਮਿਕ ਅਤੇ ਰਾਜਨੀਤਕ ਸਮਾਰੋਹ ਹੋਏ, ਜਿਹਨਾਂ ਵਿਚ ਸੋਸ਼ਲ ਮਿਕਸਿੰਗ ਵਧੀ ਹੈ।

ਪੜ੍ਹੋ ਇਹ ਅਹਿਮ ਖਬਰ- ਨੇਪਾਲ 'ਚ ਆਕਸੀਜਨ ਦੀ ਕਮੀ ਨਾਲ 16 ਕੋਵਿਡ ਮਰੀਜ਼ਾਂ ਦੀ ਮੌਤ

ਨਾਲ ਹੀ ਡਬਲਊ.ਐੱਚ.ਓ. ਨੇ ਪਬਲਿਕ ਹੈਲਥ ਐਂਡ ਸੋਸ਼ਲ ਮੇਜਰਸ (PHSM)ਦਾ ਠੀਕ ਢੰਗ ਨਾਲ ਪਾਲਣ ਨਾ ਕੀਤੇ ਜਾਣ 'ਤੇ ਵੀ ਸਵਾਲ ਚੁੱਕੇ। ਅਪਡੇਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਪਹਿਲੀ ਵਾਰ ਬੀ.1.617 ਲਾਇਨੇਜ ਪਹਿਲੀ ਵਾਰ ਅਕਤੂਬਰ 2020 ਵਿਚ ਪਾਇਆ ਗਿਆ ਸੀ। ਅਪਡੇਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਮਾਮਲਿਆਂ ਅਤੇ ਮੌਤਾਂ ਦੀ ਦੁਬਾਰਾ ਬੜਤ ਨੇ ਬੀ.1.617 ਅਤੇ ਹੋਰ ਲਗਾਤਾਰ ਵੈਰੀਐਂਟ ਦੀ ਭੂਮਿਕਾ 'ਤੇ ਸਵਾਲ ਪੈਦਾ ਕੀਤੇ ਹਨ। ਅਪਡੇਟ ਵਿਚ ਦੱਸਿਆ ਗਿਆ ਹੈ ਕਿ ਭਾਰਤ ਦੇ ਬਾਅਦ ਬ੍ਰਿਟੇਨ ਵਿਚ ਅਜਿਹੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜਿਹਨਾਂ ਦੇ ਤਾਰ ਬੀ.1.617 ਨਾਲ ਜੁੜੇ ਹੋਏ ਹਨ। ਯੂਕੇ ਨੇ ਹਾਲ ਹੀ ਵਿਚ ਇਸ ਨੂੰ 'ਨੈਸ਼ਨਲ ਵੈਰੀਐਂਟ ਆਫ ਕਾਮਰਸ' ਦੀ ਸ਼੍ਰੇਣੀ ਵਿਚ ਪਾ ਦਿੱਤਾ ਹੈ। 

ਵਿਸ਼ਵ ਦੀ ਕੋਵਿਡ ਸਥਿਤੀ 'ਤੇ ਦੱਸਦਿਆਂ ਅਪਡੇਟ ਵਿਚ ਕਿਹਾ ਗਿਆ ਹੈ ਕਿ 55 ਲੱਖ ਮਾਮਲੇ ਅਤੇ 50 ਹਜ਼ਾਰ ਤੋਂ ਵੱਧ ਮੌਤਾਂ ਦੇ ਨਾਲ ਇਸ ਹਫ਼ਤੇ ਕੋਵਿਡ-19 ਦੇ ਨਵੇਂ ਮਾਮਲਿਆਂ ਵਿਚ ਥੋੜ੍ਹੀ ਕਮੀ ਦੇਖੀ ਗਈ ਹੈ। ਅਪਡੇਟ ਮੁਤਾਬਕ ਦੱਖਣੀ ਏਸ਼ੀਆ ਖੇਤਰ ਵਿਚ ਪੀੜਤਾਂ ਦਾ 95 ਅਤੇ ਮੌਤਾਂ ਦਾ 93 ਫੀਸਦੀ ਭਾਰਤ ਵਿਚ ਬਰਕਰਾਰ ਹੈ। ਨਾਲ ਹੀ ਦੁਨੀਆ ਵਿਚ ਭਾਰਤ 50 ਫੀਸਦੀ ਮਾਮਲੇ ਅਤੇ 30 ਫੀਸਦੀ ਮੌਤਾਂ ਦਾ ਜ਼ਿੰਮੇਵਾਰ ਹੈ। ਵਿਸ਼ਵ ਸਿਹਤ ਸੰਗਠਨ ਨੇ ਅਪਡੇਟ ਵਿਚ ਕਿਹਾ ਹੈ ਕਿ ਗੁਆਂਢੀ ਦੇਸ਼ਾਂ ਵਿਚ ਚਿੰਤਾ ਵਧਾਉਣ ਵਾਲੇ ਅੰਕੜੇ ਦੇਖੇ ਗਏ ਹਨ। ਇਸ ਹਫ਼ਤੇ ਭਾਰਤ ਵਿਚ ਪਹਿਲੀ ਵਾਰ ਮਿਲੇ ਬੀ.1.617 ਨੂੰ ਡਬਲਊ.ਐੱਚ.ਓ.ਨੇ 'ਵੈਰੀਐਂਟ ਆਫ ਕੰਸਰਨ' ਦੱਸਿਆ ਹੈ।

ਪੜ੍ਹੋ ਇਹ ਅਹਿਮ ਖਬਰ - ਯੂਕੇ: ਭਾਰਤੀ ਕੋਰੋਨਾ ਵਾਇਰਸ ਦੇ ਰੂਪਾਂ ਕਾਰਨ ਤਾਲਾਬੰਦੀ ਖਾਤਮੇ 'ਚ ਹੋ ਸਕਦੀ ਹੈ ਦੇਰੀ 


author

Vandana

Content Editor

Related News