WHO ਨੇ ਓਮੀਕ੍ਰੋਨ ਦੇ ਚੱਲਦਿਆਂ ਕੋਰੋਨਾ ਟੀਕਿਆਂ ਦੀ ਜਮ੍ਹਾਖੋਰੀ ਵਧਣ ਦਾ ਜਤਾਇਆ ਖ਼ਦਸ਼ਾ

12/09/2021 10:12:13 PM

ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ) ਨੇ ਵੀਰਵਾਰ ਨੂੰ ਇਹ ਚਿੰਤਾ ਜਤਾਈ ਕਿ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਆਉਣ ਨਾਲ ਡਰੇ ਹੋਏ ਅਮੀਰ ਦੇਸ਼ ਕੋਰੋਨਾ ਟੀਕਿਆਂ ਦੀ ਜਮ੍ਹਾਖੋਰੀ ਕਰ ਸਕਦੇ ਹਨ ਜਿਸ ਨਾਲ ਟੀਕਿਆਂ ਦੀ ਗਲੋਬਲ ਸਪਲਾਈ ਫਿਰ ਤੋਂ ਹੌਲੀ ਪੈ ਸਕਦੀ ਹੈ ਅਤੇ ਮਹਾਮਾਰੀ ਨੂੰ ਖਤਮ ਕਰਨ ਦੀ ਕੋਸ਼ਿਸ਼ 'ਚ ਰੁਕਾਵਟ ਆਵੇਗੀ।

ਇਹ ਵੀ ਪੜ੍ਹੋ : ਪਾਕਿਸਤਾਨੀ ਕਿਸੇ ਸਿਆਸੀ ਧੜੇ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ : ਇਮਰਾਨ ਖਾਨ

ਟੀਕਾਕਰਨ 'ਤੇ ਆਪਣੀ ਵਿਸ਼ੇਸ਼ ਕਮੇਟੀ ਦੀ ਇਕ ਬੈਠਕ ਤੋਂ ਬਾਅਦ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਲੋਕਾਂ ਨੂੰ ਵਿਆਪਕ ਪੱਧਰ 'ਤੇ ਬੂਸਟਰ ਖੁਰਾਕ ਦੇਣ ਵਿਰੁੱਧ ਸਰਕਾਰਾਂ ਨੂੰ ਦਿੱਤੀਆਂ ਗਈਆਂ ਆਪਣੀਆਂ ਸਲਾਹਾਂ ਦੋਹਰਾਈਆਂ ਤਾਂ ਕਿ ਜਿਨ੍ਹਾਂ ਦੇਸ਼ਾਂ ਕੋਲ ਟੀਕਿਆਂ ਦਾ ਵੱਡਾ ਭੰਡਾਰ ਹੈ ਉਹ ਇਸ ਨੂੰ ਘੱਟ ਆਮਦਨ ਵਾਲੇ ਦੇਸ਼ਾਂ ਨੂੰ ਭੇਜਣ, ਜਿਥੇ ਵੱਡੇ ਪੱਧਰ 'ਤੇ ਇਨ੍ਹਾਂ ਟੀਕਿਆਂ ਦੀ ਘਾਟ ਹੈ। ਡਬਲਯੂ.ਐੱਚ.ਓ. ਦੇ ਟੀਕਾਕਰਨ, ਟੀਕਾ ਅਤੇ ਜੀਵ ਵਿਗਿਆਨ ਸੰਬੰਧੀ ਵਿਭਾਗ ਦੀ ਮੁਖੀ ਡਾ. ਕੇਟ ਓ ਬ੍ਰਾਇਨ ਨੇ ਕਿਹਾ ਕਿ ਮਹਾਮਾਰੀ ਨੂੰ ਰੋਕਣ ਲਈ ਹਰੇਕ ਦਾ ਟੀਕਾਕਰਨ ਹੋਵੇਗਾ।

ਇਹ ਵੀ ਪੜ੍ਹੋ : ਈਰਾਨ ਪ੍ਰਮਾਣੂ ਸਮਝੌਤੇ 'ਤੇ ਗੱਲਬਾਤ ਵਿਆਨਾ 'ਚ ਫਿਰ ਤੋਂ ਸ਼ੁਰੂ

ਉਨ੍ਹਾਂ ਨੇ ਕਿਹਾ ਕਿ ਓਮੀਕ੍ਰੋਨ ਦੇ ਚੱਲਦੇ ਪੈਦਾ ਹੋਈ ਸਥਿਤੀ 'ਚ ਜ਼ਿਆਦਾ ਆਮਦਨ ਵਾਲੇ ਦੇਸ਼ ਆਪਣੀ ਸੁਰੱਖਿਆ ਲਈ ਟੀਕਿਆਂ ਦੀ ਗਲੋਬਲ ਸਪਲਾਈ ਇਕ ਵਾਰ ਫਿਰ ਤੋਂ ਰੋਕ ਸਕਦੇ ਹਨ। ਪਰ ਇਸ ਨਾਲ ਉਨ੍ਹਾਂ ਨੂੰ ਲਾਭ ਨਹੀਂ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਚਿੰਤਾ ਜਤਾਈ ਕਿ ਕੁਝ ਅਮੀਰ ਦੇਸ਼ ਆਪਣੀ ਆਬਾਦੀ ਦਾ ਪੂਰੀ ਤਰ੍ਹਾਂ ਟੀਕਕਾਰਨ ਕਰਨ 'ਚ ਕੋਈ ਅਸਰ ਨਹੀਂ ਛੱਡਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦ ਤੱਕ ਸਾਰੇ ਦੇਸ਼ਾਂ ਨੂੰ ਟੀਕਾ ਮਿਲੇਗਾ, ਇਨਫੈਕਸ਼ਨ ਨੂੰ ਰੋਕਣ 'ਚ ਇਹ ਕਦਮ ਸਾਰਥਕ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਇਨਫੈਕਸ਼ਨ, ਟੀਕਾਕਰਨ ਨਾਲ ਕੋਵਿਡ-19 ਦੇ ਵੱਖ-ਵੱਖ ਵੇਰੀਐਂਟਾਂ ਤੋਂ ਮਿਲਦੀ ਹੈ ਜ਼ਿਆਦਾ ਸੁਰੱਖਿਆ : ਅਧਿਐਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News