WHO ਨੇ ਐਮਰਜੈਂਸੀ ਵਰਤੋਂ ਲਈ ਚੀਨ ਦੇ ਦੂਜੇ ਟੀਕੇ 'Sinovac' ਨੂੰ ਦਿੱਤੀ ਮਨਜ਼ੂਰੀ
Wednesday, Jun 02, 2021 - 04:07 PM (IST)
ਬੀਜਿੰਗ/ਜਿਨੇਵਾ (ਭਾਸ਼ਾ) : ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਚੀਨ ਦੇ ਦੂਜੇ ਕੋਵਿਡ-19 ਟੀਕੇ ‘ਸਿਨੋਵੈਕ’ ਨੂੰ ਐਮਰਜੈਂਸੀ ਵਰਤੋਂ ਸੂਚੀ ਵਿਚ ਸ਼ਾਮਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਇਕ ਬਿਆਨ ਵਿਚ ਕਿਹਾ, ‘ਡਬਲਯੂ.ਐਚ.ਓ. ਨੇ ਅੱਜ ਐਮਰਜੈਂਸੀ ਵਰਤੋਂ ਲਈ ਸਿਨੋਵੈਕ-ਕੋਰੋਨਾਵੈਕ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦਿੱਤੀ। ਦੇਸ਼ਾਂ, ਖ਼ਰੀਦ ਏਜੰਸੀਆਂ ਅਤੇ ਭਾਈਚਾਰਿਆਂ ਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਇਹ ਟੀਕਾ ਸੁਰੱਖਿਤ, ਪ੍ਰਭਾਵ ਅਤੇ ਨਿਰਮਾਣ ਦੇ ਲਿਹਾਜ ਨਾਲ ਅੰਤਰਰਾਸ਼ਟਰੀ ਮਾਨਕਾਂ ਨੂੰ ਪੂਰਾ ਕਰਦਾ ਹੈ।’
ਇਹ ਵੀ ਪੜ੍ਹੋ: ਮਾਹਰਾਂ ਦੀ ਚਿਤਾਵਨੀ, ਕੋਰੋਨਾ ਮਹਾਮਾਰੀ ਵਾਰ-ਵਾਰ ਆਵੇਗੀ, ਕੋਵਿਡ-26 ਅਤੇ ਕੋਵਿਡ-32 ਦੇ ਵੀ ਚਾਂਸ!
ਬੀਜਿੰਗ ਸਥਿਤ ਦਵਾਈ ਕੰਪਨੀ ਸਿਨੋਵੈਕ ਵੱਲੋਂ ਇਹ ਟੀਕਾ ਬਣਾਇਆ ਗਿਆ ਹੈ। ਡਬਲਯੂ.ਐਚ.ਓ. ਦੇ ਸਹਾਇਕ- ਡਾਇਰੈਕਟਰ ਜਨਰਲ ਡਾ. ਮਾਰੀਆਜੇਲਾ ਸਿਮਾਓ ਨੇ ਕਿਹਾ, ‘ਦੁਨੀਆ ਨੂੰ ਕਈ ਕੋਵਿਡ-19 ਟੀਕਿਆਂ ਦੀ ਸਖ਼ਤ ਜ਼ਰੂਰਤ ਹੈ। ਅਸੀਂ ਨਿਰਮਾਤਾਵਾਂ ਨੂੰ ਕੋਵੈਕਸ ਪ੍ਰੋਗਰਾਮ ਵਿਚ ਹਿੱਸਾ ਲੈਣ, ਆਪਣੇ ਗਿਆਨ ਅਤੇ ਅੰਕੜੇ ਨੂੰ ਸਾਂਝਾ ਕਰਨ ਅਤੇ ਮਹਾਮਾਰੀ ਨੂੰ ਕੰਟਰੋਲ ਵਿਚ ਲਿਆਉਣ ਵਿਚ ਯੋਗਦਾਨ ਕਰਨ ਦੀ ਅਪੀਲ ਕਰਦੇ ਹਾਂ।’ ਡਬਲਯੂ.ਐਚ.ਓ. ਨੇ 7 ਮਈ ਨੂੰ ਐਮਰਜੈਂਸੀ ਵਰਤੋਂ ਲਈ ਚੀਨ ਦੇ ਸਿਨੋਫਾਰਮ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦਿੱਤੀ ਸੀ।
ਇਹ ਵੀ ਪੜ੍ਹੋ: ਫਿਲੀਪੀਨਜ਼ ਨੇ ਭਾਰਤ ਸਮੇਤ 7 ਦੇਸ਼ਾਂ ਦੇ ਯਾਤਰੀਆਂ ’ਤੇ 15 ਤੱਕ ਲਗਾਈ ਪਾਬੰਦੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।