ਟੇਡਰੋਸ ਅਦਾਨੋਮ ਦੂਜੀ ਵਾਰ ਬਿਨਾਂ ਵਿਰੋਧ ਬਣੇ WHO ਡਾਇਰੈਕਟਰ ਜਨਰਲ

10/30/2021 9:44:14 AM

ਜਨੇਵਾ (ਭਾਸ਼ਾ)- ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਟੇਡਰੋਸ ਅਦਾਨੋਮ ਘੇਬਰੇਅਸਸ ਨੂੰ ਸੰਗਠਨ ਦੇ ਪ੍ਰਮੁੱਖ ਅਹੁਦੇ ਲਈ ਬਿਨਾਂ ਵਿਰੋਧ ਦੁਬਾਰਾ ਚੁਣਿਆ ਗਿਆ ਹੈ। ਉਨ੍ਹਾਂ ਦਾ ਦੂਸਰਾ ਕਾਰਜਕਾਲ 5 ਸਾਲ ਦਾ ਹੋਵੇਗਾ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਇਹ ਐਲਾਨ ਅਗਲੇ ਕਾਰਜਕਾਲ ਦੀ ਦਾਅਵੇਦਾਰੀ ਦੀ ਅੰਤਿਮ ਤਾਰੀਖ਼ 23 ਸਤੰਬਰ ਨੂੰ ਖ਼ਤਮ ਹੋਣ ਤੋਂ ਬਾਅਦ ਕੀਤਾ ਹੈ। WHO ਦੇ ਅਗਲੇ ਡਾਇਰੈਕਟਰ-ਜਨਰਲ ਦੀ ਰਸਮੀ ਘੋਸ਼ਣਾ ਮਈ ਵਿਚ ਸੰਗਠਨ ਦੀ ਹੋਣ ਵਾਲੀ ਜਨਰਲ ਅਸੈਂਬਲੀ ਦੀ ਮੀਟਿੰਗ ਵਿਚ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਕਾਬੁਲ ’ਚ ਫਸੇ 40 ਭਾਰਤੀ, ਵੀਡੀਓ ਜਾਰੀ ਕਰ ਭਾਰਤ ਸਰਕਾਰ ਨੂੰ ਕੀਤੀ ਮਦਦ ਦੀ ਅਪੀਲ

ਜ਼ਿਕਰਯੋਗ ਹੈ ਕਿ ਘੇਬਰੇਅਸਸ ਇਥੋਪੀਆਈ ਨਾਗਰਿਕ ਹਨ ਅਤੇ WHO ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਣ ਵਾਲੇ ਪਹਿਲੇ ਅਫਰੀਕੀ ਹਨ। ਉਨ੍ਹਾਂ ਦੀ ਚੋਣ ਦੌਰਾਨ ਕੋਵਿਡ-19 ਨਾਲ ਨਜਿੱਠਣ ਲਈ ਸੰਗਠਨ ਦੀ ਗੁੰਝਲਦਾਰ ਪ੍ਰਤੀਕਿਰਿਆ ਰਹੀ। ਟੇਡਰੋਸ ਅਦਾਨੋਮ ਘੇਬਰੇਅਸਸ ਜੀਵ ਵਿਗਿਆਨ ਅਤੇ ਛੂਤ ਦੀਆਂ ਬਿਮਾਰੀਆਂ ਵਿਚ ਸਿਖਲਾਈ ਪ੍ਰਾਪਤ ਹਨ ਅਤੇ ਉਨ੍ਹਾਂ ਨੇ ਕਮਿਊਨਿਟੀ ਹੈਲਥ ਵਿਚ ਡਾਕਟਰੇਟ ਦੀ ਉਪਾਧੀ ਪ੍ਰਾਪਤ ਕੀਤੀ ਹੈ। ਉਹ ਪਹਿਲੇ ਡਬਲਯੂ.ਐੱਚ.ਓ. ਮੁਖੀ ਹਨ, ਜਿਨ੍ਹਾਂ ਦਾ ਪਿਛੋਕੜ ਡਾਕਟਰੀ ਨਹੀਂ ਹੈ। ਇਥੋਪੀਆ ਦੇ ਸਾਬਕਾ ਸਿਹਤ ਅਤੇ ਵਿਦੇਸ਼ ਮੰਤਰੀ ਟੇਡਰੋਸ ਨੂੰ ਨਾਮਜ਼ਦਗੀ ਦੀ ਮਿਆਦ ਖ਼ਤਮ ਹੋਣ ਤੋਂ ਠੀਕ ਪਹਿਲਾਂ ਫਰਾਂਸ ਅਤੇ ਜਰਮਨੀ ਤੋਂ ਸਮਰਥਨ ਪ੍ਰਾਪਤ ਹੋਇਆ ਸੀ। ਦੋਵਾਂ ਦੇਸ਼ਾਂ ਨੇ ਉਨ੍ਹਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ : ਕੈਨੇਡਾ ਸਰਕਾਰ ਨੇ ਸ਼ਰਾਬ ਪੀ ਕੇ ਮਾਰਕੁੱਟ ਕਰਨ ਵਾਲੇ 7 ਭਾਰਤੀ ਵਿਦਿਆਰਥੀਆਂ ਖ਼ਿਲਾਫ਼ ਕੀਤੀ ਵੱਡੀ ਕਾਰਵਾਈ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


cherry

Content Editor

Related News