WHO ਨੇ ਐਮਰਜੈਂਸੀ ਵਰਤੋਂ ਲਈ ਪਹਿਲੇ Mpox ਡਾਇਗਨੌਸਟਿਕ ਟੈਸਟ ਨੂੰ ਦਿੱਤੀ ਮਨਜ਼ੂਰੀ

Friday, Oct 04, 2024 - 04:08 PM (IST)

ਜੇਨੇਵ (ਏਜੰਸੀ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਆਪਣੀ ਐਮਰਜੈਂਸੀ ਯੂਜ਼ ਲਿਸਟਿੰਗ (ਈ.ਯੂ.ਐੱਲ.) ਪ੍ਰਕਿਰਿਆ ਦੇ ਤਹਿਤ ਪਹਿਲੇ ਮੰਕੀਪਾਕਸ (ਐੱਮਪਾਕਸ) ਇਨ ਵਿਟਰੋ ਡਾਇਗਨੌਸਟਿਕ  (ਆਈ.ਵੀ.ਡੀ.) ਨੂੰ ਸੂਚੀਬੱਧ ਕੀਤਾ ਹੈ, ਜੋ ਕਿ ਵਿਸ਼ਵ ਪੱਧਰ 'ਤੇ ਐੱਮਪਾਕਸ ਟੈਸਟਿੰਗ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿਚ ਇੱਕ ਮਹੱਤਵਪੂਰਨ ਕਦਮ ਹੈ। ਇਹ ਧਿਆਨ ਦੇਣ ਯੋਗ ਹੈ ਕਿ 2024 ਵਿੱਚ, ਪੂਰੇ ਅਫਰੀਕਾ ਵਿੱਚ ਐੱਮਪਾਕਸ ਦੇ 30,000 ਤੋਂ ਵੱਧ ਸ਼ੱਕੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ, ਬੁਰੂੰਡੀ ਅਤੇ ਨਾਈਜੀਰੀਆ ਵਿੱਚ ਹੈ।

ਇਹ ਵੀ ਪੜ੍ਹੋ: 'X' 'ਤੇ 200 ਮਿਲੀਅਨ ਫਾਲੋਅਰਜ਼ ਦਾ ਅੰਕੜਾ ਛੂਹਣ ਵਾਲੇ ਪਹਿਲੇ ਵਿਅਕਤੀ ਬਣੇ ਐਲੋਨ ਮਸਕ

ਡਬਲਯੂ.ਐੱਚ.ਓ. ਨੇ ਮੰਕੀਪਾਕਸ ਵਾਇਰਸ (ਐੱਮ.ਪੀ.ਐਕਸ.ਵੀ.) ਲਈ ਡਾਇਗਨੌਸਟਿਕ ਟੈਸਟਿੰਗ ਬਾਰੇ ਆਪਣੇ ਅੰਤਰਿਮ ਮਾਰਗਦਰਸ਼ਨ ਵਿੱਚ ਕਿਹਾ ਹੈ ਕਿ ਮੰਕੀਪਾਕਸ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਨਿਊਕਲਿਕ ਐਸਿਡ ਐਂਪਲੀਫਿਕੇਸ਼ਨ ਟੈਸਟਿੰਗ (ਐੱਨ.ਏ.ਏ.ਟੀ.) ਵੱਲੋਂ ਕੀਤੀ ਜਾਂਦੀ ਹੈ।  WHO ਨੇ ਕਿਹਾ ਕਿ ਐਮਰਜੈਂਸੀ ਵਰਤੋਂ ਸੂਚੀਕਰਨ ਪ੍ਰਕਿਰਿਆ ਦੇ ਤਹਿਤ ਸੂਚੀਬੱਧ ਕੀਤਾ ਗਿਆ ਇਹ ਪਹਿਲਾ ਐੱਮਪਾਕਸ ਡਾਇਗਨੌਸਟਿਕ ਟੈਸਟ ਪ੍ਰਭਾਵਿਤ ਦੇਸ਼ਾਂ ਵਿੱਚ ਟੈਸਟਿੰਗ ਦੀ ਉਪਲਬਧਤਾ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

ਇਹ ਵੀ ਪੜ੍ਹੋ: ਦਰਦਨਾਕ ਹਾਦਸਾ; 270 ਤੋਂ ਵੱਧ ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਝੀਲ 'ਚ ਡੁੱਬੀ, ਹੁਣ ਤੱਕ 87 ਲਾਸ਼ਾਂ ਬਰਾਮਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News