ਵ੍ਹਾਈਟ ਹਾਊਸ ਦੇ ਮੁਲਾਜ਼ਮ ਨਿਕਲੇ ਨਸ਼ੇੜੀ, 5 ਨੂੰ ਨੌਕਰੀਓਂ ਕੱਢਿਆ
Monday, Mar 22, 2021 - 01:39 AM (IST)
 
            
            ਵਾਸ਼ਿੰਗਟਨ-ਅਮਰੀਕਾ 'ਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਈਡੇਨ ਲਈ ਚੁਣੌਤੀ ਸਾਬਤ ਹੋ ਰਿਹਾ ਹੈ।ਹੁਣ ਵ੍ਹਾਈਟ ਹਾਊਸ ਨੇ ਕਾਰਵਾਈ ਕਰਦੇ ਭੰਗ ਵਰਗੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਆਪਣੇ ਪੰਜ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਦਰਅਸਲ ਭੰਗ ਦੀ ਵਰਤੋਂ ਦਾ ਮੁੱਦਾ ਰਾਸ਼ਟਰਪਤੀ ਜੋ ਬਾਈਡੇਨ ਲਈ ਸਿਰਦਰਦ ਬਣਦਾ ਜਾ ਰਿਹਾ ਹੈ ਕਿਉਂਕਿ ਵਾਸ਼ਿੰਗਟਨ ਡੀ.ਸੀ. ਸਮੇਤ 15 ਸੂਬਿਆਂ ਨੇ ਮੰਨੋਰਜਨ ਲਈ ਇਸ ਦੇ ਇਸਤੇਮਾਲ ਨੂੰ ਮਨਜ਼ੂਰੀ ਦੇ ਰੱਖੀ ਹੈ।
ਇਹ ਵੀ ਪੜ੍ਹੋ -ਇਸ ਦੇਸ਼ 'ਚ ਸਰਕਾਰ ਨੇ ਆਪਣੇ ਹਸਪਤਾਲ 'ਤੇ ਹੀ ਕਰ ਦਿੱਤਾ ਹਮਲਾ, 5 ਦੀ ਮੌਤ
ਉਥੇ ਯੂਰਪੀਅਨ ਸਰਕਾਰ ਨੇ ਇਸ 'ਤੇ ਰੋਕ ਲਾਈ ਹੋਈ ਹੈ। ਹਾਲਾਂਕਿ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਲਈ ਵ੍ਹਾਈਟ ਹਾਊਸ ਨੇ ਸਫਾਈ ਦਿੱਤੀ ਹੈ ਕਿ ਇਸ ਦਾ ਕਾਰਣ ਸਿਰਫ ਭੰਗ ਹੀ ਨਹੀਂ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਪਾਕੀ ਨੇ ਕਿਹਾ ਕਿ ਸਿਰਫ ਭੰਗ ਦਾ ਇਸਤੇਮਾਲ ਕਰਨ ਦੇ ਚੱਲਦੇ ਹੀ ਮੁਲਾਜ਼ਮ ਨੂੰ ਨੌਕਰੀ ਤੋਂ ਨਹੀਂ ਕੱਢਿਆ ਗਿਆ ਹੈ ਸਗੋਂ ਇਸ ਦੇ ਪਿੱਛੇ ਹੋਰ ਵੀ ਕਾਰਣ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਬਾਕੀ ਕਾਰਨਾਂ ਦੀ ਜਾਣਕਾਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ -ਨੇਪਾਲ ਨੇ ਭਾਰਤ ਬਾਇਓਟੈਕ ਦੇ ਕੋਵਿਡ-19 ਰੋਕੂ ਟੀਕੇ ਕੋਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਦਿੱਤੀ ਮਨਜ਼ੂਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            